Listen

Description

ਸ੍ਰੀ ਕਿ੍ਰਸ਼ਨ ਅਰਜਨ ਨੂੰ ਕਹਿੰਦੇ ਹਨ, ‘‘ਮਨੁੱਖ ਆਪਣੇ ਆਪ ਉੱਚਾ ਉੱਠੇ, ਅਤੇ ਆਪਣੇ ਆਪ ਨੂੰ ਨੀਵਾਂ ਨਾ ਹੋਣ ਦੇਵੇ, ਕਿਉਂਕਿ ਮਨੁੱਖ ਆਪ ਹੀ ਆਪਣਾ ਦੋਸਤ ਹੈ ਤੇ ਆਪ ਹੀ ਆਪਣਾ ਦੁਸ਼ਮਣ ਹੈ ’’ (6.5)। ਮਿੱਤਰਤਾ ਦੀ ਤਰ੍ਹਾਂ ਹੀ ਇਸ ਹਵਾਲਾ ਅਧੀਨ ਸਲੋਕ ਦੇ ਵੀ ਬਹੁਤ ਸਾਰੇ ਪੱਖ ਹਨ।

ਸਭ ਤੋਂ ਪਹਿਲਾਂ ਇਹ ਸਲੋਕ ਹਰ ਇਕ ਮਨੁੱਖ ਉੱਤੇ ਅਪਣੇ ਆਪ ਨੂੰ ਉੱਪਰ ਚੁੱਕਣ ਦੀ ਜ਼ਿੰਮੇਵਾਰੀ ਤਹਿ ਕਰਦਾ ਹੈ। ਇਹ ਇਕ ਆਮ ਪ੍ਰਵਿਰਤੀ ਹੈ ਕਿ ਅਸੀਂ ਆਪਣੀ ਅਸਫਲਤਾ ਦਾ ਦੋਸ਼ ਪਰਿਵਾਰ, ਦੋਸਤਾਂ, ਸਹਿਕਰਮੀਆਂ, ਪ੍ਰਸਥਿਤੀਆਂ, ਕੰਮ ਕਰਨ ਦੀ ਸਥਿਤੀ ਅਤੇ ਦੇਸ਼ ਆਦਿ ਕਿਸੇ ਹੋਰ ਉੱਤੇ ਸੁੱਟ ਦਿੰਦੇ ਹਾਂ। ਜਦੋਂ ਕਰਮ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਜਾਂ ਤਾਂ ਬੁਰਾ ਮੰਨਿਆ ਜਾਂਦਾ ਹੈ, ਜਾਂ ਫਿਰ ਇੱਛਾਪੂਰਨ ਕਰਮਫਲ ਨਹੀਂ ਮਿਲਦਾ ਹੈ, ਤਾਂ ਅਸੀਂ ਅਪਣੇ ਆਪ ਨੂੰ ਦੋਸ਼ੀ ਮੰਨਦੇ ਹਾਂ ਅਤੇ ਪਛਤਾਵੇ ਨਾਲ ਭਰ ਜਾਂਦੇ ਹਾਂ। ਇਸ ਦਾ ਸਿੱਟਾ ਇਹ ਹੰੁਦਾ ਹੈ ਕਿ ਬੰਦਾ ਦੂਜਿਆਂ ਪ੍ਰਤੀ ਈਰਖਾ ਤੇ ਕੜਵਾਹਟ ਪੈਦਾ ਕਰਨ ਲੱਗਦਾ ਹੈ, ਜਿਹੜੀ ਕਦੇ ਕਦੇ ਜੀਵਨ ਭਰ ਚਲਦੀ ਰਹਿੰਦੀ ਹੈ। ਦੂਜੇ ਪਾਸੇ ਜਦੋਂ ਵੀ ਅਸੀਂ ਆਪਣੇ ਪਛਤਾਵੇ ਨੂੰ ਯਾਦ ਕਰਦੇ ਹਾਂ ਤਾਂ ਅਸੀਂ ਵਾਰ ਵਾਰ ਖੁਦ ਨੂੰ ਦੋਸ਼ੀ
ਮੰਨ ਕੇ ਸਜ਼ਾ ਦਿੰਦੇ ਹਾਂ। ਪ੍ਰਸਥਿਤੀ ਭਾਵੇਂ ਕਿਹੋ ਜਿਹੀ ਵੀ ਹੋਵੇ ਇਹ ਸਲੋਕ ਸਾਨੂੰ ਖੁਦ ਨੂੰ
ਬਿਹਤਰ ਬਣਾਉਣ ਵਿੱਚ ਮੱਦਦ ਕਰਦਾ ਹੈ। ਸ੍ਰੀ ਕਿ੍ਰਸ਼ਨ ਨੇ ਪਹਿਲਾਂ ਸਾਨੂੰ ਸਲੋਕ 3.34 ਵਿੱਚ ਇਹ ਭਰੋਸਾ ਦਿੱਤਾ ਸੀ ਕਿ ਗੁਰੂ ਸਾਡੀ ਸਹਾਇਤਾ ਕਰਦਾ ਹੈ ਜਦੋਂ ਅਸੀਂ ਸ਼ਾਸ਼ਟਾਗ ਪ੍ਰਣਾਮ ਸਵਾਲ ਪੁੱਛਣ ਅਤੇ ਸੇਵਾ ਕਰਨ ਵਰਗੇ ਤਿੰਨਾ ਗੁਣਾਂ ਦਾ ਵਿਕਾਸ ਕਰ ਲੈਂਦੇ ਹਾਂ।

ਦੂਜਾ ਪੱਖ ਇਹ ਹੈ ਕਿ ਅਪਣੀ ਸੰਪੂਰਨਤਾਵਾਂ ਤੇ ਕਮੀਆਂ ਨੂੰ ਅਪਣਾ ਕੇ ਆਪਣੇ ਪਛਤਾਵਿਆਂ ਤੋਂ ਪਾਰ ਹੋਣਾ ਹੈ। ਇਹ ਸੰਪੂਰਨਤਾਵਾਂ ਜਾਂ ਕਮੀਆਂ ਸਾਡੀ ਸਰੀਰਕ ਬਣਾਵਟ, ਮੰਦੇ ਅਤੀਤ, ਸਾਡੀ ਸਿਖਿਆ ਪ੍ਰਾਪਤੀ ਜਾਂ ਆਰਥਿਕ ਸਥਿਤੀ ਹੋ ਸਕਦੀ ਹੈ ਜਾਂ ਉਹ ਚੰਗੀਆਂ ਜਾਂ ਮਾੜੀਆਂ ਪ੍ਰਸਥਿਤੀਆਂ ਹੋ ਸਕਦੀਆਂ ਹਨ ਜਿਨ੍ਹਾਂ ਦਾ ਅਸੀਂ ਸਾਹਮਣਾ ਕੀਤਾ ਸੀ।

ਤੀਜਾ ਇਹ, ਕਿ ਜਦੋਂ ਅਸੀਂ ਆਪਣੇ ਖੁਦ ਦੇ ਮਿੱਤਰ ਹੰੁਦੇ ਹਾਂ ਤਾਂ ਸਾਡੇ ਅੰਦਰ
ਇਕੱਲੇਪਣ ਲਈ ਕੋਈ ਥਾਂ ਨਹੀਂ ਹੰੁਦੀ, ਜਿਹੜਾ ਬੰਦੇ ਦੀ ਉਦਾਸੀ, ਕ੍ਰੋਧ ਅਤੇ ਪਰਦਾਪੋਸ਼ੀ ਆਦਿ ਦਾ ਕਾਰਨ ਬਣਦਾ ਹੈ। ਇਹ ਅਵਸਥਾ ਸਾਨੂੰ ਕਿਸੇ ਉੱਤੇ ਨਿਰਭਰ ਹੋਣ ਤੋਂ ਬਿਨਾਂ ਅਨੰਦਮਈ ਬਣਨ ਵਿੱਚ ਮੱਦਦ ਕਰਦੀ ਹੈ, ਖਾਸ ਕਰਕੇ ਜਦੋਂ ਵਿਅਕਤੀ ਅਪਣੇ ਬੁਢਾਪੇ ਦੇ ਨੇੜੇ ਹੰੁਦਾ ਹੈ।

ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਇਹ ਸਲੋਕ ਸਾਨੂੰ ਸਰੀਰਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਕ ਰੂਪ ਵਿਚ ਆਪਣਾ ਖਿਆਲ ਰੱਖਦੇ ਹੋਏ ਇਕ ਸੰਤੁਲਿਤ ਜੀਵਨ ਜੀਣ ਦੇ ਬਾਰੇ ਵਿੱਚ ਹੈ, ਤਾਂ ਕਿ ਜੀਵਨ ਦੇ ਹਰ ਇਕ ਪਹਿਲੂ ਨੂੰ ਚੰਗੀ ਤਰ੍ਹਾਂ ਨਾਲ ਸੰਭਾਲਿਆ ਜਾ ਸਕੇ।

ਜਦੋਂ ਅਸੀਂ ਇਕ ਵਾਰ ਅਪਣੇ ਆਪ ਨਾਲ ਮਿੱਤਰਤਾ ਕਰ ਲੈਂਦੇ ਹਾਂ ਤਾਂ ਉਸ ਦਾ ਸੁਭਾਵਿਕ ਪਰਿਣਾਮ ਇਹ ਹੰੁਦਾ ਹੈ ਕਿ ਅਸੀਂ ਪੂਰੀ ਦੁਨੀਆਂ ਦੇ ਮਿੱਤਰ ਬਣ ਜਾਂਦੇ ਹਾਂ ਕਿਉਂਕਿ ਈਰਖਾ ਤੇ ਨਿਰਣਾ ਤਿਆਗ ਦੇਣ ਕਾਰਣ ਪੂਰੀ ਦੁਨੀਆਂ ਵੀ ਸਾਡੀ ਮਿੱਤਰ ਬਣ ਜਾਂਦੀ ਹੈ।