ਮਾਂ-ਬਾਪ, ਬੇਬੇ-ਬਾਪੂ, ਮੰਮੀ-ਡੈਡੀ ਜੋ ਮਰਜ਼ੀ ਕਹਿ ਕੇ ਬੁਲਾ ਲਵੋ, ਪਰ ਇਹਨਾਂ ਦੇ ਮਾਇਨੇ, ਸੁਭਾਅ, ਅਹਿਸਾਸ ਪੂਰੀ ਦੁਨੀਆ ਵਿੱਚ ਇੱਕੋ ਜਿਹੇ ਹਨ, ਸਾਰਿਆਂ ਲਈ ਸਭ ਤੋਂਜਰੂਰੀ ਚੀਜ਼ ਆਪਣੀ ਔਲਾਦ ਦੀ ਖੁਸ਼ੀ ਹੈ ਅਤੇ ਮਾਪੇ ਆਪਣੀ ਔਲਾਦ ਦੀ ਖੁਸ਼ੀ ਲਈ ਕਿਸੇ ਵੀ ਤਰਾਂ ਦੇ ਦੁੱਖ ਜਰ ਜਾਂਦੇ ਹਨ, ਜਿੰਨ੍ਹੇ ਜੋਗੇ ਹੁੰਦੇ ਹਨ ਉਸਤੋਂ ਹਮੇਸ਼ਾ ਵਧਕੇਕਰਦੇ ਹਨ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਕੋਈ ਕਮੀ ਜਾਂ ਮੁਸ਼ਕਿਲ ਨਾ ਆਵੇ, ਪਰ ਕਈ ਵਾਰੀ ਅਸੀਂ ਆਪਣੇ ਮਾਪਿਆਂ ਦੇ ਕੀਤੇ ਉੱਦਮ, ਮਿਹਨਤ ਅਤੇ ਤਿਆਗ ਨੂੰਅਣਗੌਲਿਆਂ ਕਰ ਦੇਂਦੇ ਹਾਂ, ਸਾਨੂੰ ਜਾਪਦਾ ਹੈ ਕਿ ਇਹ ਤਾਂ ਸਾਡਾ ਹਕ਼ ਹੈ, ਸਾਡੇ ਮਾਪੇ ਜੋ ਸਾਡੇ ਲਈ ਕਰ ਰਹੇ ਹਨ ਉਹ ਤਾਂ ਹਰ ਕੋਈ ਕਰਦਾ ਹੈ ਅਤੇ ਅਸੀਂ ਉਹਨਾਂ ਨੂੰ ਬਹੁਤਹਲਕੇ ਵਿੱਚ ਲੈ ਜਾਂਦੇ ਹਾਂ, ਪਰ ਜੇਕਰ ਥੋੜ੍ਹਾ ਜਿਹਾ ਵੀ ਇਮਾਨਦਾਰੀ ਨਾਲ ਸੋਚਿਆ ਜਾਵੇ ਤਾਂ ਸਾਨੂੰ ਸਾਰੀ ਸਮਝ ਆ ਜਾਵੇਗੀ ਕਿ ਉਹ ਸਾਡੇ ਲਈ ਕੀ ਕੁੱਝ ਕਰਦੇ ਹਨ ਤੇ ਕਿਵੇਂਕਰਦੇ ਹਨ, ਅੱਜ ਦੀ ਕਹਾਣੀ ਵੀ ਕੁੱਝ ਇਸ ਤਰਾਂ ਦਾ ਹੀ ਸੁਨੇਹਾ ਸਾਨੂੰ ਸਾਰਿਆਂ ਨੂੰ ਦੇਂਦੀ ਹੈ, ਆਸ ਕਰਦੇ ਹਾਂ ਤੁਹਾਨੂੰ ਜਰੂਰ ਪਸੰਦ ਆਊਗੀ...