ਖ਼ਤ ਇੱਕ ਪਾਇਆ ਸੀ….ਤੇਰੀ ਓਸ ਉਮਰੇ ਨੀ….ਤੇ ਅੱਜ ਇਕ….. ਲਿੱਖਿਆ ਈ ਆ
khat ik paa-i-aa see….tayree os umray nee…..tay aj ik….likhi-aa ee aa
ਸੁਣਨ ਦਾ ਦਰ ਮਿਲੇ….ਰੂਹ ਦਾ ਰੱਬੀ ਘਰ ਮਿਲੇ……ਹੱਥ ਜੋੜ ਜੋੜ ਕਰ ਨੀ ਦੁਆ
sunan daa dar milay……rooh daa rabee ghar milay……hath jorh jorh kar nee du-aa
ਚੁੱਪ ਚਾਪ ਬੈਠਿਆਂ ਦੇ....ਚਾਨਣ ਵਲੇਟਿਆਂ ਦੇ....ਦੇਂਦਾ ਮੁੱਖ ਇਹ….. ਸੁਨੱਖੜੇ ਦਿਖਾ
Chup chaap baithi-aaN day….chaanan valayti-aaN day….dayNdaa mukh ih…. sunakharhay dikhaa
Sunakh-rhay - most beautiful
ਐਸੇ ਕਾਹੇ ਭੂਲਿ ਪਰੇ ॥
aisay kaahay bhool paray.
ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥
anDh koop meh pari-o paraanee bharam gubaar moh banDh paray
ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ
kahu nanak prabh hoth dhaeiaaraa gur bhaytai kaadhai baah faray.
ਪਿਆਸੀ ਪਿਆਸੀ ਰੂਹ ਮੇਰੀ…..ਰੁੱਖੀ ਸੁੱਕੀ ਦੁਨੀਆ ਚ’....ਲੱਭਣ ਆਈ ਕਿਹੜਾ ਸਉਣ
pi-aasee pi-aasee rooH mayree……rukhee sukee dunee-aa ch……labhan aa-ee kiHrhaa soun
ਆਸੇ ਜਿਹੇ ਨੈਣਾਂ ਨਾਲ…..ਸਿਆਣਦੀ ਮੁੜੰਗੇ ਫਿਰਾਂ……ਖੌਰੇ….ਆਸੇ ਪਾਸੇ ਉਹ ਹੀ ਹੋਣਾ
aasay jihay nainaaN naal….si-aaNdee murhaNgay firaaN…..khouray aasay paasay o hee honaa
ਨੈਣੋਂ ਡਿੱਗੇ ਹੰਝੂਆਂ ਨੂੰ..... ਹੌਕੇ ਅੱਜ ਕਹਿੰਦੇ ਸੁਣੇ....ਸੌਖਾ ਨਹੀਓ ਸੱਜਣਾ ਦਾ ਪਾਉਣ
nainooN digay hanjhoo-aaN noo…..houkay aj kahiNday sunay……soukhaa nahee-o sajnaaN daa pa-oun
Youtube Channel: https://www.youtube.com/@DarbarSriGuruGranthSahibJi/featured
Website: http://www.darbarsrigurugranthsahibji.com/
Instagram Channel: https://www.instagram.com/darbarsrigurugranthsahib/