'ਕੱਲੋ' ਨਾਨਕ ਸਿੰਘ ਦੀ ਬਿਹਤਰੀਨ ਕਹਾਣੀ ਹੈ। ਇਸ ਕਹਾਣੀ ਵਿਚ ਸਿਰਫ ਦੋ ਹੀ ਪਾਤਰ ਹਨ - ਲੇਖਕ ਆਪ ਅਤੇ ਦੂਜੀ ਕੱਲੋ ਜਮਾਂਦਾਰਨੀ। ਕੱਲੋ ਨੂੰ ਉਹ ਆਪਣੀ ਭੈਣ ਸਮਝਦਾ ਹੈ। ਕਹਾਣੀਕਾਰ ਲਿਖਦਾ ਹੈ ਕਿ ਕੱਲੋ ਵਿਚਾਰੀ ਸਾਰਾ ਦਿਨ ਸਫ਼ਾਈ ਕਰਦੀ ਹੈ ਅਤੇ ਕੂੜੇ ਨਾਲ ਲੱਦੀ ਰਹਿੰਦੀ ਹੈ, ਬਦਲੇ ਵਿਚ ਉਸ ਨੂੰ ਘਿਰਨਾ, ਝਿੜਕਾਂ, ਗਾਲਾਂ ਅਤੇ ਕਦੇ-ਕਦੇ ਛਿੱਤਰ-ਪੌਲਾ ਵੀ ਮਿਲਦਾ ਹੈ। ਸ਼ਾਇਦ ਇਸੇ ਕਰਕੇ ਉਹ ਘਿਰਨਾ ਦਾ ਪਾਤਰ ਬਣ ਗਈ ਹੈ। ਉਸ ਨਾਲ ਏਨਾ ਕੁਝ ਵਾਪਰਨ ਦੇ ਬਾਵਜੂਦ ਉਸ ਦਾ ਦਿਲ ਕਿੰਨਾ ਸੋਹਣਾ ਅਤੇ ਕਿੰਨਾ ਕੋਮਲ ਹੈ। ਲੇਖਕ ਸੋਚਦਾ ਹੈ ਕਿ ਕਾਸ਼ ! ਕੱਲੋ ਸੱਚ-ਮੁੱਚ ਉਸ ਦੀ ਭੈਣ ਹੁੰਦੀ। ਲੇਖਕ ਦੀ ਕੱਲੋ ਨਾਲ ਪ੍ਰਗਟਾਈ ਡੂੰਘੀ ਹਮਦਰਦੀ ਮਾਨਵੀ ਰਿਸ਼ਤਿਆਂ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ।
ਕੱਲੋ ~ ਨਾਨਕ ਸਿੰਘ ਦੀ ਕਹਾਣੀ
Kallo ~ Story By Nanak Singh
Narrated by ~ Harleen Kaur
#harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors