Listen

Description

ਸ੍ਰੀ ਕ੍ਰਿਸ਼ਨ ਕਹਿੰਦੇ ਹਨ ਜਿਹੜੇ ਵਿਅਕਤੀ ਪ੍ਰਕਿਰਤੀ ਦੇ ਗੁਣਾਂ ਤੋਂ ਸੰਮੋਹਿਤ ਜਾਂ ਬਹੁਤ ਪ੍ਰਭਾਵਿਤ ਹੋਏ ਹੁੰਦੇ ਹਨ ਤੇ ਉਹ ਗੁਣਾਂ ਅਤੇ ਕਰਮਾਂ ਨਾਲ ਪੂਰੀ ਤਰ੍ਹਾਂ ਜੁੜੇ ਹੁੰਦੇ ਹਨ। ਪੂਰੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਦੂਜੇ ਅਗਿਆਨੀ ਲੋਕਾਂ ਨੂੰ ਅਸਥਿਰ ਨਹੀਂ ਕਰਨਾ ਚਾਹੀਦਾ (3.29)।

ਅਜਿਹੇ ਜਾਣਕਾਰੀ ਵਾਲੇ ਲੋਕਾਂ ਵਿੱਚ ਅਸਲ ਕਰਤਾ ਹੋਣ ਤੋਂ ਇਲਾਵਾ ਗੁਣਾਂ ਬਾਰੇ ਸੰਮੋਹਿਤ ਕਰਨ ਅਤੇ ਸਾਡੇ ਉੱਤੇ ਆਪਣਾ ਜਾਦੂ ਕਰਨ ਦੀ ਸਮਰੱਥਾ ਹੁੰਦੀ ਹੈ, ਜੋ ਸਾਨੂੰ ਸਾਡੇ ਅਸਲ ਸਰੂਪ ਨੂੰ ਭੁਲਾ ਦਿੰਦੀ ਹੈ। ਅਸੀਂ ਉਦੋਂ ਤੱਕ ਉਨ੍ਹਾਂ ਤੋਂ ਮੰਤਰਮੁਗਧ ਰਹਿੰਦੇ ਹਾਂ ਜਦੋਂ ਤੱਕ ਸਾਨੂੰ ਇਹ ਅਹਿਸਾਸ ਨਹੀਂ ਹੋ ਜਾਂਦਾ ਕਿ ਅਸੀਂ ਕਿਸੇ ਜਾਦੂ ਦੇ ਅਧੀਨ ਹਾਂ।

ਇੱਥੇ ਸ੍ਰੀ ਕ੍ਰਿਸ਼ਨ ਅਗਿਆਨੀ ਅਤੇ ਬੁੱਧੀਮਾਨ ਦੇ ਬਾਰੇ ਵਿੱਚ ਦੱਸਦੇ ਹਨ। ਅਗਿਆਨੀ ਲੋਕ ਗੁਣਾਂ ਦੀ ਮੰਤਰ ਮੁਗਧਤਾ ਜਾਂ ਮਾਇਆ ਦੇ ਅਧੀਨ ਰਹਿੰਦੇ ਹੋਏ, ਉਹ ਮਹਿਸੂਸ ਕਰਦੇ ਹਨ, ਕਿ ਉਹ ਕਰਤਾ ਹਨ (3.27) ਅਤੇ ਉਹ ਚੀਜ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਮਹੱਤਵਪੂਰਨ ਬਣਨਾ, ਧਿਆਨ ਆਕਰਸ਼ਿਤ ਕਰਨਾ ਅਤੇ ਅਧਿਕਾਰਾਂ ਲਈ ਲੜਨਾ ਚਾਹੁੰਦੇ ਹਨ। ਇਸਦੇ ਨਾਲ ਹੀ ਉਹ ਪਰਿਵਾਰ, ਕਾਰਜ ਸਥਲ ਅਤੇ ਸਮਾਜ ਵਿੱਚ ਦੂਜਿਆਂ ਨੂੰ ਵੀ ਕਰਤਾ ਸਮਝਦੇ ਹਨ, ਅਤੇ ਉਨ੍ਹਾਂ ਤੋਂ ਇਹ ਆਸ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਇੱਛਾਵਾਂ ਦੇ ਅਨੁਸਾਰ ਵਿਹਾਰ ਜਾਂ ਪ੍ਰਦਰਸ਼ਨ ਕਰਨ। ਜਦੋਂ ਅਜਿਹਾ ਨਹੀਂ ਹੁੰਦਾ ਤਾਂ ਅਪਰਾਧਬੋਧ, ਪਛਤਾਵਾ, ਕ੍ਰੋਧ ਅਤੇ ਦੁੱਖ ਪੈਦਾ ਹੋਣ ਵਰਗੇ ਨਤੀਜੇ ਆਉਂਦੇ ਹਨ।

ਜਾਗਰੂਕਤਾ ਦਾ ਦੂਜਾ ਪੱਧਰ ਇਹ ਹੈ ਕਿ ਇਕ ਘਟਨਾ ਘਟਣ ਦੇ ਕੁੱਝ ਸਮਾਂ
ਬਤੀਤ ਹੋਣ ਤੋਂ ਬਾਅਦ ਜਾਗਰੂਕਤਾ ਪੈਦਾ ਹੁੰਦੀ ਹੈ। ਇਹ ਸਮਾਂ ਕੁੱਝ ਛਿਣਾਂ, ਸਾਲਾਂ, ਦਹਾਕਿਆਂ ਜਾਂ ਉਮਰ ਭਰ ਦਾ ਹੋ ਸਕਦਾ ਹੈ। ਘਟਨਾਵਾਂ ਕੁੱਝ ਸ਼ਬਦ ਵੀ ਹੋ ਸਕਦੀਆਂ ਹਨ ਜੋ ਅਸੀਂ ਬੋਲਦੇ ਹਾਂ ਜਾਂ ਉਹ ਇੱਛਾਵਾਂ ਹੋ ਸਕਦੀਆਂ ਹਨ ਜਿਨ੍ਹਾਂ ਨੇ ਸਾਨੂੰ ਜਕੜਿਆ ਹੋਇਆ ਹੈ, ਜਾਂ ਸਾਡੇ ਵੱਲੋਂ ਲਏ ਗਏ ਕੋਈ ਫੈਸਲੇ ਜਾਂ ਸਾਡੇ ਵੱਲੋਂ ਕੀਤੇ ਕੋਈ ਕਰਮ ਹੋ ਸਕਦੇ ਹਨ, ਇਹ ਸਾਰੇ ਸਾਡੇ ਚ ਮੌਜੂਦ ਗੁਣਾਂ ਦੇ ਕਾਰਨ ਹੋ ਸਕਦੇ ਹਨ।

ਜਾਗਰੂਕਤਾ ਦਾ ਤੀਜਾ ਪੱਧਰ, ਵਰਤਮਾਨ ਸਮੇਂ ਦੇ ਛਿਣਾਂ ਨੂੰ ਸਮਝਣਾ ਹੈ ਕਿ ਗੁਣ, ਗੁਣਾਂ ਦੇ ਨਾਲ ਮਿਲਕੇ ਪਰਸਪਰ ਪ੍ਰਭਾਵ ਪਾ ਰਹੇ ਹਨ, ਅਤੇ ਅਸੀਂ ਕਰਤਾ ਨਹੀਂ ਹਾਂ (3.27)। ਅਜਿਹੀ ਸੋਚ ਰਾਹੀਂ ਅਸੀਂ ਅਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ।

ਅਗਿਆਨੀ ਬੰਦਾ ਵੀ ਸਮੇਂ ਦੇ ਨਾਲ ਆਪਣੇ ਖੁਦ ਦੇ ਧਰਮ ਅਨੁਸਾਰ
ਜਾਗਰੂਕਤਾ ਦੀ ਸਥਿਤੀ ਵਿੱਚ ਪੁੱਜ ਜਾਏਗਾ, ਅਤੇ ਇਸੇ ਕਾਰਨ ਸ੍ਰੀ ਕ੍ਰਿਸ਼ਨ ਬੁੱਧੀਵਾਨਾਂ ਨੂੰ, ਅਗਿਆਨੀਆਂ ਨੂੰ ਅਸਥਿਰ ਕਰਨ ਤੋਂ ਬਿਨਾਂ, ਕੁੱਝ ਦੇਰ ਉਡੀਕ ਲੈਣ ਦੀ ਸਲਾਹ ਦਿੰਦੇ ਹਨ।

ਅਸੀਂ ਸਾਰੇ ਜਿਸ ਦੁਨੀਆਂ ਵਿੱਚ ਰਹਿੰਦੇ ਹਾਂ ਅਤੇ ਉਸ ਦੀਆਂ ਕਈ ਧਾਰਨਾਵਾਂ ਨੂੰ ਮੰਨਦੇ ਹਾਂ, ਪਰ ਅਗਿਆਨੀ ਲੋਕ ਇਨ੍ਹਾਂ ਧਾਰਨਾਵਾਂ ਦੇ ਕੈਦੀ ਹੁੰਦੇ ਹਨ। ਸਾਡੇ ਜੀਵਨ ਵਿੱਚ ਪਈਆਂ ਇਨ੍ਹਾਂ ਧਾਰਨਾਵਾਂ ਨੂੰ ਕਾਬੂ ਕਰਨਾ ਹੀ ਬੁੱਧੀਮਾਨੀ ਹੈ।