Listen

Description

Punjabi Poetry • ਰਿਸ਼ਤੇ • Reading this beautiful poem written by ਬਲਬੀਰ ਕੌਰ ਰੀਹਲ •

ਸਮਝ ਨਈ ਆਉਂਦੀ
ਰਿਸ਼ਤੇ ਕੱਚ ਦੇ ਗਲਾਸ
ਵਾਂਗ ਕਿਉਂ ਹੋ ਗਏ?
ਸਮਝ ਨਈ ਆਉਂਦੀ
ਕਿਰਚਾਂ ਕਿਉਂ
ਦਿਲ ਚੀਰ ਦੀਆਂ?
ਕਾਂ ਉਡਾ ਕੇ
ਕੀ ਕਰਨਾ
ਰਿਸ਼ਤੇ ਤਾਂ ਖੰਭ
ਲਾ ਕੇ
ਉੱਡ ਗਏ
ਪਤਾ ਨਹੀਂ ਕਿਉਂ
ਫਿਰ ਵੀ ਸੀਨੇ
ਚ ਕਸਕ ਹੈ ....