Listen

Description

ਜੈਜਾਵੰਤੀ ਮਹਲਾ ੯ ॥
Jaijaavanthee Mehalaa 9 ||

ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥
Beeth Jaihai Beeth Jaihai Janam Akaaj Rae ||
Slipping away - your life is uselessly slipping away.
ਹੇ ਭਾਈ! ਤੇਰਾ ਜਨਮੁ (ਅਕਾਜ) ਵਿਅਰਥ ਹੀ ਬੀਤਤਾ ਜਾਤਾ ਹੈ ਔਰ ਬੀਤ ਜਾਵੇਗਾ॥

ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥
Nis Dhin Sun Kai Puraan Samajhath Neh Rae Ajaan ||
Night and day, you listen to the Puraanas, but you do not understand them, you ignorant fool!
ਰਾਤ ਦਿਨ ਪੁਰਾਨੋਂ ਕੋ ਸ੍ਰਵਨ ਕਰ ਕੇ ਭੀ, ਹੇ (ਅਜਾਨ) ਅਗ੍ਯਾਨੀ! ਤੂੰ ਸਮਝਤਾ ਨਹੀਂ ਭਯਾ॥

ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥
Kaal Tho Pehoochiou Aan Kehaa Jaihai Bhaaj Rae ||1|| Rehaao ||
Death has arrived; now where will you run? ||1||Pause||
ਤੇਰੀ ਮ੍ਰਿਤ ਕਰਨੇ ਵਾਲਾ (ਕਾਲ) ਸਮਾਂ ਵਾ ਜਮ ਤੋ ਆਇ ਪਹੁੰਚਾ ਹੈ, ਅਬ ਤਿਸ ਤੇ ਭਾਜ ਕਰ ਕਹਾਂ ਕੋ ਜਾਵੇਂਗਾ? ਅਰਥਾਤ ਤਿਸ ਤੇ ਭਾਜ ਕਰ ਕਹੀਂ ਨਹੀਂ ਜਾਇ ਸਕੇਂਗਾ॥੧॥ ਰਹਾਉ ॥☬ਯਥਾ- ਸ੍ਰੀ ਮੁਖ ਵਾਕ ਪਾਤਿਸਾਹੀ ੧੦ਵੀਂ।☬'ਜੋ ਕਹੂੰ ਕਾਲ ਤੇ ਭਾਜ ਕੈ ਬਾਚੀਅਤ ਤੋ ਕਿਹੁ ਕੁੰਟ ਕਹੋ ਭਜ ਜਈਐ॥☬ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹਤੇ ਨਸ ਅਈਐ॥'

ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥
Asathhir Jo Maaniou Dhaeh So Tho Thaero Hoe Hai Khaeh ||
You believed that this body was permanent, but it shall turn to dust.
ਜਿਸ ਦੇਹੀ ਕੋ ਤੈਨੇ ਇਸਥਿਰ ਕਰ ਮਾਨਿਆ ਹੂਆ ਹੈ, ਸੋ ਤੌ ਤੇਰਾ ਸਰੀਰ ਖੇਹ ਅਰਥਾਤ ਖਾਕ ਰੂਪ ਹੋ ਜਾਵੈਗਾ॥

ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥
Kio N Har Ko Naam Laehi Moorakh Nilaaj Rae ||1||
Why don't you chant the Name of the Lord, you shameless fool? ||1||
ਤਾਂ ਤੇ (ਰੇ) ਹੇ ਮੂਰਖ ਪਰਮ ਨਿਲਜ! ਹਰੀ ਕੇ ਨਾਮ ਕੋ ਕਿਉਂ ਨਹੀਂ ਲੇਤਾ ਹੈ? ਅਰਥਾਤ ਨਾਮ ਕਾ ਉਚਾਰਨ ਕਰੁ ਪੁਨਾ ਇਹ ਸਮਾਂ ਬੀਤ ਜਾਵੈਗਾ॥੧॥

ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥
Raam Bhagath Heeeae Aan Shhaadd Dhae Thai Man Ko Maan ||
Let devotional worship of the Lord enter into your heart, and abandon the intellectualism of your mind.
ਤਾਂ ਤੇ ਹੇ ਭਾਈ ਰਾਮ ਕੀ ਭਗਤੀ ਰਿਦੇ ਮੇਂ ਆਨ ਅਰਥਾਤ ਧਾਰਨ ਕਰੁ, ਤੂੰ ਇਸ ਮਨ ਕੇ ਝੂਠੇ ਗੁਮਾਨ ਤਿਆਗਨ ਕਰ ਦੇਹਿ॥

ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥
Naanak Jan Eih Bakhaan Jag Mehi Biraaj Rae ||2||4||
O Servant Nanak, this is the way to live in the world. ||2||4||
ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸੁ ਇਸ ਪ੍ਰਕਾਰ ਉਚਾਰਨ ਕਰਤਾ ਹੂੰ: ਤਬ ਜਗਤ ਮੇਂ ਜੀਵਨ ਮੁਕਤ ਹੋ ਕਰ ਬਿਰਾਜਣਾ ਕਰੁ ਅਰਥਾਤ ਸਦਾ ਪ੍ਰਸੰਨ ਹੋਹੁ॥੨॥੪॥