Saturday 07, August 2021
Follow Us


Share Article

Aa
ਹਡ਼ੱਪਾ ਸਭਿਅਤਾ ਬਾਰੇ ਨਵੀਂ ਖੋਜ ਤੇ ਨਵੇਂ ਖੁਲਾਸੇ
Posted: Oct 18, 2015 12:04 AM Updated: 5 ਸਾਲ ਪਹਿਲਾਂ
ਸਮੇਂ ਦਾ ਸੱਚ
ਡਾ. ਵਿਦਵਾਨ ਸਿੰਘ ਸੋਨੀ*
ਤਕਰੀਬਨ ਡੇਢ ਦਹਾਕਾ ਪਹਿਲਾਂ ਮੇਰੇ ਪੁਰਾਤੱਵਵੀ ਖੋਜੀ ਸਾਥੀ ਪਾਰਥ ਚੌਹਾਨ ਨੇ ਮੈਨੂੰ ਦੱਸਿਆ ਕਿ ਵਾਡੀਆ ਇੰਸਟੀਚਿਊਟ ਆਫ ਹਿਮਾਲੀਅਨ ਜਿਓਲੋਜੀ ਦੇ ਵਿਗਿਆਨੀਆਂ ਨੇ ਰੇਡੀਓਐਕਟਿਵ ਢੰਗ ਨਾਲ ਕੀਰਤਪੁਰ ਸਾਹਿਬ ਕੋਲੋਂ ਲੰਘਦੀ ਲੁਹੰਡ-ਖੱਡ ਦੀ ਹੇਠਲੀ ਟੈਰੇਸ ਦੀ ਉਮਰ ਦਾ ਪਤਾ ਲਗਾਇਆ। ਭਾਰਤ ਦੇ ਮਹੱਤਵਪੂਰਨ ਖੋਜ ਰਸਾਲੇ ‘ਕਰੰਟ ਸਾਇੰਸ’ ਵਿੱਚ ਛਪੀ ਇਸ ਖੋਜ ਅਨੁਸਾਰ ਉਸ ਟੈਰੇਸ ਦੀ ੳੁਮਰ ਤਕਰੀਬਨ ਵੀਹ ਹਜ਼ਾਰ ਸਾਲ ਸੀ ਭਾਵ ਉਹ ੳੁਦੋਂ ਹੋਂਦ ਵਿੱਚ ਆਈ ਸੀ। ਪਾਰਥ ਨੂੰ ਪਤਾ ਸੀ ਕਿ ਅਸੀਂ ਕੋਈ ਇੱਕ ਦਹਾਕੇ ਤੋਂ ਸ਼ਿਵਾਲਿਕ ਵਿੱਚ ਪੱਥਰ ਯੁੱਗ ਦੀ ਖੋਜ ਕਰ ਰਹੇ ਹਾਂ ਕਿਉਂਕਿ ਅਸੀਂ ਸ਼ਿਵਾਲਿਕ ਵਿੱਚ ਸਥਿਤ ਕਈ ਥਾਵਾਂ ਤੋਂ ਪੱਥਰ ਦੇ ਸੰਦ ਲੱਭ ਚੁੱਕੇ ਸਾਂ। ਭਾਰਤ ਪਾਕਿਸਤਾਨ ਦੀਆਂ ਸ਼ਿਵਾਲਿਕ ਪਹਾੜੀਆਂ ’ਚੋਂ ਖੋਜੀ 1939 ਤੋਂ ਪੱਥਰ ਸੰਦ ਲੱਭਦੇ ਆ ਰਹੇ ਹਨ ਜਿਨ੍ਹਾਂ ਨੂੰ ਉਹ ‘ਸੋਆਨੀਅਨ’ ਕਹਿੰਦੇ ਹਨ (ਕਿਉਂਕਿ ਪਹਿਲਾਂ ਅਜਿਹੇ ਸੰਦ ਪਾਕਿਸਤਾਨ ਦੀ ਸੁਆਂ ਨਦੀ ਦੇ ਕੰਢਿਆਂ ਤੋਂ ਮਿਲੇ ਸਨ)। ਹੁਣ ਤਕ ਇਹੀ ਅੰਦਾਜ਼ਾ ਲਗਾਇਆ ਜਾਂਦਾ ਸੀ ਕਿ ਇਹ ਸੰਦ ਇੱਕ ਲੱਖ ਤੋਂ ਚਾਰ ਲੱਖ ਸਾਲ ਤਕ ਪੁਰਾਣੇ ਹੋਣੇ ਹਨ ਅਤੇ ਇਸ ਸਬੰਧੀ ਅਨੇਕਾਂ ਖੋਜ ਪੱਤਰ ਛਪ ਚੁੱਕੇ ਸਨ। ਅਸੀਂ ਕੀਰਤਪੁਰ ਸਾਹਿਬ ਕੋਲੋਂ ਲੰਘਦੀ ਲੁਹੰਡ-ਖੱਡ ਦੀ ਹੇਠਲੀ ਟੈਰੇਸ ’ਤੇ ਪਹੁੰਚ ਗਏ ਜਿਸ ਦੀ ਉਮਰ ਪਤਾ ਕੀਤੀ ਗਈ ਸੀ। ਅਸੀਂ ਪਿੰਡ ਦੈਹਣੀ ਤੋਂ ਲੁਹੰਡ ਖੱਡ ਟੱਪ ਕੇ ਪਰ੍ਹਾਂ ਖੇਤਾਂ ਵਿੱਚ ਸਰਵੇਖਣ ਕਰਨ ਲੱਗਿਆਂ ਦੇਖਿਆ ਕਿ ਓਥੇ ਬੜੇ ਵੱਡੇ ਖੇਤਰਫਲ ਵਿੱਚ ਕਿੰਨੇ ਸਾਰੇ ਸੋਆਨੀਅਨ ਪ੍ਰਕਾਰ ਦੇ ਪੱਥਰ ਸੰਦ ਮੌਜੂਦ ਹਨ। ਉਨ੍ਹਾਂ ਨਾਲ ਹੜੱਪਾ ਸੱਭਿਅਤਾ ਦੇ ਅਾਖ਼ਰੀ ਦੌਰ ਦੀਆਂ ਠੀਕਰਾਂ ਵੀ ਸਨ, ਪਰ ਹੜੱਪਨ ਬਰਤਨਾਂ ਬਾਰੇ (ਪ੍ਰਚੱਲਤ ਧਾਰਨਾ ਅਨੁਸਾਰ) ਅਸੀਂ ਇਹੀ ਸਮਝਿਆ ਕਿ ਇਹ ਬਾਅਦ ਵਿੱਚ ਇੱਥੇ ਆਏ ਹੋਣਗੇ। ਸਾਡਾ ਖੋਜ ਪੱਤਰ ‘ਕਰੰਟ ਸਾਇੰਸ’ ਵਿੱਚ ਛਪ ਗਿਆ, ਇਹ ਸਿੱਟਾ ਦੱਸਦੇ ਹੋਏ ਕਿ ਪੱਥਰ ਯੁੱਗ ਦਾ ਕਾਲ ਲੱਖ-ਡੇਢ ਲੱਖ ਸਾਲ ਦੀ ਬਜਾਏ ਹੁਣ ਵੀਹ ਕੁ ਹਜ਼ਾਰ ਸਾਲ ਤਕ ਆ ਗਿਆ ਹੈ। ਉਸ ਤੋਂ ਪਿੱਛੋਂ ਅਸੀਂ ਨੰਗਲ ਕੋਲ ਦਰਿਆ ਸਤਲੁਜ ਦੀਆਂ ਟੈਰੇਸਾਂ ਤੋਂ ਸੈਂਕੜੇ ਪੱਥਰ ਸੰਦ ਲੱਭੇ। ਇਨ੍ਹਾਂ ਵਿੱਚੋਂ ਕਈ ਬਹੁਤ ਨਵੀਂ ਕਿਸਮ ਦੇ ਵੀ ਸਨ। ਹੜੱਪਨ ਠੀਕਰਾਂ ਵੀ ਨਾਲ ਹੀ ਮਿਲਦੀਆਂ ਰਹੀਆਂ। ਫਿਰ ਜਦੋਂ ਵਾਡੀਆ ਇੰਸਟੀਚਿਊਟ (ਦੇਹਰਾਦੂਨ) ਤੋਂ ਉਸ ਟੈਰੇਸ ਦੀ ਉਮਰ ਪਤਾ ਕਰਵਾਈ ਉਹ ਤਾਂ ਤਕਰੀਬਨ ਚਾਰ ਹਜ਼ਾਰ ੲੀਸਾ ਪੂਰਵ ਹੀ ਨਿਕਲੀ। ਮਨੁੱਖ ਟੈਰੇਸ ਦੇ ਬਣਨ ਪਿੱਛੋਂ ਹੀ ਉਸ ਉਪਰ ਆ ਸਕਦਾ ਹੈ। ਇਸ ਲਈ ਇਹ ਪਤਾ ਲੱਗਿਆ ਕਿ ਚਾਰ ਹਜ਼ਾਰ ਸਾਲ ੲੀਸਾ ਪੂਰਵ ਤੋਂ ਬਾਅਦ ਤਕ ਇੱਥੇ ਪੱਥਰ ਯੁੱਗ ਹੀ ਸੀ। 2004 ਵਿੱਚ ਅਸੀਂ ਏਐੱਸਆਈ (ਦਿੱਲੀ) ਤੋਂ ਇਜਾਜ਼ਤ ਲੈ ਕੇ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਜ਼ਿਲ੍ਹੇ ਦੇ ਇੱਕ ਸਥਾਨ ’ਤੇ ਖੁਦਾਈ ਕੀਤੀ। ਉਸ ਖੁਦਾਈ ਵਿੱਚੋਂ ਸਾਨੂੰ ਹਜ਼ਾਰਾਂ ਪੱਥਰ ਸੰਦਾਂ ਦੇ ਨਾਲ ਨਾਲ ਹੜੱਪਾ ਸਭਿਅਤਾ ਦੇ ਆਖ਼ਰੀ ਦੌਰ ਦੀਆਂ ਠੀਕਰਾਂ ਵੀ ਮਿਲੀਆਂ। ਲੇਟ-ਹੜੱਪਨ ਕਾਲ ਦੀ ਉਮਰ ਤਿੰਨ ਤੋਂ ਚਾਰ ਹਜ਼ਾਰ ਸਾਲ ੲੀਸਾ ਪੂਰਵ ਨਿਰਧਾਰਤ ਹੋ ਚੁੱਕੀ ਹੈ। ਜਦੋਂ ਅਸੀਂ ਖੁਦਾਈ ’ਚੋਂ ਮਿਲੀ ਇੱਕ ਠੀਕਰ ਦੀ ‘ਲੁਮੀਨਿਸੈਂਸ ਡੇਟਿੰਗ’ ਤਕਨੀਕ ਨਾਲ ਉਮਰ ਕਢਵਾਈ ਤਾਂ ਉਹ ਵੀ ਅੱਜ ਤੋਂ ਤਕਰੀਬਨ ਚਾਰ ਹਜ਼ਾਰ ਸਾਲ ਪੁਰਾਣੀ ਹੀ ਨਿਕਲੀ।ਫਿਰ ਅਸੀਂ ਇੱਕ ਤਸਦੀਕਸ਼ੁਦਾ ਲੇਟ-ਹੜੱਪਨ ਸਾਈਟ ਬਾੜਾ ਦੇ ਥੇਹ ’ਤੇ ਗਏ। ਹੈਰਾਨੀ ਦੀ ਗੱਲ ਹੈ ਕਿ ਓਥੇ ਵੀ ਸਾਨੂੰ ਸੋਆਨੀਅਨ ਪ੍ਰਕਾਰ ਦੇ ਪੱਥਰ ਸੰਦ ਮਿਲ ਗਏ, ਜੋ ਪਹਿਲੇ ਖੋਜੀਆਂ ਦੁਆਰਾ ਨਜ਼ਰਅੰਦਾਜ਼ ਕਰ ਦਿੱਤੇ ਗਏ ਸਨ। ਜੇ ਉਨ੍ਹਾਂ ਨੂੰ ਅਜਿਹੇ ਸੰਦ ਵੀ ਮਿਲੇ ਸਨ ਤਾਂ ਸ਼ਾਇਦ ਉਹ ਇਨ੍ਹਾਂ ਦਾ ਮਹੱਤਵ ਨਹੀਂ ਸਮਝ ਸਕੇ। ਪੱਥਰ ਸੰਦ ਸਾਨੂੰ ਇੱਕ ਹੋਰ ਹੜੱਪਾ ਕਾਲ ਦੀ ਥਾਂ ਢੇਰ ਮਾਜਰਾ ਤੋਂ ਵੀ ਮਿਲ ਗਏੇ। ਅਸੀਂ ਬਾਅਦ ਵਿੱਚ ਸ਼ਿਵਾਲਿਕ ਪਹਾੜੀਆਂ ਵਿੱਚ ਦੂਰ-ਦੂਰ ਸਥਿਤ ਤਕਰੀਬਨ ਤਿੰਨ ਦਰਜਨ ਹੋਰ ਥਾਵਾਂ ਤੋਂ ਵੀ ਪੱਥਰ ਸੰਦਾਂ ਸਮੇਤ ਹੜੱਪਾ ਕਾਲ ਦੇ ਬਰਤਨਾਂ ਦੇ ਟੁਕੜੇ ਲੱਭ ਚੁੱਕੇ ਹਾਂ। ਇਸ ਸਭ ਬਾਰੇ ਸਾਡੇ ਖੋਜ ਪੱਤਰ ਪ੍ਰਸਿੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ ਰਸਾਲਿਆਂ ਵਿੱਚ ਛਪੇ ਹਨ। ਇਸ ਤਰ੍ਹਾਂ ਇਹ ਗੱਲ ਪੱਕੀ ਹੋ ਗਈ ਹੈ ਕਿ ਲੇਟ ਹੜੱਪਨ ਲੋਕ ਪੱਥਰ ਦੇ ਸੰਦ ਵਰਤਦੇ ਸਨ। ਇਸ ਸਾਰੀ ਖੋਜ ਦੇ ਸਿੱਟੇ ਪੂਰਵ-ਇਤਿਹਾਸ ਲਈ ਬਹੁਤ ਮਹੱਤਵਪੂਰਨ ਹੋ ਸਕਦੇ ਹਨ। ਇਸ ਨਵੀਂ ਖੋਜ ਤੋਂ ਇਹ ਪਤਾ ਚੱਲਦਾ ਹੈ ਕਿ ਉੱਤਰ-ਪੱਛਮੀ ਭਾਰਤ ਵਿੱਚ ਪੱਥਰ ਯੁੱਗ ਓਨਾ ਪੁਰਾਣਾ ਨਹੀਂ ਜਿੰਨਾ ਪਹਿਲਾਂ ਸਮਝਿਆ ਜਾਂਦਾ ਸੀ। ਦੂਜਾ ਇਹ ਕਿ ਤਿੰਨ-ਚਾਰ ਹਜ਼ਾਰ ਸਾਲ ਪਹਿਲਾਂ ਤਕ ਉੱਤਰ-ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿੱਚ ਪੱਥਰ ਦੇ ਸੰਦ ਵਰਤੇ ਜਾਂਦੇ ਸਨ। ਅਜਿਹੇ ਸੰਦ ਹੜੱਪਾ ਸੱਭਿਅਤਾ ਦੇ ਆਖ਼ਰੀ ਦੌਰ ਦੇ ਲੋਕ ਵਰਤ ਰਹੇ ਸਨ। ਇਸ ਤੋਂ ਸਾਨੂੰ ਇਹ ਅੰਦਾਜ਼ਾ ਹੋਇਆ ਕਿ ੳੁਨ੍ਹਾਂ ਲੋਕਾਂ ਨੂੰ ਧਾਤ ਨਹੀਂ ਮਿਲਦੀ ਹੋਣੀ ਜਿਸ ਕਰਕੇ ਉਹ ਪੱਥਰ ਦੇ ਸੰਦ ਵਰਤਣ ਲੱਗ ਪਏੇ।ਤਕਰੀਬਨ 2500 ਸਾਲ ਈਸਾ ਪੂਰਵ ਤੋਂ 1900 ਸਾਲ ਈਸਾ ਪੂਰਵ (ਅੱਜ ਤੋਂ 4500 ਤੋਂ 3900 ਸਾਲ ਪਹਿਲਾਂ) ਤਕ ਸਿੰਧੂ ਘਾਟੀ ਜਾਂ ਹੜੱਪਾ ਸੱਭਿਅਤਾ ਆਪਣੀ ਉੱਨਤੀ ਦੀ ਸਿਖਰ ’ਤੇ ਸੀ। ਉਨ੍ਹਾਂ ਦੇ ਦੂਰ-ਦੁਰਾਡੇ ਤਕ ਵਪਾਰਕ ਸਬੰਧ ਬਣ ਚੁੱਕੇ ਸਨ। ਉਹ ਤਾਂਬਾ-ਕਾਂਸਾ ਧਾਤਾਂ ਵਰਤਦੇ ਸਨ। ਉਨ੍ਹਾਂ ਨੇ ਇੱਕ ਲਿੱਪੀ ਵੀ ਬਣਾ ਲਈ ਸੀ ਜੋ ਅਜੇ ਤਕ ਪੜ੍ਹੀ ਨਹੀਂ ਜਾ ਸਕੀ। ਹੜੱਪਾ ਵਾਸੀ ਘੱਗਰ-ਹਕਰਾ, ਰਾਵੀ ਤੇ ਦਰਿਆ ਸਿੰਧ ਦੀਆਂ ਵਾਦੀਆਂ ਵਿੱਚ ਇੱਕ ਅਮੀਰ ਸੱਭਿਅਤਾ ਵਜੋਂ ਵਿਚਰ ਰਹੇ ਸਨ ਜਿਸ ਦੇ ਇਤਿਹਾਸ ਬਾਰੇ ਅਸੀਂ ਸਾਰੇ ਜਾਣੂੰ ਹਾਂ। ਉਨ੍ਹਾਂ ਦੇ ਸਮੇਂ ਦੌਰਾਨ ਹੀ ਧਰਤੀ ’ਤੇ ਵਿਸ਼ਵ ਵਿਆਪੀ ਖੁਸ਼ਕ ਸਮਾਂ ਸ਼ੁਰੂ ਹੋ ਗਿਆ। ਉੱਤਰ-ਪੱਛਮੀ ਭਾਰਤ ਵਿੱਚ ਦਰਿਆ ਸੁੱਕਣ ਲੱਗੇ ਤੇ ਕਾਲ ਪੈਣ ਲੱਗਾ। ਘੱਗਰ-ਹਕਰਾ (ਜਿਸ ਨੂੰ ਸਰਸਵਤੀ ਵੀ ਕਿਹਾ ਜਾਂਦਾ ਹੈ)