ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਜਿਸਦਾ ਅੰਤਹਕਰਣ ਗਿਆਨ-ਵਿਗਿਆਨ ਨਾਲ ਤ੍ਰਿਪਤ ਹੈ, ਜਿਸ ਦੀ ਸਥਿਤੀ ਵਿਕਾਰ ਰਹਿਤ ਹੈ, ਜਿਸ ਨੇ ਇੰਦਰੀਆਂ ਉਤੇ ਭਲੀਭਾਂਤ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਜਿਸ ਲਈ ਮਿੱਟੀ, ਪੱਥਰ ਤੇ ਸੋਨਾ ਬਰਾਬਰ ਹਨ, ਉਹ ਯੋਗੀ ਮੁਕਤ ਅਰਥਾਤ ਭਗਵਤ ਪ੍ਰਾਪਤ ਹੈ’’ (6.8)।
ਗਿਆਨ ਆਪਣੇ ਆਪ ਦੇ ਬਾਰੇ ਵਿੱਚ ਜਾਗਰੂਕਤਾ ਹੈ ਅਤੇ ਜਦੋਂ ਕੋਈ ਇਸ ਨੂੰ
ਪ੍ਰਾਪਤ ਕਰਦਾ ਹੈ, ਤਾਂ ਉਹ ਸੰਤੁਸ਼ਟ ਹੰੁਦਾ ਹੈ। ਵਿਗਿਆਨ ਦੀ ਵਿਆਖਿਆ ਚੀਜ਼ਾਂ ਅਤੇ ਲੋਕਾਂ ਦੇ ਬਾਰੇ ਵਿੱਚ ਜਿਗਿਆਸਾ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ। ਇਨ੍ਹਾਂ ਸਾਰੀਆਂ ਜਿਗਿਆਸਾਵਾਂ ਦਾ ਉਨ੍ਹਾਂ ਦੇ ਉੱਤਰਾਂ ਸਮੇਤ ਸੰਗ੍ਰਹਿ ਹੋਰ ਕੁਝ ਨਹੀਂ ਸਗੋਂ ਉਹ ਗਿਆਨ ਹੈ, ਜੋ ਹਮੇਸ਼ਾ ਅਤੀਤ ਦਾ ਹੰੁਦਾ ਅਤੇ ਇਹ ਕਿਤਾਬਾਂ ਵਿੱਚ ਉਪਲੱਭਦ ਹੰੁਦਾ ਹੈ। ਆਂਤਰਿਕ ਯਾਤਰਾ ਦੇ ਮੁੱਢਲੇ ਚਰਣਾਂ ਵਿੱਚ ਜਿਗਿਆਸਾ ਸਹਾਇਕ ਹੰੁਦੀ ਹੈ, ਪਰ ਇਸਦੀ ਇੱਕ ਸੀਮਾ ਹੰੁਦੀ ਹੈ। ਇਥੋਂ ਤੱਕ ਕਿ ਵਿਗਿਆਨ ਨੂੰ ਵੀ ਆਪਣੀਆਂ ਸੀਮਾਵਾਂ ਨਾਲ ਸੰਤੁਸ਼ਟ ਹੋਣਾ ਪੈਂਦਾ ਹੈ, ਜਿਵੇਂ ਕਿ ਅਨਿਸ਼ਚਿਤਤਾ ਦੇ ਸਿਧਾਂਤ ਅਤੇ ਕਣਾਂ ਅਤੇ ਤਰੰਗਾਂ ਵਿੱਚ ਦੂਹਰਾਪਣ ਆਦਿ।
ਦੂਜੇ ਪਾਸੇ ਹੋਂਦ ਲਗਾਤਾਰ ਬਦਲਦੀ ਰਹਿੰਦੀ ਹੈ। ਜਿਗਿਆਸਾ ਉੱਤਰ ਲੱਭਦੀ
ਹੈ, ਜਦੋਂ ਕਿ ਹੋਂਦ (ਅਸਤਿੱਤਵ) ਅਨੁਭਵਾਂ ਦੇ ਰੂਪ ਵਿੱਚ ਉੱਤਰ ਦਿੰਦੀ ਹੈ, ਜੋ ਸਾਡੇ ਵਿਚੋਂ ਹਰ ਇਕ ਦੇ ਵੱਖ ਵੱਖ ਹੰੁਦੇ ਹਨ, ਅਤੇ ਇਨ੍ਹਾਂ ਨੂੰ ਸਾਂਝਾ ਕਰਨ ਦਾ ਕੋਈ ਢੰਗ ਨਹੀਂ ਹੈ। ਗਿਆਨ ਵਿੱਚ ਸੰਤੁਸ਼ਟੀ ਦਾ ਅਰਥ ਇਹ ਨਹੀਂ ਕਿ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹਨ, ਸਗੋਂ ਇਸ ਦਾ ਅਰਥ ਇਹ ਹੈ ਕਿ ਕਿਸੇ ਦੀ ਜਿਗਿਆਸਾ ਖਤਮ ਹੋ ਗਈ ਹੈ, ਜਿਹੜੀ ਇਕ ਗਵਾਹ (ਸਾਖਸ਼ੀ ਜਾਂ ਦ੍ਰਿਸ਼ਟਾ) ਦੀ ਸਥਿਤੀ ਤੋਂ ਇਲਾਵਾ ਕੁਝ ਨਹੀਂ ਹੈ। ਇਹ ਚੀਜ਼ਾਂ, ਲੋਕਾਂ ਅਤੇ ਪ੍ਰਸਥਿਤੀਆਂ ਨੂੰ, ਬਿਨਾਂ ਕਿਸੇ ਪਰਖ ਅਤੇ ਉਮੀਦਾਂ ਤੋਂ ਯਥਾਰਥ ਰੂਪ ਵਿਚ ਸਵੀਕਾਰ ਕਰਨਾ ਹੈ, ਜੋ ਚੋਣ-ਰਹਿਤ ਜਾਗਰੂਕਤਾ ਦੀ ਸਥਿਤੀ ਹੈ।
ਸ੍ਰੀ ਕਿ੍ਰਸ਼ਨ ਨੇ ਸਥਿਰ ਰਹਿਣ ਅਤੇ ਇੰਦਰੀਆਂ ਉੱਤੇ ਜਿੱਤ ਪ੍ਰਾਪਤ ਕਰਨ ਦੀ ਗੱਲ ਕੀਤੀ ਹੈ। ਜਦੋਂ ਕੋਈ ਸਾਡੀ ਪ੍ਰਸੰਸਾ ਕਰਦਾ ਹੈ ਤਾਂ ਅਸੀਂ ਮੰਨ ਲੈਂਦੇ ਹਾਂ ਕਿ ਅਸੀਂ ਇਸ ਦੇ ਹਰ ਇਕ ਅੰਸ਼ ਲਈ ਯੋਗ ਹਾਂ, ਪਰ ਜਦੋਂ ਕੋਈ ਸਾਡੀ ਅਲੋਚਨਾ ਕਰਦਾ ਹੈ ਤਾਂ ਅਸੀਂ ਗੁੱਸੇ ਹੋ ਜਾਂਦੇ ਹਾਂ। ਇਸ ਗੱਲ ਨੂੰ ਜਾਣ ਕੇ ਕਿ ਪ੍ਰਸ਼ੰਸਾ ਇਕ ਮਿੱਠਾ ਜਹਿਰ ਹੈ ਅਤੇ ਇੱਕ ਜਾਲ਼ ਹੈ, ਅਸੀਂ ਅਸਾਨੀ ਨਾਲ ਪ੍ਰਸ਼ੰਸਾ ਅਤੇ ਅਲੋਚਨਾ ਦੇ ਧਰੁੱਵਾਂ ਨੂੰ ਪਾਰ ਕਰਨ ਦੀ ਆਪਣੀ ਯਾਤਰਾ ਸ਼ੁਰੂ ਕਰ ਸਕਦੇ ਹਾਂ। ਜਦੋਂ ਅਸੀਂ ਪ੍ਰਸ਼ੰਸਾ, ਅਲੋਚਨਾ, ਸੋਨਾ, ਮਿੱਟੀ ਅਤੇ ਚਟਾਨ ਨੂੰ ਬਰਾਬਰ ਮੰਨ ਕੇ ਸੰਤੁਲਨ (ਸਮਤਵ) ਪ੍ਰਾਪਤ ਕਰਦੇ ਹਾਂ, ਤਾਂ ਅਸੀਂ ਸਥਿਰ ਹੰੁਦੇ ਹਾਂ।