Listen

Description

ਅਜੀਤ ਕੌਰ ਦੀ ਕਹਾਣੀ 'ਇੱਕ ਪੈਰ ਘੱਟ ਤੁਰਨਾ'। ਇਹ ਕਹਾਣੀ ਜ਼ਿੰਦਾਦਿਲ ਪਾਤਰ ਰਸ਼ੀਦ ਦੇ ਦੁਆਲੇ ਘੁੰਮਦੀ ਹੈ। ਰਸ਼ੀਦ ਨੂੰ ਕੈਂਸਰ ਹੋ ਜਾਂਦਾ ਹੈ। ਜਦੋਂ ਡਾਕਟਰ ਰਸ਼ੀਦ ਨੂੰ ਬਿਮਾਰੀ ਬਾਰੇ ਦੱਸਣ ਤੋਂ ਝਿਜਕਦੇ ਹਨ ਤਾਂ ਰਸ਼ੀਦ ਉਹਨਾਂ ਨੂੰ ਸੱਚਾਈ ਦੱਸਣ ਲਈ ਕਹਿੰਦਾ ਹੈ। ਪਤਨੀ ਛੇ ਸਾਲ ਪਹਿਲਾਂ ਮਰ ਚੁੱਕੀ ਹੈ। ਅਮਰੀਕਾ ਰਹਿ ਰਹੇ ਬੇਟੇ ਨੂੰ ਰਸ਼ੀਦ ਆਪਣੀ ਬਿਮਾਰੀ ਦੱਸਣਾ ਨਹੀਂ ਚਾਹੁੰਦਾ।

ਬਿਮਾਰੀ ਪਤਾ ਲੱਗਣ ਤੇ ਉਹ ਨੌਕਰੀ ਤੋਂ ਅਸਤੀਫ਼ਾ ਦੇ ਦਿੰਦਾ ਹੈ। ਘਰ ਦਾ ਜ਼ਰੂਰੀ ਸਮਾਨ ਰੱਖ ਕੇ ਬਾਕੀ ਸਾਰਾ ਵੇਚ ਦਿੰਦਾ ਹੈ ਅਤੇ ਆਪਣੇ ਪਿੰਡ ਜਾ ਕੇ ਆਪਣੇ ਤਰੀਕੇ ਨਾਲ ਆਜ਼ਾਦ ਜ਼ਿੰਦਗੀ ਜੀਊਂਦਾ ਹੈ। ਉਹ ਕੁਝ ਕਬੂਤਰ, ਤੋਤੇ ਅਤੇ ਬਿੱਲੀਆਂ ਰੱਖ ਲੈਂਦਾ ਹੈ। ਕਿਆਰੀਆਂ ਵਿਚ ਫੁੱਲ ਬੂਟੇ ਲਾ ਦਿੰਦਾ ਹੈ। ਉਹ ਸੋਚਦਾ ਹੈ ਕਿ ਪਰਮਾਤਮਾ ਨੇ ਬੰਦੇ ਨੂੰ ਕਿੰਨੀਆਂ ਨਿਆਮਤਾਂ ਦਿੱਤੀਆਂ ਹਨ, ਜੇਕਰ ਡਾਕਟਰ ਉਸ ਦੀ ਜ਼ਿੰਦਗੀ ਦੇ ਛੇ ਮਹੀਨੇ ਵਾਲੀ ਗੱਲ ਨਾ ਦੱਸਦਾ ਤਾਂ ਉਸ ਨੇ ਇਸ ਸਾਰੀ ਖ਼ੂਬਸੂਰਤੀ ਨੂੰ ਮਾਣੇ ਬਗ਼ੈਰ ਹੀ ਦੁਨੀਆਂ ਵਿੱਚੋ ਚਲੇ ਜਾਣਾ ਸੀ।

ਅੰਤ ਵਿਚ ਬੱਚੇ ਨਾਲ ਮਿਲ ਕੇ ਪਤੰਗ ਉਡਾਉਂਦਿਆਂ ਉਹ ਦਮ ਤੋੜ ਦਿੰਦਾ ਹੈ। ਇੰਞ ਰਸ਼ੀਦ ਹੱਸਦਿਆਂ-ਖੇਡਦਿਆਂ ਜ਼ਿੰਦਾ-ਦਿਲੀ ਨਾਲ ਮੌਤ ਨੂੰ ਕਬੂਲਦਾ ਹੈ।

ਇੱਕ ਪੈਰ ਘੱਟ ਤੁਰਨਾ ~ ਅਜੀਤ ਕੌਰ ਦੀ ਕਹਾਣੀ

Ikk Pair Ghatt Turna ~ Story By Ajeet Cour

Narrated by ~ Harleen Kaur

⁠⁠⁠⁠⁠

⁠#harleentutorials⁠⁠⁠⁠ ⁠⁠⁠⁠#harleenkaur⁠⁠⁠⁠ ⁠⁠⁠⁠#punjabiaudiobooksbyharleentutorials⁠⁠⁠⁠

⁠#punjabipodcast ⁠⁠#punjabistories⁠⁠⁠⁠ ⁠⁠⁠⁠#punjabivirsa⁠⁠⁠⁠ ⁠⁠⁠⁠#punjabiliterature⁠⁠⁠⁠ ⁠⁠⁠⁠#punjabibooks⁠⁠⁠⁠ ⁠⁠⁠⁠ ⁠⁠⁠⁠#bestpunjabistories⁠⁠⁠⁠ ⁠⁠⁠⁠#shortstoriesinpunjabi⁠⁠⁠⁠ ⁠⁠⁠⁠#punjabishortstories⁠⁠⁠⁠ ⁠⁠⁠⁠#motivationalpunjabistories⁠⁠⁠⁠ ⁠⁠⁠⁠#punjabivirsa⁠⁠⁠⁠ ⁠⁠⁠⁠#punjabimaaboli⁠⁠⁠⁠ ⁠⁠⁠⁠#punjabiauthors⁠⁠⁠⁠