ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥
O my companions, now I dwell with my Beloved Husband; my mind and body are attuned to the Lord.
ਹੇ ਸੰਤ ਜਨ ਸਖੀ! ਅਬ ਮੈਂ ਅਪਨੇ ਪਿਆਰੇ ਪਤੀ ਸਾਥ ਵਸਤੀ ਹੂੰ। ਕਿਉਂਕਿ ਮੇਰਾ ਮਨ ਤਨ ਤਿਸ ਹਰੀ ਸਾਥ ਹਿਲਿਆ ਹੈ॥
ਗਉੜੀ (ਮਃ ੫) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੯ ਪੰ. ੧੬
Raag Gauri Guru Arjan Dev
ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥
Listen, O my companions: now I sleep well, since I found my Husband Lord.
ਹੇ ਸੰਤ ਜਨ ਰੂਪਿ ਸਖੀ! ਅਬ ਮੇਰੀ ਸਾਂਤੀ ਰੂਪੁ ਨਿੰਦ੍ਰਾ (ਭਲੀ) ਉਤਮ ਹੈ, ਕਿਉਂਕਿ ਮੈਨੂੰ ਅਪਨਾ ਪਤੀ ਮਿਲਿਆ ਹੈ॥
ਗਉੜੀ (ਮਃ ੫) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੯ ਪੰ. ੧੭
Raag Gauri Guru Arjan Dev
ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥
My doubts have been dispelled, and I have found intuitive peace and tranquility through my Lord and Master. I have been enlightened, and my heart-lotus has blossomed forth.
ਸੰਪੂਰਨ ਭ੍ਰਮ ਖੋਯਾ ਹੈ, ਅਪਨੇ ਸ੍ਵਾਮੀ ਪਰਮੇਸ੍ਵਰ ਕੋ ਪਾਇ ਕਰ ਕੇ ਸਹਜੇ ਹੀ ਸਾਂਤੀ ਪ੍ਰਾਪਤ ਭਈ ਹੈ, ਜਬ ਗਿਆਨ ਰੂਪ ਪ੍ਰਕਾਸ ਹੂਆ, ਤਬ ਮੇਰਾ ਰਿਦਾ ਕੌਲ ਖਿੜਿਆ ਅਰਥਾਤ ਪ੍ਰਸੰਨ ਹੂਆ ਹੈ॥
ਗਉੜੀ (ਮਃ ੫) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੯ ਪੰ. ੧੮
Raag Gauri Guru Arjan Dev
ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥੪॥੪॥੨॥੫॥੧੧॥
I have obtained God, the Inner-knower, the Searcher of hearts, as my Husband; O Nanak, my marriage shall last forever. ||4||4||2||5||11||
ਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੈਨੇ ਇਸ ਪ੍ਰਕਾਰ ਅੰਤਰਜਾਮੀ ਪ੍ਰਭੂ ਪਤੀ ਕੌ ਪਾਇ ਲੀਆ ਹੈ ਤਬ ਪੁਨਾ ਮੇਰਾ ਸੋਹਾਗ ਨਹੀਂ ਟਲਿਆ ਹੈ। ਇਸ ਮੇਂ ਪਤੀ ਪਰਮੇਸ੍ਵਰ ਕੀ ਅਮਰ ਰੂਪਤਾ ਸੇ ਅਪਨੀ ਅਭੇਦਤਾ ਪ੍ਰਗਟ ਕਰੀ, ਭਾਵ ਤਿਸ ਸਾਥ ਅਭੇਦ ਹੋਇ ਗਈ ਹੂੰ॥੪॥੪॥੨॥੫॥੧੧॥
* ਵੇਰਵਾ: ਮ: ੫ ਦੇ ਛੰਤ = ੪। ਮ: ੧ ਦੇ ਛੰਤ = ੨। ਮ: ੩ ਦੇ ਛੰਤ = ੫। ਜੋੜ = ੧੧।