ਸਾਡੀ ਹੋਂਦ ਪ੍ਰਗਟ (ਵਿਅਕਤ) ਸਾਡੇ ਸਰੀਰ ਵਾਂਗੂ ਅਤੇ ਸਦੀਵੀ ਅਪ੍ਰਗਟ ਜਾਂ ਆਤਮਾ, ਦੋਵਾਂ ਦਾ ਤਾਲਮੇਲ ਹੈ। ਅਸੀਂ ਇਸ ਹੋਂਦ ਨੂੰ ਜਾਂ ਤਾਂ ਪ੍ਰਗਟ ਦੇ ਮਾਧਿਅਮ ਰਾਹੀਂ ਜਾਂ ਸਦੀਵੀ ਦੇ ਮਾਧਿਅਮ ਰਾਹੀਂ ਅਨੁਭਵ ਕਰ ਸਕਦੇ ਹਾਂ। ਅਸੀਂ ਵਿਅਕਤ ਤੋਂ ਤਾਂ ਜਾਣੂੰ ਹਾਂ, ਜਿਸ ਰਾਹੀਂ ਅਸੀਂ ਹੋਰ ਲੋਕਾਂ, ਸਥਿਤੀਆਂ ਅਤੇ ਵੱਖ ਵੱਖ ਵਸਤਾਂ ਵਿਚਕਾਰ ਅੰਤਰ ਕਰਦੇ ਹਾਂ, ਕਿਉਂਕਿ ਸਾਡੀਆਂ ਇੰਦਰੀਆਂ ਕੇਵਲ ਵਿਅਕਤ (ਪ੍ਰਗਟ) ਨੂੰ ਹੀ ਸਮਝਣ ਦੇ ਸਮਰੱਥ ਹਨ। ਅਸੀਂ ਇਸ ਵਿਅਕਤ ਦੇ ਪਿੱਛੇ ਛਿਪੇ ਹੋਏ ਅਵਿਅਕਤ (ਸਦੀਵੀ) ਨੂੰ ਮੁਸ਼ਕਲ ਨਾਲ ਹੀ ਪਛਾਣਦੇ ਹਾਂ, ਕਿਉਂਕਿ ਇਸ ਵਾਸਤੇ ਸਾਨੂੰ ਇੰਦਰੀਆਂ ਤੋਂ ਪਾਰ ਜਾਣ ਦੀ ਲੋੜ ਹੰੁਦੀ ਹੈ।
ਉਦਾਹਰਣ ਦੇ ਤੌਰ ਤੇ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਵੇਖਦੇ ਹਾਂ, ਤਾਂ ਸਭ ਤੋਂ
ਪਹਿਲਾਂ ਇਹ ਵੇਖਦੇ ਹਾਂ ਕਿ ਉਹ ਪੁਰਸ਼ ਹੈ ਜਾਂ ਇਸਤਰੀ। ਉਸ ਤੋਂ ਬਾਦ ਅਸੀਂ ਵੇਖਦੇ ਹਾਂ ਕਿ ਉਸ ਦੀ ਪੁਸ਼ਾਕ ਅਤੇ ਵਿਵਹਾਰ ਕਿਹੋ ਜਿਹਾ ਹੈ, ਅਤੇ ਉਹ ਕਿੰਨਾ ਪ੍ਰਭਾਵਸ਼ਾਲੀ ਜਾਂ ਅਮੀਰ ਹੈ। ਉਸ ਤੋਂ ਬਾਦ ਅਸੀਂ ਉਸ ਨਾਲ ਜੁੜੀਆਂ ਚੰਗੀਆਂ ਤੇ ਮੰਦੀਆਂ ਗੱਲਾਂ ਨੂੰ ਯਾਦ ਕਰਦੇ ਹਾਂ। ਸਾਰਾ ਵਿਵਹਾਰ ਉਨ੍ਹਾਂ ਨਿਰਣਿਆਂ ਉੱਤੇ ਨਿਰਭਰ ਕਰਦਾ ਹੈ, ਜੋ ਅਸੀਂ ਇਨ੍ਹਾਂ ਵੰਡੀਆਂ ਦੇ ਆਧਾਰ ਉੱਤੇ ਕਰਦੇ ਹਾਂ।
ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਅਪਣੇ ਖੁਦ ਨਾਲ ਜੁੜਿਆ
ਵਿਅਕਤੀ, ਆਪਣੀ ਹੋਂਦ ਨੂੰ ਬਾਕੀ ਸਾਰਿਆਂ ਵਿੱਚ ਵੇਖਦਾ ਹੈ, ਅਤੇ ਬਾਕੀ ਸਭ ਨੂੰ ਆਪਣੇ ਖੁਦ ਵਿੱਚ ਵੇਖਦਾ ਹੈ, ਅਤੇ ਅਜਿਹਾ ਉਹ ਹਰ ਪਾਸੇ ਹੀ ਵੇਖਦਾ ਹੈ (6.29)। ਇਹ ਰਾਹ ਪੰਜਾਂ ਇੰਦਰੀਆਂ ਤੋਂ ਪਾਰ ਜਾਣ ਦਾ ਰਾਹ ਹੈ। ਜੇ ਇਸ ਨੂੰ ਇਕ ਰੂਪਕ ਦੇ ਤੌਰ ਤੇ ਵੇਖਣਾ ਹੋਵੇ ਤਾਂ ਇਹ ਇਕ ਖੂਹ ਪੁੱਟਣ ਵਰਗਾ ਹੈ, ਜਿੱਥੇ ਇੰਦਰੀਆਂ ਰੇਤਾ, ਪੱਥਰ ਤੇ ਬਜਰੀ ਵਗੈਰਾ ਵੇਖਦੀਆਂ ਹਨ, ਭਾਵੇਂ ਖੁਦਾਈ ਦੇ ਸ਼ੁਰੂ ਵਿੱਚ ਉੱਥੇ ਪਾਣੀ ਨਹੀਂ ਹੰੁਦਾ, ਪਰ ਖੂਹ ਪੁੱਟਣ ਨਾਲ ਹਮੇਸ਼ਾ ਪਾਣੀ ਪ੍ਰਗਟ ਹੰੁਦਾ ਹੈ।
ਇਹ ਸਲੋਕ ਪ੍ਰਗਟ ਨੂੰ ਵੇਖਣ ਦੀ ਆਦਤ ਨੂੰ ਬਦਲ ਕੇ ਅਪ੍ਰਗਟ ਨੂੰ ਮਹਿਸੂਸ ਕਰਨ ਵੱਲ ਇਸ਼ਾਰਾ ਕਰਦਾ ਹੈ। ਇਹ ਸੱਚ ਹੈ ਕਿ ਹਰ ਇਕ ਵਿਅਕਤੀ ਜਾਂ ਵਸਤੂ (ਪ੍ਰਗਟ) ਦੇ ਪਿੱਛੇ ਉਹੀ ਅਪ੍ਰਗਟ ਹਾਜ਼ਰ ਹੈ, ਜਿਸ ਨੂੰ ਸ੍ਰੀ ਕਿ੍ਰਸ਼ਨ ਨੇ ‘ਸਭ ਥਾਵਾਂ ਤੇ ਇਕ ਸਮਾਨ’ ਵੇਖਣ ਨੂੰ ਕਿਹਾ ਹੈ। ਇਹ ਇਕ ਬਿ੍ਰਛ ਦੇ ਦੋ ਲੜਦੇ ਹੋਏ ਫਲਾਂ ਦੀ ਤਰ੍ਹਾਂ ਜੋ ਬਾਅਦ ਵਿਚ ਇਹ ਮਹਿਸੂਸ ਕਰਦੇ ਹਨ ਕਿ ਇਕ ਹੀ ਤਣਾ ਉਨ੍ਹਾਂ ਦੀ ਪਾਲਣਾ ਕਰਦਾ ਹੈ, ਅਤੇ ਉਹ ਇਕ ਵੱਡੇ ਦਰਖਤ ਦਾ ਹਿੱਸਾ ਹਨ। ਫਿਰ ਸਾਰਾ ਕੁਝ ਅਪ੍ਰਗਟ ਦੇ ਮੰਚ ਉੱਤੇ ਖੇਡਿਆ ਜਾਣ ਵਾਲਾ ਨਾਟਕ ਬਣ ਜਾਂਦਾ ਹੈ।
ਨਿਸ਼ਚਿਤ ਰੂਪ ਵਿੱਚ, ਜਿਵੇਂ ਪਹਿਲਾਂ ਸ੍ਰੀ ਕਿ੍ਰਸ਼ਨ ਨੇ ਸੰਕੇਤ ਦਿੱਤਾ ਸੀ, ਸਾਰੇ ਪ੍ਰਾਣੀਆਂ
ਵਿੱਚ ਖ਼ੁਦ ਨੂੰ ਅਤੇ ਸਾਰੇ ਪ੍ਰਾਣੀਆਂ ਨੂੰ ਖੁਦ ਵਿੱਚ ਵੇਖਣ ਲਈ ਦ੍ਰਿੜ੍ਹ ਸੰਕਲਪ ਦੇ ਨਾਲ ਨਾਲ ਨਿਰੰਤਰ ਅਭਿਆਸ ਦੀ ਲੋੜ ਹੰੁਦੀ ਹੈ।