ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਅਸਲ ਵਿੱਚ ਸਾਰੇ ਕਰਮ ਹਰ ਪ੍ਰਕਾਰ ਨਾਲ ਪ੍ਰਕਿਰਤੀ ਦੇ ਗੁਣਾਂ ਦੁਆਰਾ ਕੀਤੇ ਜਾਂਦੇ ਹਨ, ਤਾਂ ਵੀ ਜਿਹੜਾ ਅੰਦਰੂਨੀ ਤੌਰ ਤੇ ਅਹੰਕਾਰ ਵਿੱਚ ਲਿਪਤ ਹੁੰਦਾ ਹੈ, ਅਜਿਹਾ ਅਗਿਆਨੀ ‘ਮੈਂ ਕਰਤਾ ਹਾਂ’ ਅਜਿਹਾ ਮੰਨਦਾ ਹੈ (3.27)। ਸੱਚੀ ਸੂਝ ਅਤੇ ਕਰਮ ਸੂਝ ਦੇ ਤੱਤਾਂ ਨੂੰ ਜਾਣਨ ਵਾਲਾ ਗਿਆਨ ਯੋਗੀ ਇਹ ਸਮਝਦਾ ਹੈ ਕਿ ਸਾਰੇ ਗੁਣ ਹੀ ਆਪਸ ਵਿੱਚ ਦੂਜੇ ਗੁਣਾਂ ਨਾਲ ਵਰਤ ਰਹੇ ਹਨ, ਅਜਿਹਾ ਸਮਝ ਕੇ ਉਹ ਉਨ੍ਹਾਂ ਵਿੱਚ ਨਹੀਂ ਜੁੜਦਾ (3.28)। ਗੀਤਾ ਦਾ ਇਹ ਮੂਲ ਉਪਦੇਸ਼ ਹੈ ਕਿ ਕਿਸੇ ਵੀ ਕਰਮ ਦਾ ਕੋਈ ਕਰਤਾ ਨਹੀਂ ਹੈ, ਸਗੋਂ ਗੁਣਾਂ ਦੇ ਵਿੱਚ ਪਰਸਪਰ ਪ੍ਰਕ੍ਰਿਆ ਦਾ ਨਤੀਜਾ ਹੈ। ਸਤ ਗੁਣ, ਤਮ ਗੁਣ ਅਤੇ ਰਜ ਗੁਣ ਨਾਂ ਦੇ ਇਹ ਤਿੰਨ ਗੁਣ ਸਾਡੇ ਵਿੱਚੋਂ ਹਰ ਇਕ ਦੇ ਅੰਦਰ ਵੱਖ-ਵੱਖ ਅਨਪਾਤ ਵਿੱਚ ਮੌਜੂਦ ਹਨ। ਸਤ ਗੁਣ ਗਿਆਨ ਦੇ ਪ੍ਰਤੀ ਲਗਾਵ ਹੈ, ਰਜ ਗੁਣ ਕਰਮ ਦੇ ਪ੍ਰਤੀ ਜੁੜਨਾ ਹੈ ਤੇ ਤਮ ਗੁਣ ਸਾਨੂੰ ਆਲਸ ਦੀ ਤਰਫ ਲੈ ਜਾਂਦਾ ਹੈ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਕੋਈ ਵੀ ਗੁਣ ਕਿਸੇ ਦੂਜੇ ਗੁਣ ਤੋਂ ਚੰਗਾ ਜਾਂ ਨੀਵਾਂ ਨਹੀਂ ਹੈ। ਇਹ ਸਿਰਫ਼ ਗੁਣ ਹਨ। ਉਦਾਹਰਨ ਦੇ ਤੌਰ ਤੇ ਜੇ ਕਿਸੇ ਵਿੱਚ ਰਜ ਗੁਣ ਦਾ ਪ੍ਰਤੀਸ਼ਤ ਵੱਧ ਹੈ ਤਾਂ ਉਹ ਕਾਰਵਾਈ ਕਰਨ ਪ੍ਰਤੀ ਡੂੰਘੇ ਰੂਪ ਵਿੱਚ ਜੁੜੇ ਹੋਣਗੇ ਅਤੇ ਸੌਂ ਨਹੀਂ ਸਕਣਗੇ, ਜਦੋਂ ਕਿ ਸੌਣ ਲਈ ਤਮ ਗੁਣ ਦੀ ਜ਼ਰੂਰਤ ਹੁੰਦੀ ਹੈ। ਦੂਜੇ ਸਾਨੂੰ ਉਸ ਗੁਣ ਨੂੰ ਜਾਣਨ ਦੀ ਲੋੜ ਹੁੰਦੀ ਹੈ ਜੋ ਵਰਤਮਾਨ ਤੌਰ ਤੇ ਸਾਡੇ ਲਈ ਹਾਵੀ ਹੈ। ਉਦਾਹਰਨ ਦੇ ਤੌਰ ਤੇ ਤਮ ਗੁਣ ਦੇ ਪ੍ਰਕ੍ਰਿਆ ਵਿੱਚ ਆਲਸੀ ਹੋ ਕੇ ਵਿਅਕਤੀ ਸੋਫੇ ਤੇ ਬੈਠ ਕੇ ਟੀ.ਵੀ. ਵੇਖਦਾ ਹੈ। ਦੂਜੇ ਪਾਸੇ ਜੇ ਉਸ ਦਾ ਜੀਵਨ ਸਾਥੀ ਰਜ ਗੁਣ ਦੇ ਪ੍ਰਭਾਵ ਵਿੱਚ ਹੋਵੇ ਤਾਂ ਉਹ ਖਰੀਦਦਾਰੀ, ਮੂਵੀ ਵੇਖਣ, ਦੋਸਤਾਂ ਨੂੰ ਮਿਲਣ ਆਦਿ ਲਈ ਬਾਹਰ ਜਾਣਾ ਚਾਹੇਗਾ। ਇਸਦਾ ਨਤੀਜਾ ਤਮ ਤੇ ਰਜ ਗੁਣਾਂ ਦੇ ਵਿਚਕਾਰ ਪਰਸਪਰ ਪ੍ਰਕ੍ਰਿਆ ਦੇ ਕਾਰਨ ਹੋਵੇਗਾ। ਗੁਣਾਂ ਦੀ ਪਰਸਪਰ ਪ੍ਰਕ੍ਰਿਆ ਤੋਂ ਪ੍ਰੇਰਿਤ ਅਜਿਹੀਆਂ ਪ੍ਰਸਥਿਤੀਆਂ ਕਾਰਜ ਸਥਾਨਾਂ ਤੇ ਵੀ ਹੁੰਦੀਆਂ ਹਨ। ਸ੍ਰੀ ਕ੍ਰਿਸ਼ਨ ਸਾਨੂੰ ਦੱਸਦੇ ਹਨ ਕਿ ਸਾਨੂੰ ਗੁਣਾਂ ਨੂੰ ਪਾਰ ਕਰਕੇ ਗੁਣਾਤੀਤ ਹੋ ਜਾਣਾ ਚਾਹੀਦਾ ਹੈ (14.22-14.26), ਜਿਹੜੀ ਇਕ ਅਜਿਹੀ ਸਥਿਤੀ ਹੈ ਜਿੱਥੇ ਅਸੀਂ ਉਨ੍ਹਾਂ ਗੁਣਾਂ ਤੋਂ ਵਾਕਿਫ ਹੁੰਦੇ ਹਾਂ ਜੋ ਵਰਤਮਾਨ ਸਥਿਤੀ ਵਿੱਚ ਸਾਡੇ ਉੱਤੇ ਹਾਵੀ ਹੁੰਦੇ ਹਨ, ਅਤੇ ਅਸੀਂ ਇਸ ਭੌਤਿਕੀ ਸੰਸਾਰ ਵਿੱਚ ਉਨ੍ਹਾਂ ਦੇ ਪਰਸਪਰ ਪ੍ਰਕ੍ਰਿਆ ਦੇ ਸਿਰਫ ਇਕ ਸਾਖਸ਼ੀ ਬਣੇ ਰਹਿੰਦੇ ਹਾਂ।