Listen

Description

More about Lovepreet : ਲਵਪ੍ਰੀਤ ਸਿੰਘ ਪਿਤਾ ਸ੍ਰ.ਸਕੱਤਰ ਸਿੰਘ ਮਾਤਾ ਰਾਜ ਕੌਰ ਵਾਸੀ ਪਿੰਡ ਬੈਂਕਾ ਜ਼ਿਲ੍ਹਾਂ ਤਰਨ ਤਾਰਨ ਦੇ ਰਹਿਣ ਵਾਲੇ ਹਨ। ਇਹਨਾਂ ਦੀ ਉਮਰ 21 ਸਾਲ ਦੇ ਕਰੀਬ ਹੈ । ਇਹ +2 ਤੋ ਬਾਦ ਬੀ ਏ ਕਰ ਰਹੇ ਹਨ। ਇਹਨਾਂ ਦਾ ਸ਼ੌਕ ਗੁਰਬਾਣੀ ਕੀਰਤਨ ਗੱਤਕਾ ਪੱਗ ਸਿਖਾਉਣ ਅਤੇ ਲਿਖਣ ਦਾ ਸ਼ੌਕ ਰੱਖਦੇ ਹਨ। ਇਹਨਾਂ ਦੀਆਂ ਲਿਖੀਆਂ ਰਚਨਾਵਾਂ ਕਵੀਸ਼ਰ ਢਾਡੀ ਸਿੰਘ ਬੋਲਦੇ ਹਨ। ਇਹਨਾਂ ਦੀਆਂ ਲਿਖਤਾਂ ਜਾਂਦਾ ਸਿੱਖ ਇਤਿਹਾਸ ਸਬੰਧਿਤ ਹੁੰਦੀਆਂ ਹਨ ਅਤੇ ਇਹਨਾਂ ਨੂੰ ਦੁਨੀਆਂ ਪ੍ਰੀਤ ਬੈਂਕਾ ਦੇ ਨਾਮ ਤੋ ਜਾਣਦੀ ਹੈ।

ਮੈਂ (ਹੌਮੇ, ਹੰਕਾਰ) :

ਮੈਂ ਮੈਂ ਬੰਦਾ ਕਰਦਾ ਰਹਿੰਦਾ

ਮੈਂ ਹੀ ਮੈਂ ਉੱਠਦਾ ਬਹਿੰਦਾ

ਮੈਂ ਹੀ ਏਥੇ ਪਾਸੇ ਚਾਰੇ

ਮੈਂ ਦੇ ਅੱਗੇ ਸਾਰੇ ਹਾਰੇ

ਚਾਰ ਜੋੜ ਜੋ ਛਿਲੜ ਲੈਂਦਾ

ਮੇਰੇ ਤੋ ਵੱਡਾ ਨੀ ਕੋਈ ਕਹਿੰਦਾ

ਰੱਬ ਵੀ ਉਸਨੂੰ ਫ਼ਿਕਾ ਦਿੱਸੇ

ਪਰ ਮੈਂ ਦੇ ਰੰਗ ਹੋਣ ਨਾ ਫਿੱਕੇ

ਮੈਂ ਵਿਚ ਧੱਸਿਆ ਧੱਕੇ ਮਾਰੇ

ਇਹ ਨਾਂ ਸੋਚੇ ਆਪਣੇ ਸਾਰੇ

ਪ੍ਰੀਤ" ਮੈਂ ਮੈਂ ਕਰਦਾ ਆਖ਼ਰ ਮੋਇਆ

ਕੁਝ ਨਾ ਬਚਿਆ ਮਿੱਟੀ ਹੋਇਆ।