Listen

Description

ਆਸਟ੍ਰੇਲੀਆ ਵਿੱਚ ਵਧ ਰਹੀਆਂ ਸੱਜੇ-ਪੱਖੀ ਅਤੇ ਪ੍ਰਵਾਸ ਵਿਰੋਧੀ ਸਰਗਰਮੀਆਂ ਭਾਰਤੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। 

ਇਸ ਪੋਡਕਾਸਟ ਵਿੱਚ ਰੇਡੀਓ ਹਾਂਜੀ  ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ। ਗੱਲਬਾਤ ਦੌਰਾਨ ਉਨ੍ਹਾਂ ਆਸਟ੍ਰੇਲੀਆ ਵਿੱਚ ਵਿਵਾਦਿਤ ਸਰਗਰਮੀਆਂ ਨਾਲ ਜੁੜੇ ਨੀਓ-ਨਾਜ਼ੀ ਨਾਂ Thomas Sewell, ਅਤੇ ਰਾਜਨੀਤਿਕ ਪਾਰਟੀ One Nation ਦੀ ਪੌਲੀਨ ਹੇਨਸਨ ਵੱਲੋਂ ਇਮੀਗ੍ਰੇਸ਼ਨ ਸੰਬੰਧੀ ਉਠਾਏ ਜਾ ਰਹੇ ਮਸਲਿਆਂ ਦਾ ਵਿਸ਼ਲੇਸ਼ਣ ਵੀ ਕੀਤਾ।

ਜ਼ਿਕਰਯੋਗ ਹੈ ਕਿ ਕੁਝ ਸੱਜੇ ਪੱਖੀ ਨੇਤਾ, ਆਸਟ੍ਰੇਲੀਆ ਸਣੇ ਦੂਜੇ ਵਿਕਸਤ ਮੁਲਕਾਂ ਵਿੱਚ ਵਧਦੀ ਮਹਿੰਗਾਈ, ਰਿਹਾਇਸ਼ ਸੰਕਟ, ਬੇਰੁਜ਼ਗਾਰੀ ਅਤੇ ਘਟਦੀਆਂ ਸਰਕਾਰੀ ਸਹੂਲਤਾਂ ਪਿਛਲਾ ਵੱਡਾ ਕਾਰਨ 'ਬੇਲੋੜੇ' ਪਰਵਾਸ ਨੂੰ ਮੰਨਦੇ ਹਨ। 

ਇਸ ਪੋਡਕਾਸਟ ਦੌਰਾਨ ਸਾਡੇ ਸ੍ਰੋਤਿਆਂ ਨੇ ਵੀ ਫ਼ੋਨ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ—ਕੁਝ ਨੇ ਜਿਥੇ ਇਮੀਗ੍ਰੇਸ਼ਨ ਦੀ ਵਧਦੀ ਗਿਣਤੀ ‘ਤੇ ਚਿੰਤਾ ਜਤਾਈ, ਓਥੇ ਕਈਆਂ ਨੇ ਇਸਨੂੰ ਦੇਸ਼ ਦੇ ਸਰਵਪੱਖੀ ਵਿਕਾਸ ਲਈ ਅਹਿਮ ਕਰਾਰ ਦਿੱਤਾ। 

ਪੂਰੀ ਗੱਲਬਾਤ ਸੁਣਨ ਲਈ ਰੇਡੀਓ ਹਾਂਜੀ ਦੀ ਇਹ ਆਡੀਓ ਪੋਡਕਾਸਟ ਸੁਣੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ।