Listen

Description

ਸੋਰਠਿ ਮਹਲਾ 3 ਘਰੁ 1 ॥
Sorat'h, Third Mehl, First House:

ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ ਗੁਰਮੁਖਿ ਬੂਝ ਬੁਝਾਇ ॥
The three worlds are entangled in the three qualities, O Siblings of Destiny; the Guru imparts understanding.

ਰਾਮ ਨਾਮਿ ਲਗਿ ਛੂਟੀਐ ਭਾਈ ਪੂਛਹੁ ਗਿਆਨੀਆ ਜਾਇ ॥1॥
Attached to the Lord's Name, one is emancipated, O Siblings of Destiny; go and ask the wise ones about this. ||1||

ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ ॥
O mind, renounce the three qualities, and focus your consciousness on the fourth state.

ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ ॥ ਰਹਾਉ ॥
The Dear Lord abides in the mind, O Siblings of Destiny; ever sing the Glorious Praises of the Lord. ||Pause||

ਨਾਮੈ ਤੇ ਸਭਿ ਊਪਜੇ ਭਾਈ ਨਾਇ ਵਿਸਰਿਐ ਮਰਿ ਜਾਇ ॥
From the Naam, everyone originated, O Siblings of Destiny; forgetting the Naam, they die away.

ਅਗਿਆਨੀ ਜਗਤੁ ਅੰਧੁ ਹੈ ਭਾਈ ਸੂਤੇ ਗਏ ਮੁਹਾਇ ॥2॥
The ignorant world is blind, O Siblings of Destiny; those who sleep are plundered. ||2||

ਗੁਰਮੁਖਿ ਜਾਗੇ ਸੇ ਉਬਰੇ ਭਾਈ ਭਵਜਲੁ ਪਾਰਿ ਉਤਾਰਿ ॥
Those Gurmukhs who remain awake are saved, O Siblings of Destiny; they cross over the terrifying world-ocean.

ਜਗ ਮਹਿ ਲਾਹਾ ਹਰਿ ਨਾਮੁ ਹੈ ਭਾਈ ਹਿਰਦੈ ਰਖਿਆ ਉਰ ਧਾਰਿ ॥3॥
In this world, the Name of the Lord is the true profit, O Siblings of Destiny; keep it enshrined within your heart. ||3||

ਗੁਰ ਸਰਣਾਈ ਉਬਰੇ ਭਾਈ ਰਾਮ ਨਾਮਿ ਲਿਵ ਲਾਇ ॥
In the Guru's Sanctuary, O Siblings of Destiny, you shall be saved; be lovingly attuned to the Lord's Name.

ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤੁ ਲਗਿ ਪਾਰਿ ਜਨ ਪਾਇ ॥4॥9॥
O Nanak, the Name of the Lord is the boat, and the Name is the raft, O Siblings of Destiny; setting out on it, the Lord's humble servant crosses over the world-ocean. ||4||9||