ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਮੈਂ ਤੈਨੂੰ ਗਿਆਨ ਤੇ ਬੁੱਧੀ (ਸਿਆਣਪ) ਦੇ ਬਾਰੇ ਵਿੱਚਸਮਝਾਵਾਂਗਾ। ਜਦੋਂ ਤੂੰ ਇਸ ਨੂੰ ਸਮਝ ਜਾਵੇਂਗਾ ਤਾਂ ਇਸ ਤੋਂ ਅੱਗੇ ਇਸ ਸੰਸਾਰ ਵਿੱਚ ਸਮਝਣ ਯੋਗ ਕੁਝ ਵੀ ਨਹੀਂ ਰਹਿੰਦਾ’’ (7.2)। ਗਿਆਨ ਤੇ ਬੁੱਧੀ ਹੀ ਇਕ ਉਹ ਮਾਰਗ ਹੈ ਜਿਹੜਾ ਮਨ ਨੂੰ ਜਿੱਤਣ ਵਾਲੇ ਭਗਤ ਲੋਕਾਂ ਲਈ ਢੁਕਵਾਂ ਹੈ। ਇਸ ਤੋਂ ਪਹਿਲਾਂ ਸ੍ਰੀ ਕਿ੍ਰਸ਼ਨ ਨੇ ਆਪਣੇ ਦਿਲ ਦੀ ਮੰਨਣ ਵਾਲੇ ਭਗਤ ਲੋਕਾਂ ਨੂੰ, ‘‘ਖੁਦ ਵਿੱਚ ਸਾਰੇ ਪ੍ਰਣੀਆਂ ਨੂੰ ਤੇ ਸਾਰੇ ਪ੍ਰਾਣੀਆਂ ਵਿੱਚ ਖੁਦ ਨੂੰ ਵੇਖਣ ਅਤੇ ਹਰ ਥਾਂ ਤੇ ਉਨ੍ਹਾਂ ਨੂੰ ਦੇਖਣਾਂ’’ ਦਾ ਮਾਰਗ ਸੁਝਾਇਆ ਸੀ (6.29)। ਜੋ ਇਸ ਨੂੰ ਜਾਣ ਜਾਂਦਾ ਹੈ ਤਾਂ ਉਸ ਦੇ ਹੋਰ ਜਾਣਨ ਲਈ ਕੁਝ ਵੀ ਨਹੀਂ ਬਚਦਾ।ਵਰਤਮਾਨ ਦਾ ਵਿਗਿਆਨਕ ਨਿਚੋੜ ਇਹ ਹੈ ਕਿ ਸਿਫਰ ਤੋਂ ਸਾਰੇ ਬ੍ਰਹਮੰਡ ਦੀਸਿਰਜਣਾ ਹੰੁਦੀ ਹੈ। ਸਾਡਾ ਵਿਸਥਾਰ ਕਰਦਾ ਹੋਇਆ ਇਹ ਬ੍ਰਹਮੰਡ 13.8 ਅਰਬ ਸਾਲ ਪਹਿਲਾਂ ਇਕ ਬਿੱਗ ਬੈਂਗ (big bang) ਵਿੱਚ ਬਣਿਆ ਸੀ।ਕਾਜ਼ਮਿਕ ਮਾਈਕਰੋਵੇਵ ਬੈਕਗਰਾਊਂਡ ਰੇਡੀਏਸ਼ਨ (CMBR) ਦਾ ਹਵਾਲਾ ਦਿੰਦੇ ਹੋਏ ਇਹ ਤਰਕ ਸਿਰਜਿਆ ਜਾਂਦਾ ਹੈ ਕਿ ਵਰਤਮਾਨ ਤੋਂ ਪਹਿਲਾਂ ਵੀ ਇਕ ਬ੍ਰਹਮੰਡ ਸੀ। ਅਜਿਹਾ ਵੀ ਅਨੁਮਾਨ ਲਾਇਆ ਜਾਂਦਾ ਹੈ ਕਿ ਕੁਝ ਸਮੇਂ ਬਾਦ ਇਹ ਬ੍ਰਹਮੰਡ ਫੈਲ ਕੇ ਤਿਤਰ ਬਿਤਰ ਹੋ ਕੇ ਸਿਫਰ ਦੇ ਬਰਾਬਰ ਹੋ ਜਾਵੇਗਾ ਅਤੇ ਖਾਲੀ ਥਾਂ ਵਾਲੀ ਊਰਜਾ ਇਕ ਹੋਰ ਬ੍ਰਹਮੰਡ ਦਾ ਨਿਰਮਾਣ ਕਰੇਗੀ। ਇਸ ਦਾ ਅਰਥ ਇਹ ਹੈ ਕਿ ਇਹ ਸਿਰਜਣ ਤੇ ਪਰਲੋ ਦੀ ਇਕ ਚੱਕਰਵਾਤੀ ਪ੍ਰਕਿਰਿਆ ਹੈ।ਇਹ ਪਿੱਠਭੂਮੀ ਸਾਨੂੰ ਇਹ ਸਮਝਣ ਵਿੱਚ ਮੱਦਦ ਕਰਦੀ ਹੈ, ਜਦੋਂ ਸ੍ਰੀ ਕਿ੍ਰਸ਼ਨਕਹਿੰਦੇ ਹਨ, ਕਿ ‘‘ਉਹ ਪੂਰੇ ਬ੍ਰਹਮੰਡ ਦੀ ਉਤਪਤੀ ਤੇ ਪਰਲੋ ਹੈ’’ (7.6)। ਪਹਿਲਾ ਸੰਕੇਤ ਇਹ ਹੈ ਕਿ ਇਹ ਇਕ ਚੱਕਰਦਾਰ ਪ੍ਰਕਿਰਿਆ ਹੈ। ਦੂਜਾ ਕਿ ਸਿ੍ਰਸ਼ਟੀ ਸਿਰਜਣ ਤੇ ਵਿਨਾਸ ਦੋਹਾਂ ਵਿੱਚ ਏਕਤਾ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਹਰ ਇਕਸੱਭਿਆਚਾਰ ਵਿੱਚ ਭਗਵਾਨ ਨੂੰ ਇਹ ਸਿ੍ਰਸ਼ਟੀ ਕਰਤਾ ਦੇ ਰੂਪ ਵਿੱਚ ਮੰਨਿਆ ਹੈ। ਪਰ ਪ੍ਰਮਾਤਮਾ ਦੇ ਰੂਪ ਵਿੱਚ ਸ੍ਰੀ ਕਿ੍ਰਸ਼ਨ ਘੋਸ਼ਣਾ ਕਰਦੇ ਹਨ ਕਿ ਉਹ ਸਿ੍ਰਸ਼ਟੀ ਕਰਤਾ ਦੇ ਨਾਲ ਨਾਲ ਵਿਨਾਸ਼ਕਾਰੀ ਜਾਂ ਅਘਾਤਕ ਵੀ ਹਨ। ਉਹ ਅੱਗੇ ਦੱਸਦੇ ਹਨ, ‘‘ਮੇਰੇ ਤੋਂ ਬਗੈਰ ਦੂਜਾ ਕੋਈ ਵੀ ਪਰਮ ਕਾਰਨ ਨਹੀਂ ਹੈ।ਇਹ ਸੰਪੂਰਣ ਜਗਤ ਸੂਤਰ ਵਿੱਚ ਸੂਤਰ ਦੀਆਂ ਮਣੀਆਂ (ਮਣਕੇ) ਵਾਂਗੂੰ ਮੇਰੇ ਵਿੱਚ ਪਰੋਇਆ ਹੋਇਆ ਹੈ’’ (7.7)। ਪ੍ਰਗਟ (ਮਣੀ) ਅਤੇ ਅਪ੍ਰਗਟ (ਸੂਤਰ) ਨੂੰ ਸਮਝਾਉਣ ਲਈ ਅਕਸਰ ਮਣਕਿਆਂ ਦੀ ਮਾਲਾ ਦੇ ਉਦਾਹਰਨ ਦੀ ਵਰਤੋਂ ਕੀਤੀ ਜਾਂਦੀ ਹੈ। ਸੂਤਰ ਅਦਿੱਖ (ਅਦ੍ਰਿਸ਼) ਹੈ ਅਤੇ ਸੂਤਰ ਦੀ ਸਹਾਇਤਾ ਤੋਂ ਬਿਨਾ ਮਣਕੇ ਕੋਈ ਸੁੰਦਰ ਮਾਲਾ (ਗਹਿਣਾ) ਨਹੀਂ ਬਣ ਸਕਦੇ। ਇਹ ਉਸ ਦਰਖਤ ਦੀ ਤਰ੍ਹਾਂ ਹੈ ਜੋ ਅਦਿੱਖ ਜੜਾਂ ਤੋਂ ਬਗੈਰ ਜੀਵਤ ਨਹੀਂ ਰਹਿ ਸਕਦਾ। ਬ੍ਰਹਮੰਡ ਵੀ ਪ੍ਰਮਾਤਮਾ ਦੇ ਬਿਨਾਂ ਮੌਜੂਦ ਨਹੀਂ ਹੋ ਸਕਦਾ।