ਪਹਿਲੀ ਜਨਵਰੀ ਤੋਂ ਆਸਟ੍ਰੇਲੀਆਈ ਪਾਸਪੋਰਟ ਦੀਆਂ ਕੀਮਤਾਂ ਵਿੱਚ ਇਜ਼ਾਫ਼ਾ ਕੀਤਾ ਗਿਆ ਹੈ
ਹੁਣ ਤੋਂ 10 ਸਾਲਾਂ ਦੀ ਮਿਆਦ ਵਾਲਾ( ਉਮਰ 16 ਸਾਲ ਤੋਂ ਵੱਧ) ਪਾਸਪੋਰਟ $398 ਡਾਲਰ ਦੀ ਬਜਾਏ $412 'ਚ ਬਣੇਗਾ
ਜਦਕਿ 5 ਸਾਲ ਦੀ ਮਿਆਦ ਵਾਲਾ (16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ) ਪਾਸਪੋਰਟ $201 ਤੋਂ ਵੱਧ ਕੇ ਹੁਣ $208 ਡਾਲਰ 'ਚ ਮਿਲੇਗਾ
ਹਾਲਾਂਕਿ ਅੱਜ ਤੋਂ ਪੰਜ ਦਿਨਾਂ ਵਿੱਚ ਹਾਸਲ ਹੋਣ ਵਾਲਾ ਪਾਸਪੋਰਟ ਬਨਵਾਉਣ ਲਈ ਅਲੱਗ ਤੋਂ $100 ਡਾਲਰ ਦੇਣੇ ਪੈਣਗੇ, ਜਦਕਿ $250 ਡਾਲਰ (ਪਾਸਪੋਰਟ ਦੀ ਮੁੱਢਲੀ ਕੀਮਤ ਤੋਂ ਇਲਾਵਾ) ਵਿੱਚ ਦੋ ਦਿਨੀਂ ਹਾਸਲ ਹੋਣ ਵਾਲੀ ਪਾਸਪੋਰਟ ਯੋਜਨਾ ਪਹਿਲਾਂ ਦੀ ਜਾਰੀ ਹੈ।
ਆਸਟ੍ਰੇਲੀਆ ਦਾ Passport ਇਸ ਵਕਤ ਦੁਨੀਆਂ ਦਾ ਸਭ ਤੋਂ ਮਹਿੰਗਾ ਪਾਸਪੋਰਟ ਹੈ। ਮੈਕਸੀਕੋ ਦਾ ਪਾਸਪੋਰਟ
$353.90 'ਚ ਅਮਰੀਕਾ ਦਾ $252.72 ਅਤੇ ਗੁਆਂਢੀ ਦੇਸ਼ New Zealand ਦਾ $193.72 ਡਾਲਰ (ਸਾਰੀਆਂ ਕੀਮਤਾਂ ਆਸਟ੍ਰੇਲੀਆਈ ਡਾਲਰ ਵਿੱਚ) ਵਿੱਚ ਬਣ ਜਾਂਦਾ ਹੈ।