ਪੰਜਾਬੀ ਸੰਗੀਤ ਦੀ ਵਿਸ਼ਵ ਪੱਧਰੀ ਅਤੇ ਪ੍ਰਭਾਵਸ਼ਾਲੀ ਹਾਜ਼ਰੀ ਲਵਾਉਣ ਵਾਲ਼ੇ ਦਿਲਜੀਤ ਦੁਸਾਂਝ ਨੇ ਆਸਟ੍ਰੇਲੀਆ ਵਿੱਚ ਉਹ ਕਰ ਵਿਖਾਇਆ ਜੋ ਅਜੇ ਤੱਕ ਕੋਈ ਹੋਰ ਭਾਰਤੀ ਗਾਇਕ ਨਹੀਂ ਕਰ ਸਕਿਆ।
ਆਸਟ੍ਰੇਲੀਆ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ 'ਹਾਊਸਫੁੱਲ' ਸ਼ੋ ਕਰਨ ਦੇ ਨਾਲ਼ ਉਸ ਦੀ ਟੀਮ ਨਾ ਸਿਰਫ ਆਸਟ੍ਰੇਲੀਅਨ ਬਲਕਿ ਸੋਸ਼ਲ ਮੀਡਿਆ 'ਤੇ ਵੀ ਲਗਾਤਾਰ ਸੁਰਖੀਆਂ ਬਟੋਰਦੀ ਰਹੀ।
ਇਸ ਐਤਵਾਰ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਆਪਣਾ ਆਖਰੀ ਸ਼ੋ ਕਰਨ ਪਿੱਛੋਂ ਦਿਲਜੀਤ ਦੁਸਾਂਝ ਦੀ ਟੀਮ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਲਈ ਰਵਾਨਾ ਹੋ ਗਈ ਹੈ।
ਕੀ ਤੁਸੀਂ ਉਸਦੇ ਕਿਸੇ ਸ਼ੋ ਦਾ ਹਿੱਸਾ ਬਣੇ? ਅਗਰ ਹਾਂ ਤਾਂ ਉਸਦੇ ਸ਼ੋ ਨੂੰ 10 ਵਿੱਚੋਂ ਕਿੰਨੇ ਨੰਬਰ ਦਿੰਦੇ ਹੋ?
ਹਾਂਜੀ ਮੈਲਬੌਰਨ ਤੋਂ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਦਿਲਜੀਤ ਦੁਸਾਂਝ ਦੇ ਆਸਟ੍ਰੇਲੀਅਨ ਟੂਰ 'ਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ....