Look for any podcast host, guest or anyone
Showing episodes and shows of

The Kalgidhar Society

Shows

Dhadrianwale - Gurdwara Parmeshar dwar sahibDhadrianwale - Gurdwara Parmeshar dwar sahibWrite Kalgidhar s Name On New Clean Slates - DhadrianwaleWrite Kalgidhar s Name On New Clean SlatesWrite The Name Of Kalgidhar (Guru Gobind Singh Ji) On New Clean Slates. Begin Your Journey With A Pure Mind And Devotion To The Teachings Of The Tenth Sikh Gu2025-06-0113 minSant Attar Singh JiSant Attar Singh JiSikhi Sidak | Sakhi - 31 | Sant Attar Singh ji Mastuana Wale#SantAttarSinghji #Sakhi ਸਿੱਖੀ ਸਿਦਕ  ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥  ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥ (੭੬੨)   ਸੰਤ ਜੀ ਮਹਾਰਾਜ ਦੇ ਹਿਰਦੇ ਵਿੱਚ ਅਤਿ ਦੀ ਗ਼ਰੀਬੀ ਸੀ। ਇੱਕ ਵਾਰ ਹਜ਼ੂਰ ਸਾਹਿਬ ਤੋਂ ਗੱਡੀ ਚੜ੍ਹਨ ਸਮੇਂ, ਸੰਗਤਾਂ ਦਾ ਪ੍ਰੇਮ ਅਤੇ ਵੈਰਾਗ ਦੇਖ ਕੇ ਸੰਤ ਜੀ ਨੇ ਸਭ ਨੂੰ ਧੀਰਜ ਦੇ ਕੇ ਆਖਿਆ,"ਭਾਈ! ਤੁਸੀਂ ਹਜ਼ੂਰੀ ਸਿੱਖ ਹੋ। ਹਰ ਵਕਤ ਸਤਿਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਦੇ ਹੋ। ਸਾਡੇ ਲਈ ਹਰ ਰੋਜ਼ ਪ੍ਰੀਤਮ-ਪਿਆਰੇ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਕਿ ਸਿੱਖੀ-ਸਿਦਕ ਸਰੀਰ ਨਾਲ ਨਿਭ ਜਾਏ ਅਤੇ ਇਹ ਸਰੀਰ ਸਾਧ- ਸੰਗਤ ਦੀ ਟਹਿਲ ਵਿੱਚ ਹੀ ਸਫ਼ਲਾ ਹੋਵੇ":   ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥ (੨੦੯) --- Send in a voice message: https://podcasters.spotify.com/pod/show/sant-attar-singh-ji/message2021-12-2501 minSant Teja Singh JiSant Teja Singh JiShimle Vich Amrit Sanchar | Sakhi - 31 | Sant Teja Singh Ji#Sakhi #SantTejaSinghJi  ਸ਼ਿਮਲੇ ਵਿੱਚ ਅੰਮ੍ਰਿਤ ਸੰਚਾਰ   ਸੰਨ 1918 ਦੀਆਂ ਛੁੱਟੀਆਂ ਵਿੱਚ ਸ਼ਿਮਲੇ ਦੀ ਸਾਧ-ਸੰਗਤ ਨੇ (ਸੰਤ) ਭਾਈ ਤੇਜਾ ਸਿੰਘ ਜੀ ਨੂੰ ਯਾਦ ਕੀਤਾ। ਸਲਾਨਾ ਦੀਵਾਨ ਦੇ ਸਮਾਗਮ ਵਿੱਚ ਜਦ ਵੀਹ ਕੁ ਦਿਨ ਰਹਿ ਗਏ ਤਦ ਭਾਈ ਤੇਜਾ ਸਿੰਘ ਜੀ ਨੇ ਪ੍ਰਬੰਧਕਾਂ ਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਸੱਦਣ ਲਈ ਪ੍ਰੇਰਣਾ ਕੀਤੀ। ਪਹਿਲਾਂ ਤਾਂ ਪ੍ਰਬੰਧਕ ਕੁਝ ਗਿਣਤੀ ਵਿੱਚ ਪੈ ਗਏ ਕਿ ਸੰਤ ਜੀ ਦੇ ਨਾਲ ਜਥਾ ਖਾਸਾ ਹੁੰਦਾ ਹੈ ਤੇ ਉਨ੍ਹਾਂ ਦੇ ਆਉਣ-ਜਾਣ ਦਾ ਖ਼ਰਚ ਬਹੁਤ ਹੋਵੇਗਾ। ਬਾਅਦ ਵਿੱਚ ਭਾਈ ਤੇਜਾ ਸਿੰਘ ਜੀ ਦੇ ਸਮਝਾਉਣ 'ਤੇ ਸੰਤ ਅਤਰ ਸਿੰਘ ਜੀ ਨੂੰ ਦੀਵਾਨ ਤੋਂ ਦਸ ਦਿਨ ਪਹਿਲਾਂ ਸੱਦ ਲਿਆ। ਸੰਤਾਂ ਦਾ ਡੇਰਾ ਨਾਭਾ ਹਾਊਸ ਵਿੱਚ ਕਰਾਇਆ। ਸਵੇਰੇ ਸ਼ਾਮ ਦੀਵਾਨ ਸੱਜਦਾ। ਸੰਗਤ ਨੂੰ ਬਹੁਤ ਅਨੰਦ ਆਇਆ। ਅਜਿਹਾ ਅਸਰ ਪਿਆ ਕਿ 1923 ਤਕ ਹਰ ਸਾਲ ਸੰਤ ਅਤਰ ਸਿੰਘ ਜੀ ਇੱਥੇ ਆਉਂਦੇ ਰਹੇ। ਬੇਅੰਤ ਪ੍ਰੇਮੀ ਖੰਡੇ-ਬਾਟੇ ਦਾ ਅੰਮ੍ਰਿਤ-ਪਾਨ ਕਰ ਕੇ ਨਿਰਾਕਾਰ ਦੇ ਦੇਸ ਦੇ ਪਾਂਧੀ ਬਣੇ। --- Send in a voice message: https://podcasters.spotify.com/pod/show/sant-teja-singh-ji/message2021-12-2501 minSant Teja Singh JiSant Teja Singh JiBhasod Kaniya Vidyalaya Di Sewa | Sakhi - 30 | Sant Teja Singh Ji#Sakhi #SantTejaSinghJi  ਭਸੌੜ ਕੰਨਿਆ ਵਿੱਦਿਆਲੇ ਦੀ ਸੇਵਾ  ਬਾਬੂ ਤੇਜਾ ਸਿੰਘ ਭਸੌੜ ਵਾਲੇ ਨੇ ਅਨੇਕਾਂ ਵਾਰ ਬੇਨਤੀ ਕਰਕੇ ਸੰਤ ਅਤਰ ਸਿੰਘ ਜੀ ਮਹਾਰਾਜ ਤੋਂ ਉਨ੍ਹਾਂ ਦੀ ਇੱਛਾ ਦੇ ਵਿਰੁੱਧ, ਭਸੌੜ ਕੰਨਿਆ ਸਕੂਲ ਲਈ (ਸੰਤ) ਭਾਈ ਤੇਜਾ ਸਿੰਘ ਜੀ ਨੂੰ ਮੰਗ ਲਿਆ। ਸੰਤ ਜੀ ਮਹਾਰਾਜ ਨੇ ਫ਼ੁਰਮਾਇਆ, "ਚੰਗਾ ਭਾਈ! ਪੰਜ ਸਿੰਘ ਜਾ ਕੇ ਤੇਜਾ ਸਿੰਘ ਨੂੰ ਲੈ ਆਓ।" ਪੰਜ ਸਿੰਘ ਵੀ ਬਹਾਦਰਪੁਰ ਤੋਂ ਦੀਵਾਨ ਵਿੱਚ ਹਾਜ਼ਰ ਹੋ ਗਏ। ਆਸਾ ਦੀ ਵਾਰ ਦੇ ਭੋਗ ਦੇ ਮਗਰੋਂ ਗੱਡੇ ‘ਤੇ ਅਸਬਾਬ ਲੱਦ, ਗੁਰੂ ਕੇ ਸਿੰਘਾਂ ਸਮੇਤ ਭਾਈ ਤੇਜਾ ਸਿੰਘ ਜੀ ਭਸੌੜ ਪੁੱਜੇ ਅਤੇ ਸਕੂਲ ਵਿੱਚ ਪ੍ਰਿੰਸੀਪਲ ਦੀ ਸੇਵਾ ਸੰਭਾਲੀ। ਵਿੱਦਿਆ ਦਾ ਕੰਮ ਸੋਹਣਾ ਤੁਰ ਪਿਆ। ਸਾਰੀਆਂ ਵਿਦਿਆਰਥਣਾਂ ‘ਪਿਤਾ ਜੀ-ਪਿਤਾ ਜੀ’ ਕਹਿਣ ਹੀ ਨਹੀਂ ਲੱਗ ਪਈਆਂ, ਸਗੋਂ ਸੱਚ-ਮੁੱਚ ਹੀ ਬੱਚੀਆਂ ਬਣ ਗਈਆਂ। ਕੁਦਰਤ ਦੀ ਨੇਤ ਬਾਬੂ ਤੇਜਾ ਸਿੰਘ ਦਾ ਗੁਰਬਾਣੀ ਪ੍ਰਤੀ ਸ਼ੰਕੇ ਵਾਲਾ ਅਤੇ ਨਿਸ਼ਰਧਕ ਰਵੱਈਆ ਦੇਖ, ਭਾਈ ਤੇਜਾ ਸਿੰਘ ਜੀ ਨੂੰ ਅਸਤੀਫ਼ਾ ਦੇਣਾ ਪਿਆ। ਉਸ ਤੋਂ ਬਾਅਦ ਛੇਤੀ ਹੀ ਭਸੌੜ ਦਾ ਸਕੂਲ ਟੁੱਟ ਗਿਆ। --- Send in a voice message: https://podcasters.spotify.com/pod/show/sant-teja-singh-ji/message2021-12-1801 minSant Attar Singh JiSant Attar Singh JiBachan Naa Palan Di Aavgiya | Sakhi - 30 | Sant Attar Singh ji Mastuana Wale#SantAttarSinghji #Sakhi ਬਚਨ ਨਾ ਪਾਲਣ ਦੀ ਅਵਗਿਆ   ਕਨੋਹੇ ਤੋਂ ਮਾਈ ਭਾਗਭਰੀ ਅਤੇ ਭਾਈ ਨੰਦ ਸਿੰਘ ਜੀ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਦੱਸਿਆ ਕਿ ਭੁਝੰਗੀ ਹਰੀ ਸਿੰਘ ਚੜ੍ਹਾਈ ਕਰ ਗਿਆ ਹੈ। ਸੰਤ ਜੀ ਮਹਾਰਾਜ ਨੇ ਕਿਹਾ, "ਤੁਸੀਂ ਕੋਈ ਅਵੱਗਿਆ ਜ਼ਰੂਰ ਕੀਤੀ ਹੋਵੇਗੀ। ਅਸੀਂ ਕਿਹਾ ਸੀ ਕਿ ਇਸ ਕਾਕੇ ਨੂੰ ਸਾਡਾ ਹੀ ਰੂਪ ਸਮਝਣਾ। ਉਹ ਖ਼ਾਸ ਉਪਕਾਰੀ ਜੀਵ ਸੀ, ਬੰਧਨਾਂ ਵਿੱਚ ਨਹੀਂ ਸੀ ਪੈਣਾ ਚਾਹੁੰਦਾ। ਇਸ ਲਈ ਉਹ ਮੌਜ ਵਿੱਚ ਆਇਆ ਸੀ ਅਤੇ ਆਪਣੀ ਮੌਜ ਵਿੱਚ ਹੀ ਚਲਾ ਗਿਆ ਹੈ।" ਮਾਈ ਨੇ ਕਿਹਾ ਕਿ ਅਸੀਂ ਬਹੁਤ ਵੱਡੀ ਭੁੱਲ ਕੀਤੀ ਹੈ ਕਿ ਆਪ ਜੀ ਦਾ ਬਚਨ ਨਹੀਂ ਮੰਨਿਆ ਅਤੇ ਉਸ ਨੂੰ ਵਿਆਹ ਦੇ ਬੰਧਨ ਵਿੱਚ ਪਾਉਣਾ ਚਾਹਿਆ। ਕਿਰਪਾ ਕਰਕੇ ਆਪ ਜੀ ਸਾਡੀ ਇਸ ਭੁੱਲ ਨੂੰ ਬਖਸ਼ ਲਉ ਅਤੇ ਵਾਹਿਗੁਰੂ ਦਾ ਭਾਣਾ ਮੰਨਣ ਦੀ ਤਾਕਤ ਬਖਸ਼ੋ। --- Send in a voice message: https://podcasters.spotify.com/pod/show/sant-attar-singh-ji/message2021-12-1801 minBaba Iqbal Singh JiBaba Iqbal Singh JiWhen we carry Guru Granth Sahib Ji, Should we sprinkle water ahead of it?#PearlsOfWisdom #ShiromaniPanthRatan #BabaIqbalSinghJi  When we carry Guru Granth Sahib Ji, Should we sprinkle water ahead of it?   ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਉਂਦੇ ਜਾਂ ਲਿਜਾਂਦੇ ਹਾਂ, ਤਦ ਕੀ ਸਾਨੂੰ ਅੱਗੇ-ਅੱਗੇ ਪਾਣੀ ਛਿੜਕਣਾ ਚਾਹੀਦਾ ਹੈ? --- Support this podcast: https://podcasters.spotify.com/pod/show/babaiqbalsinghji/support2021-12-1805 minSant Attar Singh JiSant Attar Singh JiSangta Da Khiraj Guru Sahib Ji Di Hajoori Vich | Sakhi - 29 | Sant Attar Singh ji Mastuana Wale#SantAttarSinghji #Sakhi ਸੰਗਤਾਂ ਦਾ ਖਿਰਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ    ਸੰਤ ਅਤਰ ਸਿੰਘ ਜੀ ਜਦੋਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਤਾਂ ਕਿੰਨਾ-ਕਿੰਨਾ ਚਿਰ ਆਪਣੇ ਮੱਥੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਰਗੜੀ ਜਾਂਦੇ, ਜਿਸ ਕਰਕੇ ਮੱਥੇ ਵਿੱਚ ਰਗੜ ਦਾ ਗਹਿਰਾ ਦਾਗ਼ ਪੈ ਗਿਆ ਅਤੇ ਖੂਨ ਨਿਕਲਣ ਲੱਗ ਪਿਆ। ਗਿਆਨੀ ਠਾਕੁਰ ਸਿੰਘ ਜੀ, ਜੋ ਸੰਤਾਂ ਨੂੰ ਮੱਥਾ ਰਗੜਦੇ ਕਿੰਨਾ ਚਿਰ ਦੇਖਦੇ ਰਹੇ, ਨੇ ਸੰਤਾਂ ਨੂੰ ਬੇਨਤੀ ਕੀਤੀ, "ਆਪ ਜੈਸੀਆਂ ਬਖ਼ਸ਼ੀਆਂ ਹੋਈਆਂ ਰੂਹਾਂ ਨੂੰ ਐਨੇ ਮੱਥੇ ਰਗੜਨ ਦੀ ਕੀ ਲੋੜ ਹੈ?" ਸੰਤ ਜੀ ਮਹਾਰਾਜ ਦੇ ਨੇਤਰਾਂ ਵਿੱਚੋਂ ਜਲ ਵਹਿ ਤੁਰਿਆ ਅਤੇ ਵੈਰਾਗ ਭਰੇ ਅਮੋਲਕ ਬਚਨਾਂ ਦੁਆਰਾ ਉੱਤਰ ਦਿੱਤਾ, "ਜਦ ਅਸੀਂ ਪ੍ਰਕਰਮਾਂ ਵਿੱਚੋਂ ਲੰਘਦੇ ਹਾਂ ਤਦ ਅਨੇਕਾਂ ਮਾਈ-ਭਾਈ ਇਸ ਖਲੜੇ (ਸਰੀਰ) ਨੂੰ ਨਮਸਕਾਰ ਕਰਦੇ ਹਨ। ਅਸੀਂ ਸੰਗਤਾਂ ਦਾ ਉਹ ਖਿਰਾਜ (ਡੰਡੋਉਤ) ਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚਾਉਂਦੇ ਹਾਂ"। --- Send in a voice message: https://podcasters.spotify.com/pod/show/sant-attar-singh-ji/message2021-12-1101 minBaba Iqbal Singh JiBaba Iqbal Singh JiWhat is the significance of Sarovar according to Sikhism?#PearlsOfWisdom #ShiromaniPanthRatan #BabaIqbalSinghJi    What is the significance of Sarovar according to Sikhism?  ਸਿੱਖ ਧਰਮ ਅਨੁਸਾਰ ਸਰੋਵਰ ਦੀ ਕੀ ਮਹੱਤਤਾ ਹੈ? --- Support this podcast: https://podcasters.spotify.com/pod/show/babaiqbalsinghji/support2021-12-1105 minSant Teja Singh JiSant Teja Singh JiMann Di Sehaj Awastha | Sakhi - 29 | Sant Teja Singh Ji#Sakhi #SantTejaSinghJi  ਮਨ ਦੀ ਸਹਿਜ ਅਵਸਥਾ   ਮਸਤੂਆਣੇ ਵਿਖੇ (ਸੰਤ) ਭਾਈ ਤੇਜਾ ਸਿੰਘ ਜੀ, ਦੋ ਸਾਲ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦੀ ਮਿਹਰ ਸਦਕਾ ਟਿਕੇ ਰਹੇ। ਸੰਤ ਅਤਰ ਸਿੰਘ ਜੀ ਜਦੋਂ ਬਾਹਰੋਂ ਆਉਂਦੇ ਤਾਂ ਕੋਈ ਨਾ ਕੋਈ ਮਨ ਨੂੰ ਵੱਸ ਕਰਨ ਦੀ ਜੁਗਤੀ ਤੇ ਸੇਵਾ ਦਾ ਨੁਕਤਾ ਸਮਝਾ ਜਾਂਦੇ। ਇੱਕ ਵਾਰੀ ਭਾਈ ਤੇਜਾ ਸਿੰਘ ਜੀ ਦਰਸ਼ਨ ਕਰਨ ਲਈ ਸੰਗਰੂਰ ਗਏ ਤਾਂ ਸੰਤ ਅਤਰ ਸਿੰਘ ਜੀ ਨੇ ਫ਼ੁਰਮਾਇਆ, "ਭਾਈ! ਸੱਪ ਨੂੰ ਡੱਬੀ ਵਿੱਚ ਪਾਣ ਵਾਂਙਣ, ਮਨ ਨੂੰ ਘੁੱਟ-ਘੁੱਟ ਕੇ ਵੱਸ ਕਰਨਾ ਵੀ ਠੀਕ ਨਹੀਂ। ਜੇਕਰ ਅਚਨਚੇਤ ਡੱਬੀ ਦਾ ਢੱਕਣ ਖੁੱਲ੍ਹ ਜਾਏ ਤਾਂ ਸੱਪ ਉੱਛਲ ਕੇ ਸਖ਼ਤ ਡੰਗ ਮਾਰਦਾ ਹੈ। ਇਵੇਂ ਹੀ ਮਨ ਹੈ, ਜੇ ਸ੍ਵਾਸ-ਸ੍ਵਾਸ ਸਿਮਰਨ ਕਰੀਏ ਤਾਂ ਹੀ ਵੱਸ ਆਉਂਦਾ ਹੈ। ਇਨ੍ਹਾਂ ਬਚਨਾਂ ਮਗਰੋਂ ਭਾਈ ਤੇਜਾ ਸਿੰਘ ਜੀ ਨੇ ਪੂਰਾ ਯਤਨ ਕੀਤਾ ਕਿ ਤੁਰਦੇ-ਫਿਰਦੇ, ਉਠਦੇ-ਬਹਿੰਦੇ, ਸੇਵਾ ਕਰਦਿਆਂ, ਕੋਈ ਦਮ ਵੀ ਬਿਰਥਾ ਨਾ ਜਾਵੇ।   ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥ (੫੫੬)   ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ (੩੦੫) --- Send in a voice message: https://podcasters.spotify.com/pod/show/sant-teja-singh-ji/message2021-12-1101 minBaba Iqbal Singh JiBaba Iqbal Singh JiIf One has to choose between Principles of Sikhism & own parents what should be one's priority?#PearlsOfWisdom #ShiromaniPanthRatan #BabaIqbalSinghJi    If on one hand, there are principles of Sikhism and on the other hand, there are his own parents, then what should be his ?   ਜੇ ਇਕ ਪਾਸੇ ਸਿੱਖ ਧਰਮ ਦੇ ਸਿਧਾਂਤ ਹਨ ਅਤੇ ਦੂਜੇ ਪਾਸੇ ਉਸ ਦੇ ਆਪਣੇ ਮਾਪੇ ਹਨ ਤਾਂ ਫਿਰ ਉਸਦੀ ਪਹਿਲ ਕੀ ਹੋਣੀ ਚਾਹੀਦੀ ਹੈ? --- Support this podcast: https://podcasters.spotify.com/pod/show/babaiqbalsinghji/support2021-12-0404 minSant Attar Singh JiSant Attar Singh JiMahapursha Taa Rasta Hi Das Sakhde Han | Sakhi - 28 | Sant Attar Singh ji Mastuana Wale#SantAttarSinghji #Sakhi ਮਹਾਂਪੁਰਸ਼ ਤਾਂ ਰਸਤਾ ਹੀ ਦੱਸ ਸਕਦੇ ਹਨ   ਸੰਤ ਅਤਰ ਸਿੰਘ ਜੀ ਮਹਾਰਾਜ ਫ਼ੁਰਮਾਉਂਦੇ ਕਿ ਬਚਨ ਮੰਨ ਕੇ ਕਮਾਈ ਕਰਨਾ ਜਗਿਆਸੂ ਦਾ ਫ਼ਰਜ਼ ਹੈ। ਮਹਾਂਪੁਰਸ਼ ਤਾਂ ਰਸਤਾ ਹੀ ਦੱਸ ਸਕਦੇ ਹਨ। ਜਿਸ ਤਰ੍ਹਾਂ ਜਹਾਜ਼ ਦੇ ਕੰਢੇ ਲੱਗਣ ਲਈ, ਘਾਟ ਦੇ ਰਾਹ ਵਾਲੇ ਪਾਣੀ ਵਿੱਚ ਲੋਹੇ ਦੇ ਢੋਲਾਂ ਦੀਆਂ ਨਿਸ਼ਾਨੀਆਂ ਲੱਗੀਆਂ ਹੁੰਦੀਆਂ ਹਨ। ਜੇ ਜਹਾਜ਼ ਇਨ੍ਹਾਂ ਨਿਸ਼ਾਨੀਆਂ ਵਿੱਚੋਂ ਜਾਵੇਗਾ ਤਾਂ ਪਾਰ ਲੱਗ ਜਾਵੇਗਾ ਨਹੀਂ ਤਾਂ ਜਿਲ੍ਹਣ ਵਿੱਚ ਫਸ ਜਾਵੇਗਾ ਜਾਂ ਚੱਟਾਨ ਨਾਲ ਟਕਰਾਏਗਾ। ਇਸੇ ਤਰ੍ਹਾਂ ਭਵ-ਸਾਗਰ ਤੋਂ ਪਾਰ ਲੰਘੇ ਮਹਾਂਪੁਰਸ਼ ਦੱਸਦੇ ਹਨ ਕਿ ਭਾਈ ਇੱਥੇ ਹੰਕਾਰ ਦੀ ਚੱਟਾਨ ਹੈ ਅਤੇ ਇੱਥੇ ਕਾਮ, ਕ੍ਰੋਧ, ਲੋਭ, ਮੋਹ ਦੀ ਘੁੰਮਣ-ਘੇਰੀ ਹੈ। ਜਿਹੜਾ ਪ੍ਰਾਣੀ ਜੁਗਤ ਅਨੁਸਾਰ ਚੱਲੇਗਾ, ਉਹ ਸੰਸਾਰ ਰੂਪੀ ਭਵ-ਸਾਗਰ ਤੋਂ ਪਾਰ ਹੋ ਜਾਵੇਗਾ। --- Send in a voice message: https://podcasters.spotify.com/pod/show/sant-attar-singh-ji/message2021-12-0401 minSant Teja Singh JiSant Teja Singh JiGunni Pursh Amolak Heere Hunde Hun | Sakhi - 28 | Sant Teja Singh Ji#Sakhi #SantTejaSinghJi  ਗੁਣੀ ਪੁਰਸ਼ ਅਮੋਲਕ ਹੀਰੇ ਹੁੰਦੇ ਹਨ  ਭਾਈ (ਸੰਤ) ਤੇਜਾ ਸਿੰਘ ਜੀ ਦੇ ਬਾਬਤ ਮਸਤੂਆਣੇ ਵਿਖੇ ਕਈ ਪ੍ਰੇਮੀਆਂ ਦੇ ਚਿਤ ਵਿੱਚ ਇਹ ਖ਼ਿਆਲ ਪੈਦਾ ਹੋਇਆ ਕਿ ਅਸੀਂ ਸਾਲਾਂ-ਬੱਧੀ ਇੱਥੇ ਸੇਵਾ ਦੀ ਟੋਕਰੀ ਢੋਈ ਹੈ। ਇਹ ਨਵਾਂ ਪ੍ਰੇਮੀ ਕਿੱਥੋਂ ਆਇਆ ਹੈ ਤੇ ਇਸ ਨਾਲ ਸੰਤ ਅਤਰ ਸਿੰਘ ਜੀ ਜਿਆਦਾ ਪ੍ਰੇਮ ਕਿਉਂ ਕਰਦੇ ਹਨ? ਈਰਖ਼ਾ ਵਸ ਪੁਰਾਣੇ ਸੇਵਾਦਾਰਾਂ ਨੇ ਕਈ ਜੁਗਤੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ। ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਵਾਸਤੇ ਭੁਝੰਗੀ-ਭੁਝੰਗਣਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਪਾਸ ਕਈ ਢੰਗਾਂ ਨਾਲ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਤ ਜੀ ਉਨ੍ਹਾਂ ਦੀਆਂ ਗੱਲਾਂ ਸੁਣਨ ਤੋਂ ਉੱਕਾ ਹੀ ਨਾਂਹ ਕਰਦੇ। ਜਦ ਪ੍ਰੇਮੀ ਨਾ ਟਲੇ ਤਾਂ ਸੰਤਾਂ ਨੇ ਸਮਝਾਉਣ ਦਾ ਯਤਨ ਕੀਤਾ ਕਿ ਭਾਈ! ਗੁਣੀ ਪੁਰਸ਼ ਅਮੋਲਕ ਹੀਰੇ ਹੁੰਦੇ ਹਨ। ਪ੍ਰੇਮੀਆਂ ਦੇ ਫਿਰ ਵੀ ਨਾ ਸਮਝਣ 'ਤੇ ਸੰਤ ਮਹਾਰਾਜ ਨੇ ਹੱਦ ਹੀ ਮੁਕਾ ਕੇ ਕਿਹਾ, "ਭਾਈ! ਸ਼ਰਨ ਆਏ ਦੀ ਲਾਜ ਰੱਖਣੀ ਆਦਿ ਤੋਂ ਗੁਰੂ-ਘਰ ਦੀ ਮਰਿਯਾਦਾ ਚਲੀ ਆਈ ਹੈ।" --- Send in a voice message: https://podcasters.spotify.com/pod/show/sant-teja-singh-ji/message2021-12-0401 minSant Teja Singh JiSant Teja Singh JiLecture Karen Dii Sukham Haume | Sakhi - 27 | Sant Teja Singh Ji#Sakhi #SantTejaSinghJi  ਲੈਕਚਰ ਕਰਨ ਦੀ ਸੂਖਮ ਹਉਮੈ  ਸੰਤ ਤੇਜਾ ਸਿੰਘ ਜੀ ਫ਼ੁਰਮਾਉਂਦੇ, "ਹਰ ਇੱਕ ਇਨਸਾਨੀ ਹਿਰਦੇ ਵਿੱਚ ਲੈਕਚਰ ਅਤੇ ਕਥਾ ਕੀਰਤਨ ਕਰਕੇ ਵਾਹ-ਵਾਹ ਕਰਾ ਕੇ ਮਾਣ ਵਡਿਆਈ ਲੈਣ ਦੀ ਸੂਖਮ ਇੱਛਾ ਹੁੰਦੀ ਹੈ। ਜਦ ਤੀਕਰ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਮਿਹਰ ਦੁਆਰਾ ਇਸ ਦੀ ਜੜ੍ਹ ਨਾ ਕੱਟ ਦੇਣ, ਇਹ ਕਮਜ਼ੋਰੀ ਕਦੀ ਨਾ ਕਦੀ ਬੰਦੇ ਨੂੰ ਆਦਰਸ਼ ਤੋਂ ਡੇਗ ਦਿੰਦੀ ਹੈ।" ਮਸਤੂਆਣੇ ਵਿਖੇ ਲਗਾਤਾਰ ਸੰਗਤਾਂ ਦੇ ਲੈਕਚਰ ਲਈ ਸੱਦੇ ਆਉਣ 'ਤੇ ਸੰਤ ਤੇਜਾ ਸਿੰਘ ਜੀ ਦੇ ਹਿਰਦੇ ਵਿੱਚ ਵੀ ਸੂਖਮ ਸੰਕਲਪ ਜਾਗ ਪਿਆ। ਹੁਕਮ-ਅਦੂਲੀ ਕਰਕੇ ਵਡਿਆਈ ਲਈ ਬਾਹਰ ਜਾਣ ਦੀ ਇੱਛਾ ਪੈਦਾ ਹੋ ਗਈ। ਪਰ ਜਿਸ ਦੇ ਸਿਰ 'ਤੇ ਪੂਰੇ ਗੁਰੂ ਦਾ ਹੱਥ ਹੋਵੇ, ਉਹ ਡਿਗਣ ਤੋਂ ਬਚ ਜਾਂਦਾ ਹੈ। ਰਾਤ ਨੂੰ ਗੁਰੂ ਨਾਨਕ ਦੇਵ ਜੀ ਨੇ ਇੱਕ ਉੱਚਾ ਸੂਰਜ ਵਤ ਚਮਕਦਾ ਬੁਰਜ ਦਿਖਾ ਕੇ ਕਿਹਾ, "ਬੱਚਾ! ਕਾਹਲ਼ਾ ਨ ਪਉ, ਅਸੀਂ ਇੱਥੇ ਹੀ ਗਿਆਨ ਦਾ ਪ੍ਰਕਾਸ਼ ਕਰਾਂਗੇ।" ਆਪ ਦਾ ਚਿਤ ਸ਼ਾਂਤ ਹੋ ਗਿਆ ਤੇ ਹੁਕਮ-ਅਦੂਲੀ ਦਾ ਸੰਕਲਪ ਨਸ਼ਟ ਹੋ ਗਿਆ। --- Send in a voice message: https://podcasters.spotify.com/pod/show/sant-teja-singh-ji/message2021-11-2701 minBaba Iqbal Singh JiBaba Iqbal Singh JiWhat is the significance of the Five Kakars? Do they have any effect on the spiritual life or not?#PearlsOfWisdom #ShiromaniPanthRatan #BabaIqbalSinghJi    What is the significance of the Five Kakars (hair, comb, bracelet, sword, and long drawers)? Do they have any effect on the spiritual life or not?   ਪੰਜਾਂ ਕਕਾਰਾਂ (ਕੇਸ, ਕੰਘਾ, ਕੜਾ, ਕ੍ਰਿਪਾਨ ਅਤੇ ਕਛਹਿਰਾ) ਦੀ ਕੀ ਮਹੱਤਤਾ ਹੈ? ਕੀ ਇਨ੍ਹਾਂ ਦਾ ਅਧਿਆਤਮਿਕ ਜੀਵਨ 'ਤੇ ਵੀ ਕੋਈ ਅਸਰ ਹੁੰਦਾ ਹੈ ਜਾਂ ਨਹੀਂ? --- Support this podcast: https://podcasters.spotify.com/pod/show/babaiqbalsinghji/support2021-11-2703 minSant Attar Singh JiSant Attar Singh JiPuran Khalsa Hona Ek Bikhadi Gathi Hai | Sakhi - 27 | Sant Attar Singh ji Mastuana Wale#SantAttarSinghji #Sakhi  ਪੂਰਨ ਖ਼ਾਲਸਾ ਹੋਣਾ ਇਕ ਬਿਖੜੀ ਘਾਟੀ ਹੈ   ਸੰਤ ਮਹਾਰਾਜ ਫ਼ੁਰਮਾਉਂਦੇ, "ਅੰਮ੍ਰਿਤ ਤਾਂ ਨਾਮ-ਰਸ, ਪ੍ਰੇਮ-ਰਸ ਅਤੇ ਬੀਰ-ਰਸ ਦਾ ਬੀਜ ਹੈ। ਇਸ ਦਾ ਸਰੀਰ ਨਾਲ ਕੋਈ ਸੰਬੰਧ ਨਹੀਂ। ਭਾਵੇਂ ਮਾਈ ਆਵੇ ਜਾਂ ਭਾਈ, ਜਿਹੜਾ ਆਵੇ ਛਕਾ ਦਿਉ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਹਾਜ਼ 'ਤੇ ਚੜ੍ਹਨ ਦੀ ਟਿਕਟ ਲੈਣ ਆਇਆਂ ਨੂੰ ਅਸੀਂ ਧੱਕਾ ਨਹੀਂ ਦੇ ਸਕਦੇ।" ਪ੍ਰੇਮੀ ਸ਼ੰਕਾ ਕਰਦੇ, "ਤਿਆਰ-ਬਰ-ਤਿਆਰ ਖ਼ਾਲਸਾ ਹੀ ਅੰਮ੍ਰਿਤ ਦਾ ਅਧਿਕਾਰੀ ਹੈ।" ਸੰਤ ਜੀ ਮਹਾਰਾਜ ਫ਼ੁਰਮਾਉਂਦੇ, "ਭਾਈ! ਤਿਆਰ-ਬਰ-ਤਿਆਰ ਖ਼ਾਲਸਾ ਹੋਣਾ ਬੜੀ 'ਬਿਖੜੀ ਘਾਟੀ' ਹੈ। ਜਦ ਤੀਕਰ ਵਿਅਕਤੀ ਅਕਾਲ ਪੁਰਖ ਦੀ ਜੋਤ ਦੀ ਲਖਤਾ ਕਰਕੇ ਉਸ ਵਿੱਚ ਅਭੇਦ ਨਹੀਂ ਹੁੰਦਾ, ਉਦੋਂ ਤੱਕ ਉਹ ਉਮੀਦਵਾਰ ਵਿਦਿਆਰਥੀ ਹੈ।" ਫੇਰ ਕਿਹਾ, "ਭਾਈ! ਜਿਸ ਚੀਜ਼ ਦੀ ਅਸੀਂ ਖੋਜ ਕਰਨੀ ਹੈ, ਉਸ ਦੀ ਤਾਂ ਅਸੀਂ ਪ੍ਰਵਾਹ ਕਰਦੇ ਨਹੀਂ, ਰਾਹ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਪਿੱਛੇ ਪਏ ਰਹਿੰਦੇ ਹਾਂ। ਇਹ ਨੁਕਤਾਚੀਨੀਆਂ ਸਾਡੇ ਸੱਚ ਦੇ ਪੰਧ ਵਿੱਚ ਅਟਕ ਅਤੇ ਵਿਘਨ ਪਾਉਂਦੀਆ ਹਨ ਅਤੇ ਸਾਨੂੰ ਗੁਰਮਤਿ ਮਾਰਗ 'ਤੇ ਤੁਰਨ ਨਹੀਂ ਦਿੰਦੀਆਂ ।" --- Send in a voice message: https://podcasters.spotify.com/pod/show/sant-attar-singh-ji/message2021-11-2701 minSant Teja Singh JiSant Teja Singh JiSant Sarab Viyapi Hunde Hun | Sakhi - 26 | Sant Teja Singh Ji#Sakhi #SantTejaSinghJi  ਸੰਤ ਸਰਬ-ਵਿਆਪੀ ਹੁੰਦੇ ਹਨ  (ਸੰਤ) ਭਾਈ ਤੇਜਾ ਸਿੰਘ ਜੀ ਦੇ ਛੋਟੇ ਭੁਝੰਗੀ ਹਰੀ ਸਿੰਘ ਨੂੰ ਗੁਰਬਾਣੀ ਨਾਲ ਬਹੁਤ ਪ੍ਰੇਮ ਸੀ। ਉਹ ਗੁਟਕਾ ਸਾਹਿਬ ਨੂੰ ਪੰਜ-ਪੰਜ ਰੁਮਾਲ ਲਪੇਟ ਕੇ ਰੱਖਦਾ ਤੇ ਕਹਿੰਦਾ, "ਬਾਣੀ ਦੀ ਇੱਕ-ਇੱਕ ਤੁਕ ਗੁਰੂ ਦਾ ਰੂਪ ਹੈ।" ਭੁਝੰਗੀ ਬੱਚਿਆਂ ਨਾਲ ਪ੍ਰੇਮ ਰੱਖਦਾ ਤੇ ਸਾਧੂਆਂ ਨਾਲ ਬੜੇ ਅਦਬ ਨਾਲ ਵਰਤਦਾ। ਛੇਤੀ ਹੀ ਇਸ ਨੇ ਸਾਰਿਆਂ ਦਾ ਮਨ ਮੋਹ ਲਿਆ ਪਰ ਛੋਟੀ ਉਮਰ ਵਿੱਚ ਹੀ ਬਿਮਾਰ ਹੋ ਗਿਆ। ਅਨੇਕਾਂ ਅਗੰਮੀ ਬਚਨ ਕਰਨ ਲੱਗਾ। ਬਿਮਾਰੀ ਦੇ ਜ਼ੋਰ ਫੜਨ 'ਤੇ ਸੰਗਤ ਨੇ ਅਖੰਡ ਪਾਠ ਸਾਹਿਬ ਅਰੰਭ ਕੀਤਾ। ਰਾਤ ਦੇ ਸਮੇਂ ਭੁਝੰਗੀ ਦੀ ਮੰਜੀ ਸਰੋਵਰ ਦੀਆਂ ਪਰਕਰਮਾਂ ਵਿੱਚ ਡਾਹੀ ਅਤੇ ਭਾਈ ਤੇਜਾ ਸਿੰਘ ਜੀ ਨੇ ਪੁੱਛਿਆ, "ਕਾਕਾ! ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਸੱਦ ਭੇਜੀਏ?" ਹਰੀ ਸਿੰਘ ਬੋਲਿਆ, "ਬਾਬਾ ਜੀ! ਸੰਤ, ਜੋ ਦੇਹ ਰੂਪ ਨਹੀਂ, ਸ਼ਬਦ ਗੁਰੂ ਦਾ ਸਰੂਪ ਤੇ ਸਰਬ ਵਿਆਪੀ ਹੁੰਦੇ ਹਨ, ਹਰ ਵਕਤ ਮੇਰੇ ਨਾਲ ਹਨ।" ਆਪਣੇ ਆਤਮ ਮਿਲਾਪ ਦਾ ਝਲਕਾਰਾ ਦਿਖਾ ਕੇ ਦੂਜੇ ਦਿਨ ਅੰਮ੍ਰਿਤ ਵੇਲੇ ਅਖੰਡ ਪਾਠ ਦੇ ਮੱਧ ਸਮੇਂ ਭੁਝੰਗੀ ਗੁਰਪੁਰੀ ਸਿਧਾਰ ਗਿਆ। --- Send in a voice message: https://podcasters.spotify.com/pod/show/sant-teja-singh-ji/message2021-11-2001 minSant Attar Singh JiSant Attar Singh JiGurmantar Da Sangat Vich Khula Jaap | Sakhi - 26 | Sant Attar Singh ji Mastuana Wale#SantAttarSinghji #Sakhi ਗੁਰਮੰਤ੍ਰ ਦਾ ਸੰਗਤ ਵਿੱਚ ਖੁੱਲ੍ਹਾ ਜਾਪ   ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਇੱਕ ਦਿਨ ਨਾਮਧਾਰੀ ਬਾਬਾ ਕੇਸਰ ਸਿੰਘ ਜੀ ਨੇ ਪਹੁੰਚ ਕੇ ਅਨੇਕਾਂ ਅਗੰਮੀ ਬਚਨ ਕੀਤੇ ਅਤੇ ਇਹ ਵੀ ਫ਼ੁਰਮਾਇਆ ਕਿ ਅੱਗੇ ਗੁਰਮੰਤ੍ਰ ਗੁਪਤ ਦਿੱਤਾ ਜਾਂਦਾ ਸੀ, ਹੁਣ ਖੁੱਲ੍ਹਾ ਚੱਕਰ ਚੱਲੇਗਾ ਅਤੇ ਸੰਗਤ ਵਿੱਚ ਜਪਾਇਆ ਜਾਏਗਾ। ਜਦ ਸੰਤ ਤੇਜਾ ਸਿੰਘ ਜੀ ਨੇ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ ਤਾਂ ਬਾਬਾ ਜੀ ਇਹ ਆਖ, "ਸਾਨੂੰ ਠਹਿਰਨ ਦਾ ਹੁਕਮ ਨਹੀਂ" ਛੇਤੀ ਹੀ ਚਲੇ ਗਏ। ਉਸੇ ਸ਼ਾਮ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਉੱਥੇ ਚਰਨ ਪਾਏ ਅਤੇ ਪਹਿਲੀ ਵਾਰ ਸਾਧ-ਸੰਗਤ ਵਿੱਚ ਗੁਰਮੰਤ੍ਰ ਦਾ ਖੁੱਲ੍ਹਾ ਜਾਪ ਕਰਾਇਆ। ਭੋਗ ਉਪਰੰਤ ਤੁਰੰਤ ਇਹ ਆਖ, "ਸਾਨੂੰ ਠਹਿਰਨ ਦਾ ਹੁਕਮ ਨਹੀਂ", ਗੱਡੀ 'ਤੇ ਸਵਾਰ ਹੋ ਕੇ ਚਲੇ ਗਏ। --- Send in a voice message: https://podcasters.spotify.com/pod/show/sant-attar-singh-ji/message2021-11-2001 minBaba Iqbal Singh JiBaba Iqbal Singh JiCan we recite Paath from Gutka Sahib while moving with our shoes on?#PearlsOfWisdom #ShiromaniPanthRatan #BabaIqbalSinghJi  Can we recite Paath from Gutka Sahib while moving with our shoes on?   ਕੀ ਅਸੀਂ ਆਪਣੀਆਂ ਜੁੱਤੀਆਂ ਨਾਲ ਚਲਦੇ ਹੋਏ ਗੁਟਕਾ ਸਾਹਿਬ ਤੋਂ ਪਾਠ ਕਰ ਸਕਦੇ ਹਾਂ? --- Support this podcast: https://podcasters.spotify.com/pod/show/babaiqbalsinghji/support2021-11-2001 minSant Teja Singh JiSant Teja Singh JiBhuri Wale Santa Da Bachan | Sakhi - 25 | Sant Teja Singh Ji#Sakhi #SantTejaSinghJi  ਭੂਰੀ ਵਾਲੇ ਸੰਤਾਂ ਦਾ ਬਚਨ  ਇੱਕ ਦਿਨ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਿਖੇ ਸਰੋਵਰ ਦੇ ਪਾਸ ਇੱਕ ਰੇਰੂ ਦੇ ਦਰੱਖ਼ਤ ਹੇਠਾਂ ਸਜੇ ਹੋਏ ਸਨ। (ਸੰਤ) ਭਾਈ ਤੇਜਾ ਸਿੰਘ ਜੀ, ਭੁਝੰਗੀ ਮੁਕੰਦ ਸਿੰਘ, ਹਰੀ ਸਿੰਘ ਅਤੇ ਚੰਦਾ ਸਿੰਘ ਨਾਲ ਦਰਸ਼ਨ ਕਰਨ ਗਏ। ਸੰਤਾਂ ਨੇ ਫ਼ੁਰਮਾਇਆ, "ਭਾਈ! ਭੁਝੰਗੀਆਂ ਨੂੰ ਸਕੂਲੀ ਪੜ੍ਹਾਈ ਛਡਾ ਦਿਉ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ੁੱਧ ਕਰਾਓ।" ਸੰਤ ਅਤਰ ਸਿੰਘ ਜੀ ਮਹਾਰਾਜ ਨੇ ਭੁਝੰਗੀਆਂ ਦੀਆਂ ਨਿੱਕਰਾਂ ਵੇਖ ਕੇ ਚੰਦਾ ਸਿੰਘ ਵੱਲ ਇਸ਼ਾਰਾ ਕਰਕੇ, ਜਿਸ ਨੇ ਨਿੱਕਰ ਦੀ ਜਗ੍ਹਾ ਕਛਹਿਰਾ ਪਾਇਆ ਹੋਇਆ ਸੀ, ਕਿਹਾ, "ਸਤਿਗੁਰੁ ਸੱਚੇ ਪਾਤਸ਼ਾਹ ਦਾ ਕਛਹਿਰਾ ਪਾਈ, ਕੇਹਾ ਸੋਹਣਾ ਲੱਗ ਰਿਹਾ ਹੈ।" ਭਾਈ ਤੇਜਾ ਸਿੰਘ ਜੀ ਦੇ ਛੋਟੇ ਭੁਝੰਗੀ ਹਰੀ ਸਿੰਘ ਨੇ ਘਰ ਜਾ ਕੇ ਬੂਟ, ਨਿੱਕਰ ਤੇ ਕੋਟ ਲਾਹ ਸੁੱਟੇ। ਮਾਤਾ ਜੀ ਦੀ ਇੱਕ ਨਾ ਸੁਣੀ ਤੇ ਕਹਿਣ ਲੱਗਾ, "ਭੂਰੀ ਵਾਲੇ ਸੰਤਾਂ ਦਾ ਬਚਨ ਹੈ ਇਹ ਵਰਦੀ ਨਹੀਂ ਪਾਉਣੀ।" ਭੁਝੰਗੀ ਦੇ ਨਾਨੇ-ਨਾਨੀ ਦੇ ਬਹੁਤ ਜ਼ੋਰ ਪਾਉਣ 'ਤੇ ਵੀ ਇਹੀ ਕਹਿੰਦਾ ਕਿ ਖ਼ਾਲਸਾਈ ਵਰਦੀ ਕਛਹਿਰਾ-ਕੁੜਤਾ ਹੀ ਸੋਹਣਾ ਲੱਗਦਾ ਹੈ। --- Send in a voice message: https://podcasters.spotify.com/pod/show/sant-teja-singh-ji/message2021-11-1301 minSant Attar Singh JiSant Attar Singh JiBaba Sham Singh ji Naal Milap | Sakhi - 25 | Sant Attar Singh ji Mastuana Wale#SantAttarSinghji #Sakhi #SantSamagam  ਸੰਤ ਬਾਬਾ ਸ਼ਾਮ ਸਿੰਘ ਜੀ ਨਾਲ ਮਿਲਾਪ   ਬ੍ਰਹਮ ਗਿਆਨੀ ਸੰਤ ਸ਼ਾਮ ਸਿੰਘ ਜੀ ਤੇ ਸੰਤ ਅਤਰ ਸਿੰਘ ਜੀ ਨੇ ਰਾਵਲ ਪਿੰਡੀ ਅਤੇ ਅੰਮ੍ਰਿਤਸਰ ਵਿੱਚ ਅਨੇਕਾਂ ਦੀਵਾਨ ਇਕੱਠੇ ਲਾਏ। ਇੱਕ ਦਿਨ ਸੰਤ ਜੀ ਮਹਾਰਾਜ ਡੇਰੇ ਬਿਰਾਜਮਾਨ ਸਨ ਕਿ ਸ਼ਾਮ ਵੇਲੇ ਸੰਤ ਬਾਬਾ ਸ਼ਾਮ ਸਿੰਘ ਜੀ ਬਾਜੇ-ਗਾਜੇ ਨਾਲ ੧੧ ਚੰਗੇਰਾਂ (ਛੁਹਾਰੇ, ਬਦਾਮ, ਪਤਾਸੇ ਆਦਿ) ਲੈ ਕੇ ਹਾਜ਼ਰ ਹੋਏ। ਸੰਤ ਜੀ ਮਹਾਰਾਜ ਨੂੰ ਨਮਸਕਾਰ ਕਰਕੇ, ਪੰਜ ਪੈਸੇ ਤੇ ਨਾਰੀਅਲ ਭੇਟਾ ਰੱਖ, ਸਾਮ੍ਹਣੇ ਬੈਠ ਗਏ। ਬੜੇ ਨਿਮਰਤਾ ਭਰੇ ਬਚਨਾਂ ਨਾਲ ਬੇਨਤੀ ਕੀਤੀ, "ਮਹਾਰਾਜ! ਕ੍ਰਿਪਾ ਕਰੋ।" ਬਾਬਾ ਸ਼ਾਮ ਸਿੰਘ ਜੀ ਬੜੇ ਹੀ ਪ੍ਰਸੰਨ ਹੋਏ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਹੱਥ ਜੋੜ ਕੇ ਨਮਸਕਾਰ ਕਰ ਕੇ ਕਿਹਾ ਕਿ ਆਪ ਜੀ ਗੁਰੂ ਨਾਨਕ ਦੇ ਸਵਾਰੇ ਹੋਏ ਅਕਾਲ ਪੁਰਖ ਦੇ ਪੂਰਣ ਬ੍ਰਹਮ ਗਿਆਨੀ ਹੋ ਅਤੇ ਆਪ ਜੀ ਵਿੱਚ ਸਾਰੀ ਇਲਾਹੀ ਸਮਰੱਥਾ ਹੈ। ਪਰ ਫਿਰ ਵੀ ਬਾਬਾ ਸ਼ਾਮ ਸਿੰਘ ਜੀ ਨੇ ਸੰਤ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਦੇ ਨਾਮ ਦੀ ਖੁੱਲ੍ਹੀ ਵਰਖਾ ਕਰੋ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਹੁਕਮ ਮੰਨ ਕੇ ਸੰਗਤਾਂ ਵਿੱਚ ਗੁਰਮੰਤ੍ਰ ਦਾ ਖੁੱਲ੍ਹਾ ਜਾਪ ਜਪਾਇਆ, ਜਿਸ ਨਾਲ ਸਾਰੀਆਂ ਸੰਗਤਾਂ ਨਿਹਾਲ ਹੋ ਗਈਆਂ। ਇਸ ਗੁਪਤ ਕਲਾ ਦੁਆਰਾ ਸੰਤ ਬਾਬਾ ਸ਼ਾਮ ਸਿੰਘ ਜੀ ਨੇ ਇਹ ਦਰਸਾਇਆ ਕਿ ਸੰਤ ਜੀ ਮਹਾਰਾਜ ਨੂੰ ਅਕਾਲ ਪੁਰਖ ਨੇ ਇਸ ਘੋਰ ਕਲਯੁਗ ਵਿੱਚ ਸਤਿਨਾਮੁ ਵਾਹਿਗੁਰੂ ਦੇ ਜਪਾਣ ਲਈ ਅਤੇ ਅੰਮ੍ਰਿਤ ਸੰਚਾਰ ਕਰਨ ਲਈ ਭੇਜਿਆ ਹੈ:   ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥ (੨੭੩) --- Send in a voice message: https://podcasters.spotify.com/pod/show/sant-attar-singh-ji/message2021-11-1302 minBaba Iqbal Singh JiBaba Iqbal Singh JiShould we recite Baani with the motive of cutting down our sorrows or to fulfil any of our wish?#PearlsOfWisdom #ShiromaniPanthRatan #BabaIqbalSinghJi   Should we recite Bani with the motive of cutting down our sorrows or to fulfil any of our wish?   ਕੀ ਸਾਨੂੰ ਆਪਣਾ ਦੁੱਖ ਕੱਟਣ ਦੇ ਮਨੋਰਥ ਨਾਲ ਜਾਂ ਕੋਈ ਇੱਛਾ ਪੂਰੀ ਕਰਨ ਲਈ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ? --- Support this podcast: https://podcasters.spotify.com/pod/show/babaiqbalsinghji/support2021-11-1309 minBaba Iqbal Singh JiBaba Iqbal Singh JiShould we donate tenth part (Daswandh) of our income to poor people? | Baba Iqbal Singh JiSUBSCRIBED #PearlsOfWisdom #ShiromaniPanthRatan #BabaIqbalSinghJi Should we donate tenth part (Daswandh) of our income to poor people?   ਕੀ ਸਾਨੂੰ ਆਪਣੀ ਆਮਦਨੀਦਾ ਦਸਵਾਂ ਹਿੱਸਾ (ਦਸਵੰਧ) ਗਰੀਬ ਲੋਕਾਂ ਲਈ ਦਾਨਦੇਣਾ ਚਾਹੀਦਾ ਹੈ? --- Support this podcast: https://podcasters.spotify.com/pod/show/babaiqbalsinghji/support2021-11-0803 minSant Attar Singh JiSant Attar Singh JiAkal Purakh De Darshan | Sakhi - 24 | Sant Attar Singh ji Mastuana Wale#SantAttarSinghji #Sakhi #SantSamagam  ਅਕਾਲ ਪੁਰਖ ਦੇ ਦਰਸ਼ਨ   ਭੁਝੰਗੀ ਹੁਕਮ ਸਿੰਘ ਸੰਗਤ ਦੇ ਨਾਲ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਿਆ। ਭੁਝੰਗੀ ਨੂੰ ਇਹ ਖ਼ਿਆਲ ਆਇਆ ਕਿ ਜੇ ਇਹ ਪੂਰਨ ਸੰਤ ਹਨ ਤਾਂ ਮੈਨੂੰ ਅਕਾਲ ਪੁਰਖ ਦੇ ਦਰਸ਼ਨ ਕਰਵਾ ਦੇਣ। ਸੰਤਾਂ ਨੇ ਉਸ ਦੇ ਹਿਰਦੇ ਦੀ ਤਾਰ ਬੁੱਝ ਕੇ ਉਸ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਇਹ ਪੂਰਾ ਸ਼ਬਦ ਪੜ੍ਹਿਆ:   ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥ (੬੮੪)   ਇਹ ਸ਼ਬਦ ਸੁਣ ਕੇ ਭੁਝੰਗੀ ਦੀ ਨਿਸ਼ਾ ਹੋ ਗਈ। ਉਸ ਨੂੰ ਹਿਰਦੇ ਵਿੱਚ ਕਰਤਾਰ ਭਾਸਣ ਲੱਗ ਪਿਆ। ਦੀਵਾਨ ਤੋਂ ਬਾਅਦ ਜਦੋਂ ਸੰਗਤ ਨਾਲ ਵਾਪਸ ਜਾ ਰਿਹਾ ਸੀ ਤਾਂ ਫਿਰ ਹਉਮੈ ਦੇ ਡੰਗ ਮਾਰਨ ਤੇ ਇਹ ਸ਼ੰਕਾ ਹੋਇਆ ਕਿ ਇਹੋ ਜਿਹੇ ਸ਼ਬਦ ਤਾਂ ਸਾਰੇ ਹੀ ਪੜ੍ਹਦੇ ਹਨ ਪਰ ਮੈਨੂੰ ਸੰਤਾਂ ਨੇ ਰੱਬ ਦੇ ਦਰਸ਼ਨ ਨਹੀਂ ਕਰਾਏ। ਸੰਤਾਂ ਨੇ ਉਸ ਦੇ ਅੰਦਰ ਦੀ ਭਾਵਨਾ ਜਾਣ ਕੇ ਉਸ ਨੂੰ ਵਾਪਸ ਬੁਲਾਇਆ ਅਤੇ ਹੱਥ ਦੀ ਉਂਗਲੀ ਪਹਿਲੇ ਅਸਮਾਨ ਵੱਲ ਤੇ ਫਿਰ ਜ਼ਮੀਨ ਵੱਲ ਕੀਤੀ ਅਤੇ ਪ੍ਰੇਮ ਨਾਲ ਕਿਹਾ, "ਪ੍ਰਭੂ ਪ੍ਰੇਮਾ-ਬਿਰਤੀ ਵਿੱਚ ਉੱਤੇ ਵੀ ਚੜ੍ਹਾ ਸਕਦਾ ਹੈ ਅਤੇ ਹਉਮੈ ਅਧੀਨ ਸ਼ੰਕਾ-ਗ੍ਰਸਤ ਹੋਣ 'ਤੇ ਹੇਠਾਂ ਵੀ ਡੇਗ ਸਕਦਾ ਹੈ। ਜਿਨ੍ਹਾਂ ਨੂੰ ਦਰਸ਼ਨ ਦੀ ਖਿੱਚ ਹੋਵੇ, ਉਹ ਦਸਾਂ ਨਹੁੰਆਂ ਦੀ ਕਿਰਤ ਕਰਨ, ਆਪਣੀ ਕਮਾਈ ਦਾ ਦਸਵੰਧ ਗੁਰੂ ਵਲ ਲਾਉਣ:   ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥ (੧੨੮੫)   ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਅਤੇ ਇਸ ਰਹਿਣੀ-ਬਹਿਣੀ ਤੇ ਚੱਲਣ:   ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ (੩੦੫)   ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਵਾਹਿਗੁਰੂ ਦਾ ਜਾਪ ਕਰਨ, ਗੁਰਬਾਣੀ ਪੜ੍ਹਨ, ਸਾਧ-ਸੰਗਤ ਦੀ ਨਿਸ਼ਕਾਮ ਸੇਵਾ ਕਰਨ:   ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ (੩੦੫)   ਦੇ ਮਹਾਂਵਾਕ ਅਨੁਸਾਰ ਆਪੇ ਨੂੰ ਭੁਲਾਉਣ ਤਾਂ ਅਨਭਉ ਪ੍ਰਕਾਸ਼ ਹੋ ਕੇ ਹਰਿ ਰੰਗ ਵਿੱਚ ਪਿਆਰਾ ਹੀ ਪਿਆਰਾ ਭਾਸਦਾ ਹੈ।" ਭੁਝੰਗੀ ਤ੍ਰਿਪਤ ਹੋ ਕੇ ਨਾਮ-ਸਿਮਰਨ ਵਿੱਚ ਜੁੱਟ ਗਿਆ। --- Send in a voice message: https://podcasters.spotify.com/pod/show/sant-attar-singh-ji/message2021-11-0602 minSant Teja Singh JiSant Teja Singh JiSewa Uprant Hindustan Wapsi | Sakhi - 24 | Sant Teja Singh Ji#Sakhi #SantTejaSinghJi  ਸੇਵਾ ਉਪਰੰਤ ਹਿੰਦੁਸਤਾਨ ਵਾਪਸੀ  ਹੁਕਮ ਅੰਦਰ ਵਿਦੇਸ਼ ਦੀ ਸੇਵਾ ਪੂਰੀ ਹੋਣ 'ਤੇ (ਸੰਤ) ਭਾਈ ਤੇਜਾ ਸਿੰਘ ਜੀ ਨੇ ਦੇਸ ਵਾਪਸੀ ਦੀ ਤਿਆਰੀ ਅਰੰਭੀ। ਆਪ ਜੀ ਇੰਟਰਮੀਡੀਏਟ ਕੈਬਿਨ ਦੇ ਯੋਕੋਹਾਮਾ (ਜਪਾਨ) ਤੀਕਰ ਟਿਕਟ ਖ਼ਰੀਦ, ਵੈਨਕੂਵਰ ਰਾਹੀਂ ਵਿਕਟੋਰੀਆ ਪੁੱਜੇ। ਇਸ ਤੋਂ ਉਪਰੰਤ ਆਪ ਰੇਲ ਗੱਡੀ 'ਤੇ ਕੋਬੇ ਗਏ। ਮਾਇਆ ਦੀ ਥੁੜ ਕਾਰਣ ਉੱਥੇ ਆਪਣੀ ਸਿੰਘਣੀ ਦਾ ਛੱਲਾ ਵੇਚ ਕੇ ਪਰਿਵਾਰ ਨੂੰ ਪ੍ਰਸ਼ਾਦਾ ਛਕਾਇਆ। ਕਿਰਾਇਆ ਨਾ ਹੋਣ ਕਾਰਣ ਆਪ ਨੇ ਬਿਨਾਂ ਟਿਕਟ ਜਹਾਜ਼ ਦਾ ਸਫ਼ਰ ਕੀਤਾ। ਕਪਤਾਨ ਦੇ ਪੁੱਛਣ 'ਤੇ ਆਪ ਨੇ ਕਿਹਾ, "ਟਿਕਟ ਤਾਂ ਹੈ ਨਹੀਂ, ਤੂੰ ਸ਼ੰਘਾਈ ਗੁਰਦੁਆਰੇ ਤਾਰ ਭੇਜ ਦੇ, ਕਿਰਾਇਆ ਪੁੱਜ ਜਾਵੇਗਾ।" ਪੈਂਤੀ ਕੁ ਹਜ਼ਾਰ ਪ੍ਰੇਮੀ ਸ਼ੰਘਾਈ ਸਮੁੰਦਰ ਦੇ ਕਿਨਾਰੇ ਉਡੀਕ ਰਹੇ ਸਨ। ਉਨ੍ਹਾਂ ਨੇ ਸੰਤ ਜੀ ਦਾ ਜਹਾਜ਼ ਦਾ ਕਿਰਾਇਆ ਦਿੱਤਾ। ਸ਼ੰਘਾਈ ਕੁਝ ਦਿਨ ਦੀਵਾਨ ਸਜਾ ਕੇ ਗੁਰੂ ਨਾਨਕ ਦਾ ਉਪਦੇਸ਼ ਦਿੰਦੇ ਹੋਏ ਸੰਤ ਜੀ ਹਾਂਗਕਾਂਗ, ਸਿੰਘਾਪੁਰ, ਤੇਪਿੰਗ, ਪੀਨਾਂਗ ਅਤੇ ਕਲਕੱਤੇ ਤੋਂ ਹੁੰਦੇ ਹੋਏ 1913 ਨੂੰ ਮਸਤੂਆਣੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਪੁੱਜ ਗਏ। --- Send in a voice message: https://podcasters.spotify.com/pod/show/sant-teja-singh-ji/message2021-11-0601 minSant Attar Singh JiSant Attar Singh JiEk Musalman Fakir Nu Darshan | Sakhi - 23 | Sant Attar Singh ji Mastuana Wale#SantAttarSinghji #Sakhi ਇਕ ਮੁਸਲਮਾਨ ਫ਼ਕੀਰ ਨੂੰ ਦਰਸ਼ਨ   ਪੋਠੋਹਾਰ ਕਹੂਟੇ ਦੇ ਜੰਗਲ ਵਿੱਚ ਇੱਕ ਚਸ਼ਮੇ 'ਤੇ ਸੰਤ ਜੀ ਮਹਾਰਾਜ ਇਕਾਂਤ ਵਿੱਚ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਹੋ ਗਏ। ਇਸ ਜੰਗਲ ਵਿੱਚ ਇੱਕ ਮੁਸਲਮਾਨ ਫ਼ਕੀਰ ਬੰਦਗੀ ਕਰਦਾ ਸੀ। ਉਸ ਫ਼ਕੀਰ ਨੂੰ ਸਾਰਾ ਜੰਗਲ ਵਾਹਿਗੁਰੂ ਧੁਨ ਵਿੱਚ ਗੂੰਜਦਾ ਸੁਣਾਈ ਦਿੱਤਾ। ਉਸ ਨੇ ਸੋਚਿਆ ਕਿ ਜ਼ਰੂਰ ਕੋਈ ਗੁਰੂ ਨਾਨਕ ਦਾ ਪਿਆਰਾ ਇਸ ਜੰਗਲ ਵਿੱਚ ਉਸਦੀ ਯਾਦ ਵਿੱਚ ਮਸਤ ਹੈ। ਸਵੇਰੇ ਭਾਲ ਕਰਨ 'ਤੇ ਉਸ ਨੂੰ ਸੰਤਾਂ ਦੇ ਦਰਸ਼ਨ ਹੋਏ। ਸੰਤ ਜੀ ਨੂੰ ਸਿਜਦਾ ਕਰਕੇ ਉਸ ਨੇ ਬੇਨਤੀ ਕੀਤੀ ਕਿ ਹਰ ਰੋਜ਼ ਮੇਰੇ ਭੁੱਜੇ ਹੋਏ ਛੋਲਿਆਂ ਦੀ ਸੇਵਾ ਕਬੂਲ ਕਰਿਆ ਕਰੋ। ਸੰਤਾਂ ਨੇ ਇਸ ਸ਼ਰਤ 'ਤੇ ਇੱਕ ਮੁੱਠੀ ਛੋਲੇ ਪਰਵਾਨ ਕੀਤੇ ਕਿ ਉਹ ਮੇਰੀ ਬੰਦਗੀ ਦੇ ਇਸ ਭੇਦ ਨੂੰ ਗੁਪਤ ਰੱਖੇਗਾ। ਫ਼ਕੀਰ ਰੋਜ਼ ਸਾਰੇ ਜੰਗਲ ਦੇ ਜ਼ਰੇ-ਜ਼ਰੇ ਵਿੱਚੋਂ ਵਾਹਿਗੁਰੂ ਦੀ ਧੁਨ ਸੁਣਕੇ ਉਸ ਦਾ ਆਨੰਦ ਆਪਣੇ ਰੋਮ-ਰੋਮ ਵਿੱਚ ਮਾਣਦਾ ਰਿਹਾ ਪਰ ਉਸ ਤੋਂ ਇਹ ਇਲਾਹੀ ਤਾਕਤ ਜਰੀ ਨਾ ਗਈ। ਉਹ ਇਸੇ ਮਸਤੀ ਵਿੱਚ ਸ਼ਹਿਰ ਗਿਆ ਅਤੇ ਸੰਗਤਾਂ ਨੂੰ ਸੰਤਾਂ ਦਾ ਇਹ ਕੌਤਕ ਦੱਸਿਆ। ਸੰਗਤਾਂ ਪਹਿਲੇ ਹੀ ਸੰਤਾਂ ਦੇ ਦਰਸ਼ਨ ਲਈ ਵਿਆਕੁਲ ਹੋ ਕੇ ਢੂੰਢ-ਭਾਲ ਕਰ ਰਹੀਆਂ ਸਨ। ਉਹ ਸੰਤ ਜੀ ਮਹਾਰਾਜ ਨੂੰ ਜੰਗਲ ਵਿੱਚੋਂ ਕੀਰਤਨ ਕਰਦੀਆਂ ਹੋਈਆਂ ਸ਼ਹਿਰ ਵਿੱਚ ਦੀਵਾਨ ਸਜਾਉਣ ਲਈ ਲੈ ਆਈਆਂ। --- Send in a voice message: https://podcasters.spotify.com/pod/show/sant-attar-singh-ji/message2021-10-3002 minSant Teja Singh JiSant Teja Singh JiMe Jarur Santa De Darshan Karne Hun | Sakhi - 23 | Sant Teja Singh Ji#Sakhi #SantTejaSinghJi  ਮੈਂ ਜ਼ਰੂਰ ਸੰਤਾਂ ਦੇ ਦਰਸ਼ਨ ਕਰਨੇ ਹਨ  (ਸੰਤ) ਭਾਈ ਤੇਜਾ ਸਿੰਘ ਜੀ ਦਾ, ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਵਾਪਸ ਆਉਣ ਦਾ ਸਮਾਂ ਆਇਆ। ਪ੍ਰੇਮੀਆਂ ਵੱਲੋਂ ਭੇਜੀ ਸੰਤ ਅਤਰ ਸਿੰਘ ਜੀ ਦੀ ਤਸਵੀਰ ਦੇ ਦਰਸ਼ਨ ਕਰ ਭਾਈ ਤੇਜਾ ਸਿੰਘ ਜੀ ਦਾ ਛੋਟਾ ਭੁਝੰਗੀ ਹਰੀ ਸਿੰਘ ਕਹਿਣ ਲੱਗਾ, "ਸੰਤ ਅਤਰ ਸਿੰਘ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਕੋਈ ਫ਼ਰਕ ਨਹੀਂ।" ਭੁਝੰਗੀ ਖਾਣਾ, ਪੀਣਾ, ਸੌਣਾਂ ਭੁੱਲ ਗਿਆ ਤੇ ਖਹਿੜੇ ਪੈ ਕੇ ਵਾਰ-ਵਾਰ ਕਹੀ ਜਾਏ, "ਮੈਂ ਜ਼ਰੂਰ ਸੰਤਾਂ ਦੇ ਦਰਸ਼ਨ ਕਰਨੇ ਹਨ।" ਇਹ ਭੁਝੰਗੀ ਕਈ ਵਾਰ ਦੂਰ-ਦ੍ਰਿਸ਼ਟੀ ਵਾਲੇ ਭਵਿੱਖਤ ਬਚਨ ਵੀ ਕਰਦਾ। ਕਿਸੇ ਗੋਰੇ ਮਿੱਤਰ ਦੇ ਚੜ੍ਹਾਈ ਕਰਨ 'ਤੇ ਕਹਿਣ ਲੱਗਾ, "ਮਾਂ-ਮਾਂ! ਮੇਰਾ ਯਾਰ ਹੁਣ ਸਿੱਖ ਬਣੇਗਾ। ਉਹ 'ਵਾਹਿਗੁਰੂ' ਬੋਲ ਕੇ ਮਰਿਆ ਹੈ।" ਹਰੀ ਸਿੰਘ ਕਈ ਵਾਰ ਛੋਟਾ ਜਿਹਾ ਨਿਸ਼ਾਨ ਸਾਹਿਬ ਬਣਾ, ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਇਹ ਪੜ੍ਹਦਾ: "ਅਸਾਂ ਵੇਖ ਲਏ ਅਕਾਲੀ ਝੰਡੇ ਝੂਲਦੇ।" ਸੱਚਮੁੱਚ ਅੱਜ ਉਸ ਇਲਾਹੀ ਬਿਰਤੀ ਵਾਲੇ ਭੁਝੰਗੀ ਦੇ ਵਾਕ ਕੈਨੇਡਾ ਵਿੱਚ ਪ੍ਰਤੱਖ ਦਿੱਸ ਰਹੇ ਹਨ। ਉੱਥੇ ਹਰ ਗੁਰਦੁਆਰੇ ਵਿੱਚ ਗੁਰੂ ਸਾਹਿਬ ਦੇ ਨਿਸ਼ਾਨ ਝੂਲ ਰਹੇ ਹਨ। ਭੁਝੰਗੀ ਦਾ ਤੀਬਰ ਵੈਰਾਗ ਵੇਖ, ਭਾਈ ਤੇਜਾ ਸਿੰਘ ਜੀ ਨੇ ਦੇਸ ਆਉਣ ਦੀ ਤਿਆਰੀ ਆਰੰਭੀ। --- Send in a voice message: https://podcasters.spotify.com/pod/show/sant-teja-singh-ji/message2021-10-3001 minSant Teja Singh JiSant Teja Singh JiVictoria Vikhe Gurdwara Sahib | Sakhi - 22 | Sant Teja Singh Ji#Sakhi #SantTejaSinghJi  ਵਿਕਟੋਰੀਆ ਵਿਖੇ ਗੁਰਦੁਆਰਾ ਸਾਹਿਬ  ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੀ ਰਾਜਧਾਨੀ ਵਿਕਟੋਰੀਆ ਵਿੱਚ, ਨਿਸ਼ਾਨ ਸਾਹਿਬ ਝੁਲਾਉਣ ਵਾਸਤੇ, ਸੰਤ ਤੇਜਾ ਸਿੰਘ ਜੀ ਨੇ ਸੰਗਤ ਨੂੰ ਪ੍ਰੇਰ ਕੇ, 1909 ਵਿੱਚ ਜ਼ਮੀਨ ਖ਼ਰੀਦਵਾਈ। ਸਿੰਘਾਂ ਨੇ ਉਤਸ਼ਾਹ ਤੇ ਪ੍ਰੇਮ ਨਾਲ ਇਮਾਰਤ ਦੀ ਉਸਾਰੀ ਲਈ ਆਪਣੀਆਂ ਤਨਖਾਹਾਂ ਹਾਜ਼ਰ ਕੀਤੀਆਂ। ਇੱਕ ਛੇ ਵੀਲ੍ਹਰ ਘੋੜੇ ਵਾਲੀ ਫਿਟਨ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ, ਸਤਿਕਾਰ ਨਾਲ ਨਗਰ ਕੀਰਤਨ ਕੱਢਿਆ। ਪੰਜ ਕੁ ਹਜ਼ਾਰ ਸਿੱਖ ਸੋਹਣੀਆਂ ਵਰਦੀਆਂ ਪਾਈ ਸਤਿਗੁਰ ਦੀ ਅਰਦਲ ਵਿੱਚ ਸਜ ਗਏ। ਸੰਤ ਜੀ ਨੰਗੀ ਤਲਵਾਰ ਲੈ, ਘੋੜੇ 'ਤੇ ਸਵਾਰ ਹੋ ਕੇ ਨਗਰ ਕੀਰਤਨ ਵਿੱਚ ਹਾਜ਼ਰ ਹੋਏ। ਬਜ਼ਾਰਾਂ ਵਿੱਚ ਗੋਰੇ-ਗੋਰੀਆਂ ਅਚੰਭਿਤ ਹੋ ਕੇ ਕਹਿ ਰਹੇ ਸਨ, "ਅਜਿਹਾ ਸ਼ਾਨਦਾਰ ਨਜ਼ਾਰਾ ਅਸੀਂ ਕਦੇ ਵੀ ਨਹੀਂ ਦੇਖਿਆ।" ਚੌਂਕਾਂ ਵਿੱਚ ਗੁਰਮਤਿ ਲੈਕਚਰ ਹੁੰਦੇ। ਸੰਗਤ ਨੇ ਗੁਰਦੁਆਰਾ ਸਾਹਿਬ ਪੁੱਜ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ਼ੁਕਰਾਨੇ ਦਾ ਅਰਦਾਸਾ ਸੋਧਿਆ। ਇੱਕ ਕੈਨੇਡੀਅਨ ਗੋਰੀ ਪ੍ਰੇਮਣ ਸ੍ਰੀਮਤੀ ਕਲਾਰਕ ਨੇ ਸੰਤ ਤੇਜਾ ਸਿੰਘ ਜੀ ਦੀ ਸੰਗਤ ਕਰਕੇ ਸਿੱਖ ਧਰਮ ਅਪਨਾ ਲਿਆ। ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨ ਲੱਗ ਪਈ। ਨਗਰ ਕੀਰਤਨ ਦੇ ਮਗਰੋ ਜਦੋਂ ਸੰਤ ਜੀ ਉਸ ਦੇ ਘਰ ਗਏ ਤਾਂ ਉਸ ਗੋਰੀ ਬੀਬੀ ਨੇ ਕਿਹਾ, "ਮਿਸਟਰ ਸਿੰਘ! ਅੱਜ ਨਗਰ ਕੀਰਤਨ ਸਮੇਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਾਤਸ਼ਾਹੀਆਂ ਨੇ ਖੱਬੇ ਪਾਸੇ ਤੇ ਪੰਜ ਪਾਤਸ਼ਾਹੀਆਂ ਨੇ ਸੱਜੇ ਪਾਸੇ ਦਰਸ਼ਨ ਦਿੱਤੇ। ਕੀ ਇਹ ਇਲਾਹੀ ਕੌਤਕ ਠੀਕ ਹੈ?" ਸੰਤ ਜੀ ਮਹਾਰਾਜ ਨੇ ਕਿਹਾ ਕਿ ਗੁਰੂ ਗੰਥ ਸਾਹਿਬ ਦੇ ਪ੍ਰਕਾਸ਼ ਸਮੇਂ ਦਸੇ ਪਾਤਸ਼ਾਹੀਆਂ ਹਾਜ਼ਰ-ਨਾਜ਼ਰ ਹੁੰਦੀਆਂ ਹਨ। --- Send in a voice message: https://podcasters.spotify.com/pod/show/sant-teja-singh-ji/message2021-10-2302 minSant Attar Singh JiSant Attar Singh JiDharam Di Kirat | Sakhi - 22 | Sant Attar Singh ji Mastuana Wale#SantAttarSinghji #Sakhi ਧਰਮ ਦੀ ਕਿਰਤ ਸੰਤ ਜੀ ਮਹਾਰਾਜ ਫ਼ੁਰਮਾਉਂਦੇ ਕਿ ਭਾਈ! ਧਰਮ ਦੀ ਕਿਰਤ ਦੇ ਪ੍ਰਸ਼ਾਦੇ ਨਾਲ ਭਜਨ ਵਿੱਚ ਬਿਰਤੀ ਚੰਗੀ ਟਿਕਦੀ ਹੈ। ਇੱਕ ਵਾਰੀ ਧਮਿਆਲ ਪਿੰਡ, ਆਪ ਅਛੋਪ ਹੀ ਬਾਹਰ ਠਹਿਰ ਗਏ ਤੇ ਸੇਵਕਾਂ ਨੂੰ ਮਜ਼ਦੂਰੀ ਕਰਨ ਭੇਜਿਆ। ਸੇਵਕਾਂ ਨੇ ਮਜ਼ਦੂਰਾਂ ਨਾਲੋਂ ਦੂਣਾ ਕੰਮ ਕਰਕੇ ਅੱਧੇ ਦਿਨ ਵਿੱਚ ਹੀ ਸਾਰਾ ਕੰਮ ਪੂਰਾ ਕਰ ਦਿੱਤਾ। ਸ਼ਾਹੂਕਾਰ ਨੇ ਦੁਪਹਿਰ ਨੂੰ ਉਨ੍ਹਾਂ ਦਾ ਕੰਮ ਦੇਖ ਕੇ ਕਿਹਾ, "ਤੁਸੀਂ ਸਾਰੇ ਦਿਨ ਦਾ ਕੰਮ ਅੱਧੇ ਦਿਨ ਵਿੱਚ ਕਰ ਦਿੱਤਾ ਹੈ, ਇਸ ਲਈ ਤੁਸੀਂ ਪੂਰੇ ਦਿਨ ਦੀ ਮਜ਼ਦੂਰੀ ਲਵੋ ਅਤੇ ਜਾਓ। ਪਰ ਸੇਵਕਾਂ ਨੇ ਕਿਹਾ, "ਅਸੀਂ ਸਾਰਾ ਦਿਨ ਮਜ਼ਦੂਰੀ ਕਰਕੇ ਦੂਸਰੇ ਮਜ਼ਦੂਰਾਂ ਜਿੰਨੀ ਹੀ ਦਿਹਾੜੀ ਲੈ ਕੇ ਸ਼ਾਮ ਨੂੰ ਜਾਵਾਂਗੇ"। ਇਸ ਦਾ ਸ਼ਾਹੂਕਾਰ ਦੇ ਮਨ 'ਤੇ ਐਨਾ ਡੂੰਘਾ ਅਸਰ ਹੋਇਆ ਕਿ ਉਸ ਨੇ ਮਹਿਸੂਸ ਕੀਤਾ ਕਿ ਇਹ ਕੋਈ ਮਜ਼ਦੂਰ ਨਹੀਂ, ਬਲਕਿ ਨਾਮ-ਬਾਣੀ ਦੇ ਰਸੀਏ ਹਨ, ਜੋ ਮਜ਼ਦੂਰ ਦੇ ਭੇਸ ਵਿੱਚ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਪ੍ਰਸ਼ਾਦਾ ਛਕਦੇ ਹਨ। ਇਨ੍ਹਾਂ ਮਜ਼ਦੂਰੀ ਦੇ ਪੈਸਿਆਂ ਦੀ ਰਸਦ ਦਾ ਪ੍ਰਸ਼ਾਦਾ ਛਕ ਕੇ ਸੰਤ ਜੀ ਬੜੇ ਪ੍ਰਸੰਨ ਹੋਏ ਤੇ ਅਗਲੇ ਦਿਨ ਆਪ ਵੀ ਸੇਵਕਾਂ ਨਾਲ ਮਜ਼ਦੂਰ ਬਣ ਕੇ ਮਜ਼ਦੂਰੀ ਕਰਨ ਗਏ। ਮਕਾਨ-ਮਾਲਕ, ਸੰਤ ਜੀ ਮਹਾਰਾਜ ਦੇ ਦਰਸ਼ਨ ਕਰਦਿਆਂ ਹੀ ਚਰਨੀਂ ਢਹਿ ਪਿਆ ਅਤੇ ਕਿਹਾ, "ਸੱਚੇ ਪਾਤਸ਼ਾਹ! ਆਪ ਮਜ਼ਦੂਰ ਨਹੀਂ ਹੋ। ਮੇਰੇ ਗਰੀਬ 'ਤੇ ਮਿਹਰ ਕਰੋ। ਦਾਸ ਸੇਵਾ ਲਈ ਹਾਜ਼ਰ ਹੈ।" ਪਿੰਡ ਦੀ ਹੋਰ ਸੰਗਤ ਨੇ ਵੀ ਇਹੋ ਬੇਨਤੀ ਕੀਤੀ। ਸੰਤ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਅਤੇ ਕਿਹਾ, "ਚੰਗਾ! ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਘਰਾਂ ਤੋਂ ਪ੍ਰਸ਼ਾਦਾ ਪਹੁੰਚਾ ਦਿਆ ਕਰੋ।" ਸੰਗਤਾਂ ਨੇ ਕਿਹਾ, "ਸਤਿਬਚਨ।" --- Send in a voice message: https://podcasters.spotify.com/pod/show/sant-attar-singh-ji/message2021-10-2302 minSant Attar Singh JiSant Attar Singh JiFakira Nu Bhuri Hi Thik Hai | Sakhi - 21 | Sant Attar Singh ji Mastuana Wale#SantAttarSinghji #Sakhi  ਫ਼ਕੀਰਾਂ ਨੂੰ ਭੂਰੀ ਹੀ ਠੀਕ ਹੈ   ਜਿਨ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ (੪੭੩)   ਬਾਬਾ ਖੇਮ ਸਿੰਘ ਜੀ ਬੇਦੀ ਨੇ ਆਪਣੀ ਲੜਕੀ ਦੀ ਸ਼ਾਦੀ 'ਤੇ ਲੰਗਰ ਦੀ ਰਸਦ ਅਤੇ ਬਹੁਤ ਕੀਮਤੀ ਦੁਸ਼ਾਲੇ ਸੰਤ ਜੀ ਨੂੰ ਭੇਜੇ। ਸੰਤ ਜੀ ਨੇ ਲੰਗਰ ਚਲਾਉਣ ਵਾਸਤੇ ਰਸਦ ਰੱਖ ਲਈ ਪਰ ਦੁਸ਼ਾਲੇ ਮੋੜ ਦਿੱਤੇ ਤੇ ਕਿਹਾ ਕਿ ਫ਼ਕੀਰਾਂ ਨੂੰ ਭੂਰੀ ਹੀ ਠੀਕ ਹੈ। ਬਾਬਾ ਬੇਦੀ ਜੀ ਨੇ ਇਹ ਬਚਨ ਸੁਣ ਪ੍ਰੇਮ ਸਹਿਤ ਕਿਹਾ, "ਜੇ ਇਹ ਭੂਰੀ ਏਸੇ ਤਰ੍ਹਾਂ ਰਹੀ ਤਾਂ ਇਸ ਦਾ ਪ੍ਰਤਾਪ ਬਹੁਤ ਵਧੇਗਾ ਅਤੇ ਇਸ ਦੇ ਅੱਗੇ ਰਾਜੇ-ਮਹਾਰਾਜੇ ਵੀ ਨਿਵਣਗੇ। ਅੱਜ ਭਾਵੇਂ ਇਨ੍ਹਾਂ ਨੇ ਸਾਡੇ ਦੁਸ਼ਾਲੇ ਮੋੜ ਦਿੱਤੇ ਹਨ ਪਰ ਇੱਕ ਦਿਨ ਇਨ੍ਹਾਂ ਦੇ ਚਰਨਾਂ ਵਿੱਚ ਬੜੇ ਸੁੰਦਰ ਦੁਸ਼ਾਲੇ ਰੁਲਦੇ-ਫਿਰਦੇ ਰਹਿਣਗੇ, ਪਰ ਇਹ ਆਪਣੀ ਭੂਰੀ ਵਿੱਚ ਹੀ ਸੰਗਤਾਂ ਨੂੰ ਨਾਮ- ਬਾਣੀ ਜਪਾ ਕੇ ਮਾਣ ਪ੍ਰਾਪਤ ਕਰਨਗੇ।" ਬਾਬਾ ਖੇਮ ਸਿੰਘ ਜੀ ਪੋਠੋਹਾਰ ਵਿੱਚ ਬੜੇ ਹੀ ਮੰਨੇ ਹੋਏ ਮਹਾਪੁਰਸ਼ ਸਨ। ਉਹ ਸੰਤ ਜੀ ਮਹਾਰਾਜ ਦਾ ਬੜਾ ਸਤਿਕਾਰ ਕਰਦੇ ਸਨ ਕਿਉਂਕਿ ਉਨ੍ਹਾਂ ਨੇ ਸੰਤ ਜੀ ਦੇ ਚਰਨਾਂ ਵਿੱਚ ਪਦਮ-ਰੇਖਾ ਵੇਖੀ ਸੀ ਅਤੇ ਫ਼ੁਰਮਾਇਆ ਵੀ ਸੀ ਕਿ ਗੁਰਬਾਣੀ ਵਿੱਚ ਜੋ ਗੁਰਮੁੱਖਾਂ ਦੀ ਮਹਿਮਾ ਹੈ, ਉਹ ਸੰਤ ਅਤਰ ਸਿੰਘ ਜੀ ਦੇ ਸਰੂਪ ਵਿੱਚ ਪ੍ਰਤੱਖ ਹੈ। --- Send in a voice message: https://podcasters.spotify.com/pod/show/sant-attar-singh-ji/message2021-10-1601 minSant Teja Singh JiSant Teja Singh JiLondon Da Pehla Gurdwara | Sakhi - 21 | Sant Teja Singh Ji#Sakhi #SantTejaSinghJi  ਲੰਡਨ ਦਾ ਪਹਿਲਾ ਗੁਰਦੁਆਰਾ  ਬਰਲਿਨ ਦਾ ਗੁਰਮਤਿ ਪ੍ਰਚਾਰ ਦਾ ਦੌਰਾ ਖਤਮ ਹੁੰਦਿਆਂ ਹੀ ਸੰਤ ਤੇਜਾ ਸਿੰਘ ਜੀ ਸਿੱਧੇ ਲੰਡਨ ਪਹੁੰਚੇ। ਸਾਰੀ ਸੰਗਤ ਨੂੰ ਇਕੱਠਾ ਕਰਕੇ ਸ਼ੈਫਡ ਬੁਸ਼ ਵਿਖੇ ਗੁਰਦੁਆਰਾ ਬਣਾਉਣ ਦਾ ਪ੍ਰੋਗਰਾਮ ਬਣਾਇਆ। ਉੱਥੇ ਅਖੰਡ ਪਾਠ ਦੇ ਭੋਗ ਮਗਰੋਂ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਬਣਾਇਆ। ਕੁਦਰਤੀ, ਮਲਾਇਆ ਸਟੇਟਸ ਗਾਈਡਜ਼ ਦੇ ਮੁਲਾਜ਼ਮ ਗੁਰਮੁਖ ਪਿਆਰੇ ਭਾਈ ਤਾਰਾ ਸਿੰਘ ਜੀ ਆਣ ਪਹੁੰਚੇ। ਰਹਿਣੀ-ਬਹਿਣੀ ਦੇ ਪੱਕੇ ਪੰਜ ਗੁਰਸਿੱਖਾਂ ਨੇ ਅੰਮ੍ਰਿਤ ਛਕਾਇਆ ਤੇ ਸਾਰੀ ਸੰਗਤ ਨਾਲ ਮਤਾ ਪਕਾ ਕੇ ਇੱਕ 60 ਸਾਲ ਦੀ ਮਿਆਦ ਵਾਲਾ ਮਕਾਨ ਖ਼ਰੀਦ ਕੇ ਗੁਰਦੁਆਰਾ ਸਾਹਿਬ ਅਸਥਾਪਤ ਕੀਤਾ ਅਤੇ ਨਿਸ਼ਾਨ ਸਾਹਿਬ ਝੁਲਾਇਆ ਗਿਆ। ਸੰਤ ਜੀ ਨੇ ਗੁਰਦੁਆਰੇ ਦੀ ਕਮੇਟੀ ਬਣਾਈ ਅਤੇ ਭਾਈ ਨਰਾਇਣ ਸਿੰਘ ਜੀ ਦੀ ਇਸ ਗੁਰਦੁਆਰੇ ਲਈ ਚੰਦਾ ਇਕੱਤਰ ਕਰਨ ਦੀ ਸੇਵਾ ਲਾਈ ਗਈ। ਉਨ੍ਹਾਂ ਨੇ ਤੀਹ ਹਜ਼ਾਰ ਦੇ ਨੇੜੇ ਚੰਦਾ ਇਕੱਠਾ ਕਰ ਲਿਆ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਸਵਾ ਲੱਖ ਦਮੜਾ ਇਸ ਕਾਰਜ ਲਈ ਦੇਣ ਦਾ ਬਚਨ ਕੀਤਾ, ਜਿਸ ਦੇ ਵਿੱਚੋਂ ਉਨ੍ਹਾਂ ਨੇ ਇੱਕ ਹਜ਼ਾਰ ਪੌਂਡ ਉਸੇ ਵੇਲੇ ਹਾਜ਼ਰ ਕਰ ਦਿੱਤਾ। ਸੰਤ ਤੇਜਾ ਸਿੰਘ ਜੀ ਤਾਂ ਇਹ ਚਾਹੁੰਦੇ ਸਨ ਕਿ ਕੋਈ ਪੱਕੀ ਮਾਲਕੀ ਵਾਲਾ ਮਕਾਨ ਖ਼ਰੀਦ ਲਈਏ ਪਰ ਸੰਗਤ ਵਿੱਚੋਂ ਕਈ ਪ੍ਰੇਮੀ ਨਾ ਮੰਨੇ ਕਿ ਐਨੀ ਮਾਇਆ ਕਿੱਥੋਂ ਆਏਗੀ। ਗੁਰਦੁਆਰਾ ਸੱਠ ਸਾਲਾ ਮਿਆਦ ਵਾਲੇ ਮਕਾਨ ਵਿੱਚ ਹੀ ਚਲਦਾ ਰਿਹਾ। ਕਈ ਸਾਲਾਂ ਬਾਅਦ ਸੰਗਤ ਨੇ ਮਹਾਰਾਜਾ ਪਟਿਆਲਾ ਦੀ ਸਹਾਇਤਾ ਨਾਲ ਹੋਰ ਜਗ੍ਹਾ ਲੈ ਕੇ ਵੱਡਾ ਗੁਰਦੁਆਰਾ ਬਣਾਇਆ। --- Send in a voice message: https://podcasters.spotify.com/pod/show/sant-teja-singh-ji/message2021-10-1602 minSant Teja Singh JiSant Teja Singh JiOttawa Sarkar Wal Deputation | Sakhi - 20 | Sant Teja Singh Ji#Sakhi #SantTejaSinghJi  ਓਟਵਾ ਸਰਕਾਰ ਵੱਲ ਡੈਪੂਟੇਸ਼ਨ  ਕੈਨੇਡਾ ਸਾਧ-ਸੰਗਤ ਦੀਆਂ ਕਾਫ਼ੀ ਮੁਸ਼ਕਲਾਂ ਦੂਰ ਹੋ ਗਈਆਂ ਪਰ ਇੱਕ ਖ਼ਾਸ ਔਕੜ ਬਾਕੀ ਸੀ। ਬ੍ਰਿਟਿਸ਼ ਕੋਲੰਬੀਆ, ਕੈਨੇਡਾ ਆਦਿ ਵਿੱਚ ਰਹਿਣ ਵਾਲੇ ਪ੍ਰੇਮੀ ਆਪਣੇ ਬਾਲ-ਬੱਚੇ ਸਰਕਾਰੀ ਕਾਨੂੰਨ ਅਨੁਸਾਰ ਨਹੀਂ ਸੀ ਮੰਗਵਾ ਸਕਦੇ। ਸੰਤ ਤੇਜਾ ਸਿੰਘ ਜੀ ਨੇ ਵੈਨਕੂਵਰ ਪੁੱਜ, ਕਨੂੰਨ ਵਿੱਚ ਯੋਗ ਤਬਦੀਲੀ ਲਈ ਓਟਵਾ ਸਰਕਾਰ ਵੱਲ ਡੈਪੂਟੇਸ਼ਨ ਭੇਜਣ ਦੀ ਵਿਉਂਤ ਬਣਾਈ। ਮੁੱਖ ਵਜ਼ੀਰਾਂ ਨਾਲ ਖੁੱਲ੍ਹ ਕੇ ਗੱਲ-ਬਾਤ ਹੋਈ। ਬੜੇ ਸੋਹਣੇ ਤਰੀਕੇ ਨਾਲ ਸੰਤਾਂ ਨੇ ਆਪਣੀ ਗੱਲ ਵਜ਼ੀਰਾਂ ਨੂੰ ਸਮਝਾਈ ਅਤੇ ਉਨ੍ਹਾਂ ਦੀ ਹਰ ਗੱਲ ਦਾ ਢੁੱਕਵਾਂ ਜਵਾਬ ਦਿੱਤਾ ਪਰ ਵਜ਼ੀਰ ਮੰਡਲੀ ਨੇ ਟਾਲ-ਮਟੋਲਾ ਹੀ ਕੀਤਾ। ਓਟਵਾ ਦੇ ਕਰੀਬ ਦਸ ਹਜ਼ਾਰ ਗੋਰੇ-ਗੋਰੀਆਂ ਨੂੰ ਪਬਲਿਕ ਹਾਲ ਵਿੱਚ ਸੰਤ ਤੇਜਾ ਸਿੰਘ ਜੀ ਦੀ ਅਗਵਾਈ ਹੇਠ ਡੈਪੂਟੇਸ਼ਨ ਨੇ ਇਸ ਬੇਇਨਸਾਫ਼ੀ ਤੋਂ ਜਾਣੂ ਕਰਵਾਇਆ, ਜਿਸ ਨਾਲ ਕਨੂੰਨ ਬਦਲਣ ਦਾ ਮੁੱਢ ਬੱਝਾ ਅਤੇ ਕਾਰਵਾਈ ਸ਼ੁਰੂ ਹੋ ਗਈ, ਜਿਸ ਵਿੱਚ ਮਹਾਰਾਜਾ ਪਟਿਆਲਾ ਨੇ ਵੀ ਸਹਾਇਤਾ ਕੀਤੀ ਅਤੇ ਭਾਰਤੀਆਂ ਨੂੰ ਆਪਣੇ ਪਰਿਵਾਰ ਹਿੰਦੁਸਤਾਨ ਤੋਂ ਮੰਗਵਾਉਣ ਦੇ ਹੱਕ ਮਿਲ ਗਏ। --- Send in a voice message: https://podcasters.spotify.com/pod/show/sant-teja-singh-ji/message2021-10-0901 minSant Attar Singh JiSant Attar Singh JiSanta Di Parikhiya Nahi Leni Chahidi | Sakhi - 20 | Sant Attar Singh ji Mastuana Wale#SantAttarSinghji #Sakhi #SantSamagam  ਸੰਤਾਂ ਦੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ ਲੂਨੀ ਦਰਿਆ ਤੇ ਕੜਕਦੀ ਧੁੱਪ ਵਿੱਚ ਸੰਤ ਜੀ ਮਹਾਰਾਜ ਅੱਗ ਵਾਂਗ ਤਪਦੀ ਰੇਤ ਉੱਤੇ ਸਮਾਧੀ ਅਸਥਿਤ ਬੈਠੇ ਰਹਿੰਦੇ। ਪਸੀਨੇ ਨਾਲ ਰੇਤ ਭਿੱਜ ਜਾਂਦੀ, ਮਾਨੋ ਨਾਮ-ਰਸ ਦੇ ਫ਼ੁਹਾਰੇ ਇਸ ਧਰਤੀ ਨੂੰ ਪਵਿੱਤਰ ਕਰ ਰਹੇ ਹੋਣ। ਇੱਕ ਵਾਰੀ ਭਾਈ ਘਨੱਹਈਆ ਲਾਲ ਤੇ ਉਸ ਦੇ ਦੋ ਸਾਥੀਆਂ ਨੂੰ ਇਹ ਸ਼ੰਕਾ ਹੋਇਆ ਕਿ ਸੰਤ ਜੀ ਮਹਾਰਾਜ ਜਪ-ਤਪ ਕਰਦੇ ਵੀ ਹਨ ਕਿ ਨਹੀਂ? ਇਨ੍ਹਾਂ ਨੇ ਗੁਪਤ ਤੌਰ 'ਤੇ ਵਾਰੀ-ਵਾਰੀ ਪਹਿਰਾ ਰੱਖ ਕੇ ਦੇਖਿਆ ਕਿ ਸੰਤ ਜੀ ਸਾਰੀ ਰਾਤ ਇੱਕ-ਰਸ ਸਾਵਧਾਨ ਹੋ ਕੇ ਨਾਮ-ਸਿਮਰਨ ਦੀ ਸਮਾਧੀ ਵਿੱਚ ਲੀਨ ਰਹੇ। ਅੰਮ੍ਰਿਤ ਵੇਲੇ ਇਸ ਪ੍ਰੀਖਿਆ ਦਾ ਐਨਾ ਭਿਆਨਕ ਡਰ ਲੱਗਾ ਕਿ ਉਨ੍ਹਾਂ ਨੇ ਸਵੇਰੇ ਸੰਤ ਜੀ ਪਾਸ ਆ ਕੇ ਚਰਨਾਂ 'ਤੇ ਢਹਿ ਕੇ ਖਿਮਾਂ ਮੰਗਦੇ ਹੋਏ ਕਿਹਾ, "ਅਸੀਂ ਆਪ ਜੀ ਦੀ ਪ੍ਰੀਖਿਆ ਕਰਕੇ ਸਿਰ 'ਤੇ ਬੜਾ ਪਾਪ ਲਿਆ ਹੈ, ਸਾਨੂੰ ਬਖਸ਼ ਲਵੋ"। ਸੰਤ ਜੀ ਨੇ ਬਚਨ ਕੀਤੇ, "ਇਸ ਵਾਰੀ ਤਾਂ ਤੁਸੀਂ ਗੁਰੂ ਤੋਂ ਬਖ਼ਸ਼ੇ ਗਏ ਹੋ ਪਰ ਅੱਗੇ ਤੋਂ ਕਿਸੇ ਵੀ ਆਤਮ-ਦਰਸ਼ੀ ਮਹਾਪੁਰਸ਼ਾਂ ਜਾਂ ਗੁਰਮੁਖਾਂ ਦੀ ਪ੍ਰੀਖਿਆ ਨਹੀਂ ਲੈਣੀ"। ਇਨ੍ਹਾਂ ਤਿੰਨਾਂ ਪ੍ਰੇਮੀਆਂ ਨੂੰ ਬੜਾ ਵੈਰਾਗ ਹੋ ਗਿਆ ਅਤੇ ਅੰਮ੍ਰਿਤ ਛਕ, ਨਾਮ-ਸਿਮਰਨ ਵਿੱਚ ਲੱਗ ਗਏ। ਕੱਲਰ ਦੇ ਰਹਿਣ ਵਾਲੇ ਇੱਕ ਡਾਕੂ ਭਾਈ ਗਨੇਸ਼ਾ ਰਾਮ ਦੇ ਮਨ 'ਤੇ ਵੀ ਸੰਤ ਜੀ ਦੇ ਨਾਮ-ਸਿਮਰਨ ਦਾ ਐਨਾ ਅਸਰ ਹੋਇਆ ਕਿ ਉਹ ਸਾਰੇ ਕੁਕਰਮ ਛੱਡ ਕੇ ਸੇਵਾ ਵਿੱਚ ਲੱਗ ਗਿਆ ਅਤੇ ਗੁਰੂ ਦਾ ਸਿੱਖ ਬਣ ਗਿਆ। --- Send in a voice message: https://podcasters.spotify.com/pod/show/sant-attar-singh-ji/message2021-10-0902 minSant Attar Singh JiSant Attar Singh JiArshi Pehra | Sakhi - 19 | Sant Attar Singh ji Mastuana WaleSUBSCRIBED #SantAttarSinghji #Sakhi #SantSamagam  ਅਰਸ਼ੀ ਪਹਿਰਾ ਕਨੋਹੇ ਤੋਂ ਸੰਤ ਜੀ ਮਹਾਰਾਜ ਲੂਨੀ ਵਿੱਚ ਗਏ ਅਤੇ ਦਰਿਆ ਦੇ ਤਪਦੇ ਰੇਤੇ ਉੱਤੇ ਸਾਰੀਆਂ ਗਰਮੀਆਂ ਅਤੁੱਟ ਸਿਮਰਨ ਕੀਤਾ। ਇਸ ਭਾਰੀ ਤਪੱਸਿਆ ਦੇ ਸਮੇਂ ਕਈ ਪ੍ਰੇਮੀਆਂ ਨੇ ਰਾਤ ਨੂੰ ਕਈ ਵਾਰ ਸੰਤ ਜੀ ਮਹਾਰਾਜ ਦੇ ਇਰਦ-ਗਿਰਦ ਅਰਸ਼ੀ ਪਹਿਰੇ ਦੇ ਦਰਸ਼ਨ ਕੀਤੇ। ਜਿਸ ਵਿੱਚ ਸਨੱਦ-ਬੱਧ (ਸ਼ਸਤਰ-ਧਾਰੀ ਸੂਰਬੀਰ) ਨੂਰਾਨੀ ਚਿਹਰੇ ਵਾਲੇ ਸੂਰਬੀਰ ਨਜ਼ਰ ਆਏ। ਉਨ੍ਹਾਂ ਪ੍ਰੇਮੀਆਂ ਨੇ ਸੰਤਾਂ ਨੂੰ ਬੇਨਤੀ ਕੀਤੀ, "ਸਾਨੂੰ ਤਾਂ ਭਾਸਦਾ ਹੈ ਕਿ ਕਲਗੀਧਰ ਪਾਤਸ਼ਾਹ ਆਪ ਜੀ ਦੀ ਰਾਖੀ ਕਰਦੇ ਹਨ"। ਇਹ ਗੱਲ ਸੁਣ ਕੇ ਸੰਤ ਜੀ ਨੇ ਫੁਰਮਾਇਆ,"ਭਾਈ! ਸ੍ਰੀ ਕਲਗੀਧਰ ਪਾਤਸ਼ਾਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਰੂਪ ਸਨ, ਉਨ੍ਹਾਂ ਵਰਗਾ ਨਾ ਕੋਈ ਹੋਇਆ ਹੈ ਅਤੇ ਨਾ ਹੀ ਕੋਈ ਹੋਵੇਗਾ। ਹਾਂ, ਉਨ੍ਹਾਂ ਦੀਆਂ ਸ਼ਹੀਦੀ ਫ਼ੌਜਾਂ ਤਾਂ ਜ਼ਰੂਰ ਗਰੀਬ ਦਾਸਾਂ ਦੀ ਰਾਖੀ ਕਰਦੀਆਂ ਹਨ ਤੇ ਜੇ ਕੋਈ ਉਪਦੇਸ਼ ਹੋਰ ਤੇ ਕਮਾਈ ਹੋਰ ਕਰੇ ਤਾਂ ਤਾੜਨਾ ਵੀ ਕਰਦੀਆਂ ਹਨ।" ਅਰਸ਼ੀ ਪਹਿਰੇ ਦੇ ਦਰਸ਼ਨ ਹੋਰ ਸੇਵਕਾਂ ਨੂੰ ਵੀ ਕਈ ਵਾਰ ਹੁੰਦੇ ਸਨ। ਜਿੰਨੇ ਵੀ ਆਤਮ-ਦਰਸ਼ੀ ਮਹਾਂਪੁਰਸ਼ ਹੁੰਦੇ ਹਨ, ਉਨ੍ਹਾਂ ਦੇ ਇਰਦ-ਗਿਰਦ ਅਕਾਲ ਪੁਰਖ ਵਲੋਂ ਅਰਸ਼ੀ ਪਹਿਰਾ ਹੁੰਦਾ ਹੈ, ਤਾਂ ਜੋ ਨਾਮ-ਬਾਣੀ ਜਪ ਕੇ ਮਾਨਵਤਾ ਦੀ ਸੇਵਾ ਅਕਾਲ ਪੁਰਖ ਦੇ ਹੁਕਮ ਵਿੱਚ ਕਰ ਸਕਣ। --- Send in a voice message: https://podcasters.spotify.com/pod/show/sant-attar-singh-ji/message2021-10-0201 minSant Teja Singh JiSant Teja Singh JiDegree Len Vich Aounkda | Sakhi - 19 | Sant Teja Singh Ji#Sakhi #SantTejaSinghJi  ਡਿਗਰੀ ਲੈਣ ਵਿੱਚ ਔਕੜਾਂ  ਸਾਧ ਸੰਗਤ ਦਾ ਹੁਕਮ ਮੰਨ, ਸੰਤ ਤੇਜਾ ਸਿੰਘ ਜੀ ਨੇ ਛੇਵੀਂ ਟਰਮ ਪੂਰੀ ਕਰਨ ਲਈ ਕੈਂਬਰਿਜ ਯੂਨੀਵਰਸਿਟੀ ਦੇ ਟਿਊਟਰ ਜੈਕਸਨ ਨੂੰ ਮਿਲ ਕੇ ਮਨ ਦਾ ਫ਼ੁਰਨਾ ਦੱਸਿਆ। ਜੈਕਸਨ ਨੇ ਕਿਹਾ, "ਤੁਸੀਂ ਭਾਰਤੀਆਂ ਨੂੰ ਬ੍ਰਿਟਿਸ਼ ਹਾਊਂਡਰਾਸ ਜਾਣ ਤੋਂ ਰੋਕਿਆ ਹੈ, ਇਹ ਰਿਪੋਰਟ ਯੂਨੀਵਰਸਿਟੀ ਪਹੁੰਚੀ ਹੈ, ਸੋ ਸੈਨੇਟ ਦੇ ਫ਼ੈਸਲੇ ਅਨੁਸਾਰ ਇਮਤਿਹਾਨ ਪਾਸ ਕਰਨ 'ਤੇ ਵੀ ਤੁਹਾਨੂੰ ਡਿਗਰੀ ਨਹੀਂ ਮਿਲੇਗੀ।" ਕੋਲੰਬੀਆ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੇ ਵੀ ਏਹੀ ਕਿਹਾ, "ਤੂੰ ਮੁਲਕੀ ਕੰਮ ਕਰਨ ਵਾਲਾ ਆਦਮੀ ਹੈਂ, ਤੈਨੂੰ ਡਿਗਰੀ ਲੈਣ ਦੀ ਇਜਾਜ਼ਤ ਨਹੀਂ।" ਪਰ ਆਪ ਜੀ ਨੇ ਹਾਰਵਰਡ ਯੂਨੀਵਰਸਿਟੀ ਨਾਲ, ਵਿਦੇਸ਼ ਆਉਣ ਤੋਂ ਪਹਿਲਾਂ, ਪੱਤਰ-ਵਿਹਾਰ ਕਰਕੇ ਦਾਖ਼ਲ ਹੋਣ ਦੀ ਇਜਾਜ਼ਤ ਲਈ ਹੋਈ ਸੀ। ਇਸ ਯੂਨੀਵਰਸਿਟੀ ਵਿੱਚ ਕਿਸੇ ਤਰ੍ਹਾਂ ਦੀ ਰਿਪੋਰਟ ਨਾ ਪਹੁੰਚਣ ਕਰਕੇ, ਡਿਗਰੀ ਲੈਣ ਦੀ ਅਗਿਆ ਮਿਲ ਗਈ ਤੇ 1911 ਵਿੱਚ ਐਮ.ਏ. ਦੀ ਡਿਗਰੀ ਪੂਰੀ ਕੀਤੀ। --- Send in a voice message: https://podcasters.spotify.com/pod/show/sant-teja-singh-ji/message2021-10-0204 minBaba Iqbal Singh JiBaba Iqbal Singh JiHow long should we tolerate the mistake of others? Till how long should we refrain from being angry?SUBSCRIBED #PearlsOfWisdom #ShiromaniPanthRatan #BabaIqbalSinghJi    How long should we tolerate the mistake of others? Till how long should we refrain from being angry?   ਸਾਨੂੰ ਦੂਜਿਆਂ ਦੀ ਗਲਤੀ ਨੂੰ ਕਿੰਨਾ ਸਮਾਂ ਬਰਦਾਸ਼ਤ ਕਰਨਾ ਚਾਹੀਦਾ ਹੈ? ਕਿੰਨੀ ਦੇਰ ਤੱਕ ਸਾਨੂੰ ਗੁੱਸੇ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ? --- Support this podcast: https://podcasters.spotify.com/pod/show/babaiqbalsinghji/support2021-10-0207 minSant Teja Singh JiSant Teja Singh JiDegree Len Lai Sadh Sangat Da Hukam | Sakhi - 18 | Sant Teja Singh Ji#Sakhi #SantTejaSinghJi  ਡਿਗਰੀ ਲੈਣ ਲਈ ਸਾਧ-ਸੰਗਤ ਦਾ ਹੁਕਮ  ਲੰਡਨ ਵਿੱਚ ਪਹਿਲੇ ਗੁਰਦੁਆਰੇ ਸ਼ੈਫਡ ਬੁਸ਼ ਦੇ ਅਸਥਾਪਨ ਸਮੇਂ ਸਾਰੀ ਸਾਧ-ਸੰਗਤ ਨੇ (ਸੰਤ) ਭਾਈ ਤੇਜਾ ਸਿੰਘ ਜੀ 'ਤੇ ਇਸ ਗੱਲ ਦਾ ਜ਼ੋਰ ਪਾਇਆ ਕਿ ਤੁਸੀਂ ਦੇਸ ਤੋਂ ਵਿੱਦਿਆ ਦੀ ਡਿਗਰੀ ਲੈਣ ਵਾਸਤੇ ਆਏ ਸੀ ਪਰ ਹੁਣ ਤੀਕਰ ਤੁਸੀਂ ਗੁਰਦੁਆਰੇ ਬਣਾਉਂਦੇ, ਖ਼ਾਲਸਾ ਜੀ ਦੀ ਸੇਵਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ ਹੋ, ਜਿਸ ਕਰਕੇ ਪੜ੍ਹਾਈ ਵਾਸਤੇ ਪੂਰਾ ਸਮਾਂ ਨਹੀਂ ਕੱਢ ਸਕੇ। ਭਾਵੇਂ ਆਪ ਜੀ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਹੁਕਮ ਵਿੱਚ ਹੀ ਸਭ ਕੁਝ ਕੀਤਾ ਹੈ ਪਰ ਪੜ੍ਹਾਈ ਕਰਨ ਦਾ ਵੀ ਸੰਤਾਂ ਦਾ ਹੀ ਹੁਕਮ ਸੀ। ਸੋ ਸਾਨੂੰ ਬਚਨ ਦੇਵੋ ਕਿ ਤੁਸੀਂ ਦੇਸ ਮੁੜਨ ਤੋਂ ਪਹਿਲਾਂ ਕੋਈ ਨਾ ਕੋਈ ਡਿਗਰੀ ਜ਼ਰੂਰ ਲੈ ਲਵੋਗੇ। ਸਤਿਗੁਰੂ ਦੀ ਸੰਗਤ ਦਾ ਹੁਕਮ, (ਸੰਤ) ਭਾਈ ਤੇਜਾ ਸਿੰਘ ਜੀ ਨੇ ਸਿਰ ਮੱਥੇ 'ਤੇ ਰੱਖਿਆ ਅਤੇ "ਸਤਿ ਬਚਨ" ਕਿਹਾ: ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥ --- Send in a voice message: https://podcasters.spotify.com/pod/show/sant-teja-singh-ji/message2021-09-2501 minSant Attar Singh JiSant Attar Singh JiGurbani Di Shakti Da Jal Te Asar | Sakhi - 18 | Sant Attar Singh ji Mastuana Wale#SantAttarSinghji #Sakhi #SantSamagam  ਗੁਰਬਾਣੀ ਦੀ ਸ਼ਕਤੀ ਦਾ ਜਲ 'ਤੇ ਅਸਰ ਭਾਈ ਵਜ਼ੀਰ ਸਿੰਘ ਜੀ ਦੇ ਘਰ ਦੇ ਬੂਹੇ ਅੱਗੇ ਇੱਕ ਕੱਚੀ ਖੂਹੀ ਸੀ, ਜਿਸ ਦਾ ਪਾਣੀ ਕੌੜਾ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਹੱਥ ਵਿੱਚ ਪਾਣੀ ਲੈ ਕੇ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਕੇ ਖੂਹੀ ਦੇ ਪਾਣੀ ਵਿੱਚ ਸੁੱਟ ਦਿੱਤਾ ਅਤੇ ਆਖਿਆ, "ਇਹ ਖੂਹ ਬਣਾਓ, ਪਾਣੀ ਮਿੱਠਾ ਨਿਕਲੇਗਾ।" ਭਾਈ ਵਜ਼ੀਰ ਸਿੰਘ ਤੇ ਮਾਈ ਭਾਗਭਰੀ ਨੇ ਬਚਨ ਮੰਨ ਕੇ ਮਜ਼ਦੂਰ ਲਾ ਦਿੱਤੇ। ਗੁਰਬਾਣੀ ਦੀ ਬਖਸ਼ਿਸ਼ ਨਾਲ ਬੜਾ ਨਿਰਮਲ ਤੇ ਮਿੱਠਾ ਪਾਣੀ ਨਿਕਲਿਆ। ਇਹ ਖੂਹ ਅੱਜ ਤਕ ਭਾਈ ਵਜ਼ੀਰ ਸਿੰਘ ਦੇ ਘਰ ਅੱਗੇ ਮੌਜੂਦ ਹੈ। ਅੱਜ ਜਪਾਨ ਦੇ ਸਾਂਈਸਦਾਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇ ਕਰ ਪਾਣੀ ਵਿੱਚ ਭੈੜੇ ਬੋਲ ਬੋਲਾਂਗੇ ਤਾਂ ਉਸ ਦੇ ਸੂਖਸ਼ਮ ਕਰਿਸਟਲ ਇਹੋ ਜਿਹੇ ਬਣ ਜਾਣਗੇ, ਜਿਸ ਨਾਲ ਸਰੀਰ ਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਜੇ ਕਰ ਪਾਣੀ ਵਿੱਚ ਸ਼ੁਭ ਬੋਲ ਬੋਲਾਂਗੇ, ਜਿਵੇਂ ਕਿ ਬਾਣੀ ਜਾਂ ਪ੍ਰਭੂ ਦਾ ਸਿਮਰਨ ਕਰਾਂਗੇ ਤਾਂ ਉਸ ਵਿੱਚ ਸੂਖਸ਼ਮ ਕਰਿਸਟਲ ਬਣਨਗੇ, ਜੋ ਸਰੀਰ ਨੂੰ ਨਿਰੋਗ ਕਰ ਸਕਦੇ ਹਨ। ਇਸੇ ਤਰ੍ਹਾਂ ਨਿਰਾ ਪਤਾਸਿਆਂ ਦਾ ਪਾਣੀ ਮਿੱਠਾ ਹੀ ਹੋ ਸਕਦਾ ਹੈ, ਪਰ ਜਦੋਂ ਉਸ ਵਿੱਚ ਇਕਾਗਰ-ਚਿੱਤ ਹੋ ਕੇ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ, ਉਹ ਬਾਣੀਆਂ ਪਾਣੀ ਵਿੱਚ ਪ੍ਰਵੇਸ਼ ਕਰਕੇ ਉਸ ਨੂੰ ਅੰਮ੍ਰਿਤ ਬਣਾ ਦਿੰਦੀਆਂ ਹਨ। ਇੱਕ ਸਾਲ ਮੀਂਹ ਨਾ ਪੈਣ ਕਰਕੇ ਕਨੋਹੇ ਦੇ ਲੋਕ ਬੜੇ ਤੰਗ ਸਨ। ਸਾਰਿਆਂ ਦੇ ਬੇਨਤੀ ਕਰਨ 'ਤੇ ਸੰਤ ਜੀ ਮਹਾਰਾਜ ਨੇ ਹਲ ਜੋੜੇ। ਬਾਣੀ ਪੜ੍ਹਦਿਆਂ ਹੋਇਆਂ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ। ਅਜੇ ਹਲ ਦਾ ਇੱਕ ਸਿਆੜ ਹੀ ਕੱਢਿਆ ਸੀ ਕਿ ਬੜੇ ਜ਼ੋਰ ਦਾ ਮੀਂਹ ਵੱਸਿਆ ਅਤੇ ਲੋਕਾਂ ਨੂੰ ਰਾਹਤ ਮਿਲੀ: ਮੀਹੁ ਪਇਆ ਪਰਮੇਸਰਿ ਪਾਇਆ ॥ ਜੀਅ ਜੰਤ ਸਭਿ ਸੁਖੀ ਵਸਾਇਆ॥ (੧੦੫) --- Send in a voice message: https://podcasters.spotify.com/pod/show/sant-attar-singh-ji/message2021-09-2502 minBaba Iqbal Singh JiBaba Iqbal Singh JiCan a Saint undo the wrong deeds of a person or does he have to make efforts in this way?SUBSCRIBED #PearlsOfWisdom #ShiromaniPanthRatan #BabaIqbalSinghJi    Can a saint undo the wrong deeds of a person or does he have to make efforts in this way?   ਕੀ ਕੋਈ ਸੰਤ ਕਿਸੇ ਵਿਅਕਤੀ ਦੇ ਗਲਤ ਕੰਮਾਂ ਨੂੰ ਕੱਟ ਸਕਦਾ ਹੈ ਜਾਂ ਕੀ ਉਸ ਨੂੰ ਆਪ ਹੀ ਇਸ ਲਈ ਯਤਨ ਕਰਨੇ ਪੈਣਗੇ ? --- Support this podcast: https://podcasters.spotify.com/pod/show/babaiqbalsinghji/support2021-09-2508 minSant Attar Singh JiSant Attar Singh JiLangar Vich Gupat Rasad | Sakhi - 17 | Sant Attar Singh ji Mastuana Wale#SantAttarSinghji #Sakhi #SantSamagam  ਲੰਗਰ ਵਿੱਚ ਗੁਪਤ ਰਸਦ ਦਮਦਮਾ ਸਾਹਿਬ ਇੱਕ ਪ੍ਰੇਮੀ ਬਾਜਰੇ ਦਾ ਗੱਡਾ ਲੱਦ ਕੇ ਲੰਗਰ ਲਈ ਲਿਆਇਆ। ਸੰਤ ਜੀ ਮਹਾਰਾਜ ਨੇ ਉਸ ਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਲਈ ਕਿਹਾ ਤਾਂ ਉਸ ਪ੍ਰੇਮੀ ਨੇ ਕਿਹਾ, "ਮਹਾਰਾਜ, ਰੋਟੀ ਘਰ ਜਾ ਕੇ ਹੀ ਖਾਵਾਂਗੇ"। ਸੰਤ ਜੀ ਨੇ ਫਿਰ ਕਿਹਾ, "ਪ੍ਰੇਮੀਆ, ਗੁਰੂ ਕਾ ਲੰਗਰ ਹੈ, ਜ਼ਰੂਰ ਛਕ ਕੇ ਜਾਣਾ"। ਉਸ ਪ੍ਰੇਮੀ ਨੇ ਫਿਰ ਅੱਗੋਂ ਜਵਾਬ ਦਿੱਤਾ, "ਨਹੀਂ ਮਹਾਰਾਜ, ਘਰ ਜਾ ਕੇ ਹੀ ਖਾਵਾਂਗੇ"। ਤੀਸਰੀ ਵਾਰੀ ਫਿਰ ਸੰਤਾਂ ਨੇ ਕਿਹਾ ਕਿ ਗੁਰੂ ਕਾ ਲੰਗਰ ਛਕਣਾ ਚਾਹੀਦਾ ਹੈ ਤਾਂ ਉਸ ਨੇ ਕਿਹਾ, "ਮਹਾਰਾਜ! ਇਹ ਰੁੱਖੇ-ਸੁੱਕੇ ਪ੍ਰਸ਼ਾਦੇ ਸਾਡੇ ਗਲੇ ਤੋਂ ਅੰਦਰ ਨਹੀਂ ਲੰਘਦੇ"। ਸੰਤ ਜੀ ਨੇ ਇਹ ਵਿਚਾਰਿਆ ਕਿ ਇਹ ਗੁਰੂ ਕੇ ਲੰਗਰ ਦੀ ਨਿੰਦਾ ਕਰਦਾ ਹੈ, ਉਸੇ ਵੇਲੇ ਲੰਗਰ ਵਿੱਚੋਂ ਦੋ ਪ੍ਰਸ਼ਾਦੇ ਮੰਗਵਾ ਕੇ ਉਸ ਦੇ ਹੱਥਾਂ ਉੱਤੇ ਸੁਕੀਆਂ ਰੋਟੀਆਂ ਵਿੱਚੋਂ ਘਿਓ ਨਿਚੋੜ ਕੇ ਦਿਖਾਇਆ ਤੇ ਤਾੜਨਾ ਕਰਕੇ ਕਿਹਾ ਕਿ ਫਿਰ ਗੁਰੂ ਕੇ ਲੰਗਰ ਦੀ ਨਿੰਦਾ ਨਹੀਂ ਕਰਨੀ, ਕਿਉਂਕਿ ਲੰਗਰ ਵਿੱਚ ਸਵਾ ਮਣ (੫੦ ਕਿੱਲੋ) ਘਿਓ ਗੁਪਤ ਰੂਪ ਵਿੱਚ ਪੈਂਦਾ ਹੈ, ਜਿਸ ਨੂੰ ਸਾਡੀਆਂ ਦੁਨਿਆਵੀ ਅੱਖਾਂ ਨਹੀਂ ਦੇਖ ਸਕਦੀਆਂ। ਗੁਰਦੁਆਰਿਆਂ ਵਿੱਚ ਨਾਮ-ਬਾਣੀ ਸਿਮਰਨ ਕਰਨ ਨਾਲ ਬਾਣੀ ਲੰਗਰ ਵਿੱਚ ਪ੍ਰਵੇਸ਼ ਕਰਦੀ ਹੈ, ਜਿਸ ਕਰਕੇ ਲੰਗਰ ਸੁਆਦ ਅਤੇ ਬਰਕਤ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਘਰਾਂ ਵਿੱਚ ਬੀਬੀਆਂ ਲੰਗਰ ਬਣਾਉਣ ਸਮੇਂ ਪਾਠ ਕਰਦੀਆਂ ਹਨ, ਉਹ ਲੰਗਰ ਸੁਆਦ ਤੇ ਬਰਕਤ ਵਾਲਾ ਹੁੰਦਾ ਹੈ: ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥ (੧੮੬) --- Send in a voice message: https://podcasters.spotify.com/pod/show/sant-attar-singh-ji/message2021-09-1802 minSant Teja Singh JiSant Teja Singh JiGermany Vich Gurmat Te Lecture | Sakhi - 17 | Sant Teja Singh Ji#Sakhi #SantTejaSinghJi  ਜਰਮਨ ਵਿੱਚ ਗੁਰਮਤਿ 'ਤੇ ਲੈਕਚਰ  ਪਾਦਰੀ ਜੋਨਜ਼ (ਸ਼ਿਕਾਗੋ ਵਾਲੇ) ਦੇ ਸੱਦੇ 'ਤੇ ਸੰਤ ਤੇਜਾ ਸਿੰਘ ਜੀ ਨੇ ਜਰਮਨੀ ਵਿੱਚ, 'ਸਰਬ ਧਰਮੀ ਕਾਂਗਰਸ' ਵਿੱਚ ਵਖਿਆਨ ਕੀਤਾ, ਜਿਸ ਦਾ ਭਾਵ ਸੀ, "ਸਭ ਮਨੁੱਖ-ਮਾਤਰ ਵਿੱਚ ਇੱਕ ਹੀ ਰੱਬ ਦੀ ਜੋਤ ਹੈ। ਹਰ ਰੰਗ, ਹਰ ਮਜ਼੍ਹਬ, ਹਰ ਨਸਲ, ਹਰ ਜਾਤ ਦੇ ਸਰੀਰਾਂ ਦੀ ਬਨਾਵਟ ਇੱਕੋ ਹੀ ਮਿੱਟੀ ਤੋਂ ਬਣੀ ਹੈ। ਖ਼ੁਦਗਰਜ਼ੀ ਦੇ ਪਰਦੇ ਕਰਕੇ, ਇਨਸਾਨ ਦੇ ਹਿਰਦੇ ਦੀ ਰੱਬੀ ਜੋਤ ਦੇ ਸੂਰਜ ਅੱਗੇ ਉਹਲਾ ਆ ਜਾਂਦਾ ਹੈ। ਅਸੀਂ ਭੁਲੇਖੇ ਵਿੱਚ ਪੈ ਕੇ ਇੱਕ ਦੂਜੇ ਨਾਲ ਕੁੱਕੜ-ਖੋਹੀ (ਕਮੀਨੀ ਲੜਾਈ) ਕਰਨ ਲੱਗ ਪੈਂਦੇ ਹਾਂ। ਰੱਬ ਦੀ ਯਾਦ ਵਿੱਚ ਜੇ ਖ਼ੁਦਗਰਜ਼ੀ ਨੂੰ ਮਿਟਾਈਏ ਤਾਂ ਹਰ ਇੱਕ ਹਿਰਦੇ ਵਿੱਚ ਜੋਤ ਪ੍ਰਕਾਸ਼ ਹੋ ਕੇ ਇੱਕੋ ਇੱਕ ਨੂਰ ਪ੍ਰਗਟ ਕਰ ਦਿੰਦੀ ਹੈ। ਇਸ ਸੋਝੀ ਬਿਨਾਂ ਦੁਨੀਆਂ ਵਿੱਚ ਕੋਈ ਪੱਕਾ ਅਮਨ ਚੈਨ ਨਹੀਂ ਹੋ ਸਕਦਾ।" ਇਹ ਸੁਣਦਿਆਂ ਇੱਕ ਜਰਮਨ ਪ੍ਰੋਫੈਸਰ, ਕਿਸੇ ਖ਼ਾਸ ਰੰਗ ਵਿੱਚ, ਉੱਚੀ-ਉੱਚੀ ਕਹਿਣ ਲੱਗਾ, "ਦਿਸ ਇਜ਼ ਦਿ ਥਿੰਗ ਵੁਈ ਵਾਂਟ।" (ਸਾਨੂੰ ਇਹੋ ਹੀ ਗੱਲ ਲੋੜੀਂਦੀ ਹੈ।) ਭਾਈ ਤੇਜਾ ਸਿੰਘ ਜੀ ਨੇ ਹਿੰਦੁਸਤਾਨ ਆਉਣ ਤੋਂ ਬਾਅਦ 'ਦੂਜੀ ਸਿੱਖ ਲੀਗ' ਕਾਨਫਰੰਸ ਵਿਚ ਭਾਗ ਲਿਆ। ਫਿਰ ਉਨ੍ਹਾਂ ਨੇ ਜਾਪਾਨ ਦੇ ਸ਼ਹਿਰ ਸ਼ਮੀਜੂ ਵਿਚ 1956 ਨੂੰ ਹੋਈ ਕਾਨਫਰੰਸ ਵਿਚ ਵੀ ਭਾਗ ਲਿਆ। ਇਸ ਕਾਨਫਰੰਸ ਵਿਚ ਆਪ ਜੀ ਨੇ 'ਮੂਲ-ਮੰਤਰ' ਦੀ ਵਿਆਖਿਆ ਕਰਕੇ ਪਰਮਾਤਮਾ ਦੇ ਸਰੂਪ ਬਾਰੇ ਦੱਸਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਸਾਂਝੀਵਾਲਤਾ ਦੇ ਉਪਦੇਸ਼ ਨੂੰ ਪੇਸ਼ ਕੀਤਾ, ਜਿਸ ਤੋਂ ਸਭ ਬੜੇ ਪ੍ਰਭਾਵਿਤ ਹੋਏ ਤੇ ਸਭ ਨੇ ਸਿੱਖ ਧਰਮ ਦੇ ਸਰਬ ਸਾਂਝੀਵਾਲਤਾ ਦੇ ਸਿਧਾਂਤਾਂ ਦੀ ਬੜੀ ਸ਼ਲਾਘਾ ਕੀਤੀ। --- Send in a voice message: https://podcasters.spotify.com/pod/show/sant-teja-singh-ji/message2021-09-1801 minBaba Iqbal Singh JiBaba Iqbal Singh JiShould a Gursikh perform Ardas himself or not and how many times should it be performed?SUBSCRIBED #PearlsOfWisdom #ShiromaniPanthRatan #BabaIqbalSinghJi  ਕੀ ਕਿਸੇ ਗੁਰਸਿੱਖ ਨੂੰ ਆਪ ਅਰਦਾਸ ਕਰਨੀ ਚਾਹੀਦੀ ਹੈ ਜਾਂ ਨਹੀਂ ਅਤੇ ਕਿੰਨੀ ਵਾਰ ਕੀਤੀ ਜਾਣੀ ਚਾਹੀਦੀ ਹੈ?   Should a Gursikh perform Ardas himself or not and how many times should it be performed? --- Support this podcast: https://podcasters.spotify.com/pod/show/babaiqbalsinghji/support2021-09-1803 minBaba Iqbal Singh JiBaba Iqbal Singh JiHow much should a Gurmukh eat or Sleep? | Baba Iqbal Singh JiSUBSCRIBED #PearlsOfWisdom #ShiromaniPanthRatan #BabaIqbalSinghJi  How much should a Gurmukh eat or sleep?   ਗੁਰਮੁਖ ਨੂੰ ਕਿੰਨਾ ਖਾਣਾ ਜਾਂ ਸੌਣਾ ਚਾਹੀਦਾ ਹੈ? --- Support this podcast: https://podcasters.spotify.com/pod/show/babaiqbalsinghji/support2021-09-1114 minSant Attar Singh JiSant Attar Singh JiLangar Vich Baani Padan Di Barkat | Sakhi - 16 | Sant Attar Singh ji Mastuana Wale#SantAttarSinghji #Sakhi #SantSamagam  ਲੰਗਰ ਵਿੱਚ ਬਾਣੀ ਪੜ੍ਹਨ ਦੀ ਬਰਕਤ  ਕਈ ਵਾਰ ਪ੍ਰੇਮੀ ਸੰਤ ਅਤਰ ਸਿੰਘ ਜੀ ਨੂੰ ਲੰਗਰ ਛਕਾਉਣ ਲਈ ਆਪਣੇ ਘਰਾਂ ਵਿੱਚ ਬੁਲਾਉਂਦੇ। ਉਹ ਸੰਤਾਂ ਅਤੇ ਹੋਰ ਚਾਰ-ਪੰਜ ਸੇਵਾਦਾਰਾਂ ਵਾਸਤੇ ਲੰਗਰ ਤਿਆਰ ਕਰ ਲੈਂਦੇ ਪਰ ਜਦੋਂ ਸੰਤ ਜੀ ਲੰਗਰ ਛਕਣ ਜਾਂਦੇ ਤਾਂ ਉਨ੍ਹਾਂ ਨਾਲ ਸੰਗਤਾਂ ਦੇ ੫੦-੬੦ ਤੋਂ ਵੀ ਵੱਧ ਸਰੀਰ ਹੁੰਦੇ। ਇੰਨੀ ਸੰਗਤ ਵੇਖ ਕੇ ਘਰ ਵਾਲੇ ਘਬਰਾ ਕੇ ਸੰਤ ਜੀ ਨੂੰ ਪੁੱਛਦੇ ਕਿ ਮਹਾਰਾਜ ਲੰਗਰ ਤਾਂ ਚਾਰ-ਪੰਜ ਸਰੀਰਾਂ ਦਾ ਹੀ ਹੈ, ਹੁਕਮ ਹੋਵੇ ਤਾਂ ਹੋਰ ਤਿਆਰ ਕਰ ਲਈਏ। ਸੰਤ ਜੀ ਬਚਨ ਕਰਦੇ ਕਿ ਭਾਈ ਲੰਗਰ ਨੂੰ ਸਫੈਦ ਕਪੜੇ ਨਾਲ ਢੱਕ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ: ਤਿਚਰੁ ਮੂਲਿ ਨ ਥੁੜੀਂਦੋ ਜਿਚਰੁ ਆਪਿ ਕ੍ਰਿਪਾਲ ॥  ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥ (੧੪੨੬) ਦੇ ਸ਼ਬਦ ਦਾ ਪਾਠ ਕਰੀ ਜਾਓ ਅਤੇ ਬਿਨਾਂ ਦੇਖੇ ਅੰਦਰੋਂ ਲੰਗਰ ਕੱਢ ਕੇ ਵਰਤਾਈ ਜਾਓ, ਗੁਰੂ ਸਾਹਿਬ ਲੰਗਰ ਵਿੱਚ ਕਦੇ ਵੀ ਤੋਟ ਨਹੀਂ ਆਉਣ ਦੇਣਗੇ। ਇਸ ਤਰ੍ਹਾਂ ਕਰਨ ਨਾਲ ਸਾਰੀ ਸੰਗਤ ਲੰਗਰ ਛਕ ਵੀ ਲੈਂਦੀ ਅਤੇ ਫਿਰ ਵੀ ਲੰਗਰ ਬਚ ਜਾਂਦਾ। --- Send in a voice message: https://podcasters.spotify.com/pod/show/sant-attar-singh-ji/message2021-09-1101 minSant Teja Singh JiSant Teja Singh JiGyaan Da Parkash Purab Walo Hi Aayega | Sakhi - 16 | Sant Teja Singh Ji#Sakhi #SantTejaSinghJi  ਗਿਆਨ ਦਾ ਪ੍ਰਕਾਸ਼ ਪੂਰਬ ਵੱਲੋਂ ਹੀ ਆਵੇਗਾ  ਕੈਨੇਡਾ ਵਿੱਚ ਹਿੰਦੁਸਤਾਨੀ ਵੀਰਾਂ ਦੀ ਸਹਾਇਤਾ ਕਰਨ ਲਈ, ਨਿਊਯਾਰਕ ਤੋਂ ਵੈਨਕੂਵਰ ਦੇ ਰਸਤੇ ਜਾਂਦਿਆਂ ਸੰਤ ਤੇਜਾ ਸਿੰਘ ਜੀ ਸ਼ਿਕਾਗੋ ਠਹਿਰੇ। ਉੱਥੇ ਪਾਦਰੀ ਜੈਨਕਿਨ ਲੌਏਡ ਜੋਨਜ਼, ਜੋ ਇੱਕ ਬੜੇ ਸੱਜਣ ਤੇ ਵਿਦਵਾਨ ਪੁਰਸ਼ ਸਨ ਅਤੇ ਸ਼ਿਕਾਗੋ ਦੇ ਸਭ ਤੋਂ ਵੱਡੇ ਯੂਨੀਟੇਰਿਅਨ ਚਰਚ ਵਿੱਚ ਉਪਦੇਸ਼ ਕਰਦੇ ਸਨ, ਨਾਲ ਮੇਲ ਹੋਇਆ। ਪਰਸਪਰ ਬਚਨ-ਬਿਲਾਸ ਦੇ ਮਗਰੋਂ ਧਰਮ 'ਤੇ ਵਾਰਤਾਲਾਪ ਹੋਈ। ਸਹਿਜ-ਸੁਭਾਇ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਅਤੇ ਉਨ੍ਹਾਂ ਦੀ ਗੁਰਬਾਣੀ ਦੀ ਵੀਚਾਰ ਸੁਣ ਕੇ ਪਾਦਰੀ ਜੀ ਖ਼ਾਸ ਰੰਗ ਵਿੱਚ ਆ ਗਏ ਅਤੇ ਕੁਰਸੀ ਤੋਂ ਖੜੇ ਹੋ ਕੇ ਜੋਸ਼ ਵਿੱਚ ਕਹਿਣ ਲੱਗੇ, "ਬ੍ਰਦਰ ਤੇਜਾ ਸਿੰਘ, ਲਾਈਟ ਸ਼ੈੱਲ ਅਗੇਨ ਕਮ ਫਰੌਮ ਦਿ ਈਸਟ. ਵੁਈ ਇਨ ਦਿ ਵੈਸਟ ਆਰ ਕੁਆਈਟ ਇਗਨੋਰੈਂਟ ਫਾਰ ਇਟ।" (ਭਾਈ ਤੇਜਾ ਸਿੰਘ ਜੀ, ਗਿਆਨ ਦਾ ਪ੍ਰਕਾਸ਼ ਫੇਰ ਪੂਰਬ ਵਲੋਂ ਹੀ ਆਵੇਗਾ, ਅਸੀਂ ਪੱਛਮੀ ਲੋਕ ਇਸ ਗੱਲ ਤੋਂ ਵਾਂਝੇ ਹਾਂ।) --- Send in a voice message: https://podcasters.spotify.com/pod/show/sant-teja-singh-ji/message2021-09-1101 minSant Teja Singh JiSant Teja Singh JiBacha Ghabra Nahi | Sakhi - 15 | Sant Teja Singh Ji#Sakhi #SantTejaSinghJi  ਬੱਚਾ ਘਬਰਾ ਨਹੀਂ  1908 ਵਿੱਚ ਕੈਨੇਡਾ ਸਰਕਾਰ ਨੇ, ਹਿੰਦੁਸਤਾਨੀਆਂ ਨੂੰ ਕੁੜਿੱਕੀ ਵਿੱਚ ਫ਼ਸਾ ਕੇ ਉੱਥੋਂ ਕੱਢ ਕੇ, ਇੱਕ ਮਾੜੇ ਮੁਲਖ਼ 'ਬ੍ਰਿਟਿਸ਼ ਹਾਊਂਡਰਾਸ' ਵਿੱਚ ਭੇਜਣ ਦੀ ਜੁਗਤ ਬਣਾਈ। ਕਾਨੂੰਨੀ ਤੌਰ ਤੇ ਕੇਸ ਕਾਫ਼ੀ ਗੁੰਝਲਦਾਰ ਹੋ ਗਿਆ। ਇੱਕ ਦਿਨ (ਸੰਤ) ਭਾਈ ਤੇਜਾ ਸਿੰਘ ਜੀ ਦੇ ਹਿਰਦੇ ਵਿੱਚ ਬਹੁਤ ਫ਼ਿਕਰ ਹੋਇਆ ਤੇ ਸਾਰੀ ਰਾਤ ਬੇਚੈਨ ਰਹੇ। ਅੰਮ੍ਰਿਤ ਵੇਲੇ ਤਿੰਨ ਵਜੇ ਸਤਿਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦੇ ਕੇ ਫ਼ੁਰਮਾਇਆ, "ਬੱਚਾ! ਘਬਰਾ ਨਹੀਂ, ਅਸੀਂ ਇਨ੍ਹਾਂ ਅੰਗਰੇਜ਼ਾਂ ਦਾ ਅਹੰਕਾਰ ਜਰਮਨ ਕੋਲੋਂ ਤੁੜਵਾਵਾਂਗੇ।" ਦੋ ਵੱਡੇ ਜੰਗ ਹੋਏ, ਇੰਗਲੈਂਡ ਦਾ ਸਾਰਾ ਧਨ ਖ਼ਰਚ ਹੋ ਗਿਆ ਤੇ ਦੇਸ ਕਰਜ਼ਾਈ ਹੋ ਗਿਆ। ਮਜ਼ਬੂਰੀ ਤੌਰ ਤੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਛੱਡਣਾ ਪਿਆ। ਸੰਤ ਅਤਰ ਸਿੰਘ ਜੀ ਦੀ ਕਿਰਪਾ ਨਾਲ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਲ ਲੈ ਕੇ, (ਸੰਤ) ਭਾਈ ਤੇਜਾ ਸਿੰਘ ਜੀ ਕਮਰਕੱਸਾ ਕਰਕੇ, ਹੋਰ ਉਤਸ਼ਾਹ ਨਾਲ ਔਕੜਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ। --- Send in a voice message: https://podcasters.spotify.com/pod/show/sant-teja-singh-ji/message2021-09-0401 minBaba Iqbal Singh JiBaba Iqbal Singh JiHow can we strengthen our Will Power? | Shiromani Panth Ratan - Baba Iqbal Singh JiSUBSCRIBED #PearlsOfWisdom #ShiromaniPanthRatan #BabaIqbalSinghJi    How can we strengthen our Will Power?     ਅਸੀਂ ਆਪਣੀ ਇੱਛਾ ਸ਼ਕਤੀ ਨੂੰ ਕਿਵੇਂ ਮਜ਼ਬੂਤ ​​ਕਰਸਕਦੇ ਹਾਂ? --- Support this podcast: https://podcasters.spotify.com/pod/show/babaiqbalsinghji/support2021-09-0403 minSant Attar Singh JiSant Attar Singh JiSangta Di Khich | Sakhi - 15 | Sant Attar Singh ji Mastuana Wale#SantAttarSinghji #Sakhi #SantSamagam  ਸੰਗਤਾਂ ਦੀ ਖਿੱਚ   ਕੋਟਿ ਮਧੇ ਕੋਈ ਸੰਤੁ ਦਿਖਾਇਆ ॥ ਨਾਨਕੁ ਤਿਨ ਕੈ ਸੰਗਿ ਤਰਾਇਆ॥ (੧੩੪੮) ਸੰਤ ਅਤਰ ਸਿੰਘ ਜੀ ਦੀ ਪਵਿੱਤਰ ਸੋਅ ਕਨੋਹੇ (ਪਾਕਿਸਤਾਨ) ਇਲਾਕੇ ਵਿੱਚ ਬਹੁਤ ਫੈਲ ਗਈ। ਸੰਗਤਾਂ ਦਰਸ਼ਨ ਲਈ ਖਿੱਚੀਆਂ ਆਉਣ ਲੱਗ ਪਈਆਂ। ਸ਼ਬਦ-ਕੀਰਤਨ ਹੋਣ ਲੱਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਣ ਲੱਗ ਪਿਆ। ਭਾਈ ਪ੍ਰੇਮ ਸਿੰਘ, ਭਾਈ ਬਾਜ ਸਿੰਘ, ਭਾਈ ਕਲਿਆਣ ਸਿੰਘ, ਭਾਈ ਬੂਟਾ ਸਿੰਘ ਅਤੇ ਹੋਰ ਬੇਅੰਤ ਪ੍ਰੇਮੀ ਸੇਵਾ ਵਿੱਚ ਆ ਜੁੜੇ। ਇੱਥੇ ਹੀ ਬਾਬਾ ਖੇਮ ਸਿੰਘ ਜੀ ਬੇਦੀ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ। ਇੱਕ ਦਿਨ ਸੰਤ ਜੀ ਭੂਰੀ ਲਈ ਲੇਟੇ ਹੋਏ ਸਨ। ਬਾਬਾ ਜੀ ਨੇ ਉਨ੍ਹਾਂ ਦੇ ਚਰਨਾਂ ਦੀ ਪਦਮ-ਰੇਖਾ ਦੇਖ ਕੇ ਆਪਣੇ ਸੇਵਕਾਂ ਨੂੰ ਕਿਹਾ ਕਿ ਇਹ ਇੰਨੀ ਉੱਚੀ ਪਦਵੀ ਵਾਲਾ ਸਾਧ, ਜੋ ਇਸ ਵਕਤ ਜੰਗਲ ਵਿੱਚ ਲੇਟਿਆ ਹੋਇਆ ਹੈ, ਇਸ ਨੇ ਵਕਤ ਪਾ ਕੇ, ਨਾਮ-ਬਾਣੀ ਜਪਾ ਕੇ, ਦੁਨੀਆਂ ਨੂੰ ਤਾਰਨ ਵਾਲਾ ਬਹੁਤ ਵੱਡਾ ਮਹਾਪੁਰਸ਼ ਬਣਨਾ ਹੈ। ਇਸ ਅੱਗੇ ਰਾਜੇ-ਮਹਾਰਾਜੇ ਵੀ ਝੁਕਣਗੇ। --- Send in a voice message: https://podcasters.spotify.com/pod/show/sant-attar-singh-ji/message2021-09-0401 minSant Teja Singh JiSant Teja Singh JiAmerican Vapari Da Guru Nanak Te Bharosa | Sakhi - 14 | Sant Teja Singh Ji#Sakhi #SantTejaSinghJi  ਅਮਰੀਕਨ ਵਪਾਰੀ ਦਾ ਗੁਰੂ ਨਾਨਕ 'ਤੇ ਭਰੋਸਾ  ਅੰਗਰੇਜ਼ ਵਪਾਰੀ ਟੀ.ਸੀ. ਕਰਾਫਰਡ, ਸੰਤ ਤੇਜਾ ਸਿੰਘ ਜੀ ਦੀ ਸੰਗਤ ਕਰਕੇ, 'ਵਾਹਿਗੁਰੂ' ਗੁਰਮੰਤਰ ਦਾ ਤਕੜਾ ਅਭਿਆਸੀ ਹੋ ਗਿਆ। ਇੱਕ ਵਾਰੀ ਕਿਸੇ ਵਪਾਰਕ ਭੀੜਾ ਸਮੇਂ, ਗੁਰੂ ਨਾਨਕ ਦੇ ਚਰਨਾਂ ਵਿੱਚ ਬੇਨਤੀ ਕਰਨ 'ਤੇ ਅਕਾਸ਼ਬਾਣੀ ਹੋਈ ਕਿ ਸੰਤਾਂ ਨੇ ਹੀ ਤੇਰੀ ਮਦਦ ਕਰਨੀ ਹੈ। ਉਸ ਨੇ ਅਧੀਨਗੀ ਸਹਿਤ ਸੰਤ ਤੇਜਾ ਸਿੰਘ ਜੀ ਨੂੰ ਬੇਨਤੀ ਕਰਕੇ ਦੋ ਲੱਖ ਡਾਲਰ ਦੀ ਮੰਗ ਕੀਤੀ। ਸੰਤ ਜੀ ਨੇ ਕਿਹਾ, "ਮੇਰੇ ਪਾਸ ਸਿਰਫ਼ ਪੰਜ ਸੈਂਟ ਹਨ, ਮੈਂ ਦੋ ਲੱਖ ਕਿੱਥੋਂ ਲਿਆਵਾਂ?" ਕਰਾਫਰਡ ਦਾ ਭਰੋਸਾ ਗੁਰੂ ਨਾਨਕ ਸਾਹਿਬ 'ਤੇ ਸੀ। ਉਸ ਨੇ ਟੋਪੀ ਲਾਹ ਕੇ ਸੰਤਾਂ ਦੇ ਚਰਨਾਂ 'ਤੇ ਰੱਖ ਦਿੱਤੀ ਤੇ ਕਿਹਾ, "ਸਤਿਗੁਰੂ ਨੇ ਮੈਨੂੰ ਤੁਹਾਡੇ ਕੋਲ ਹੀ ਭੇਜਿਆ ਹੈ।" ਜੋ ਸਰਣ ਆਵੈ ਤਿਸ ਕੰਠ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥ (੫੪੪) ਸੰਤ ਤੇਜਾ ਸਿੰਘ ਜੀ ਨੇ ਕੈਨੇਡਾ ਜਾ ਕੇ ਪ੍ਰੇਮੀ ਦੀ ਸਹਾਇਤਾ ਲਈ ਸੰਗਤਾਂ ਪਾਸੋਂ ਦੋ ਲੱਖ ਡਾਲਰ ਦਾ ਬੰਦੋਬਸਤ ਕਰਕੇ ਉਸ ਦੀ ਮੁਸ਼ਕਲ ਨੂੰ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਦੂਰ ਕੀਤਾ। --- Send in a voice message: https://podcasters.spotify.com/pod/show/sant-teja-singh-ji/message2021-08-2801 minBaba Iqbal Singh JiBaba Iqbal Singh JiIs Reciting Paaths & performing last rituals at Kiratpur Sahib or Haridwar of any use for the dead?SUBSCRIBED #PearlsOfWisdom #ShiromaniPanthRatan #BabaIqbalSinghJi    ਕੀ ਮ੍ਰਿਤਕ ਪ੍ਰਾਣੀ ਦੇ ਸਬੰਧ ਵਿਚ ਕਰਵਾਏ ਗਏ ਪਾਠਾਂ ਅਤੇ ਹੋਰ ਕਈ ਕਰਮ-ਕਾਂਡਾਂ ਦਾ ਉਸ ਨੂੰ ਕੋਈ ਲਾਭ ਪੁੱਜਦਾ ਹੈ ਜਾਂ ਨਹੀਂ ?   The Paaths or reciting of God's name done after death of a person by his family is useful or not?   The last rituals performed at Kiratpur Sahib and Haridwar are useful or not for the dead person? --- Support this podcast: https://podcasters.spotify.com/pod/show/babaiqbalsinghji/support2021-08-2806 minSant Attar Singh JiSant Attar Singh JiIs Da Naa Hai Sewa | Sakhi - 14 | Sant Attar Singh ji Mastuana Wale#SantAttarSinghji #Sakhi #SantSamagam  ਇਸ ਦਾ ਨਾਂ ਹੈ ਸੇਵਾ ਮਾਈ ਭਾਗਭਰੀ ਨੇ ਕਨੋਹੇ ਸਿਮਰਨ ਸਮੇਂ ਸੰਤ ਜੀ ਦੀ ਅਣਥੱਕ ਸੇਵਾ ਕੀਤੀ। ਮਾਈ ਦਾ ਛੋਟਾ ਲੜਕਾ ਬੇਅੰਤ ਸਿੰਘ, ਜੋ ਤਿੰਨ ਸਾਲ ਦਾ ਸੀ, ਬਹੁਤ ਬਿਮਾਰ ਸੀ। ਜਦ ਸੰਤ ਜੀ ਸੰਗਤ ਨਾਲ ਪ੍ਰਸ਼ਾਦਾ ਛਕਣ ਲਈ ਭਾਈ ਵਜ਼ੀਰ ਸਿੰਘ ਦੇ ਘਰ ਗਏ ਤਦ ਭੁਝੰਗੀ ਦੇ ਸੁਆਸ ਮਾਈ ਦੀ ਝੋਲੀ ਵਿੱਚ ਨਿਕਲ ਚੁੱਕੇ ਸਨ। ਮਾਈ ਨੇ ਝੋਲੀ ਘੁੱਟ ਲਈ ਤੇ ਜਰਾ ਵੀ ਉਘ-ਸੁਘ ਨਾ ਨਿਕਲਣ ਦਿੱਤੀ ਅਤੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਗਈ। ਫਿਰ ਮਾਈ ਭਾਗਭਰੀ ਨੇ ਆਪਣੀ ਨਨਾਣ, ਜੋ ਰੋਟੀ ਪਕਾ ਰਹੀ ਸੀ, ਉਸ ਨੂੰ ਤੇ ਭਾਈ ਵਜ਼ੀਰ ਸਿੰਘ ਨੂੰ ਸੰਤਾਂ ਅਤੇ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਲਈ ਕਿਹਾ। ਪ੍ਰਸ਼ਾਦਾ ਛਕਣ ਤੋਂ ਬਾਅਦ ਸੰਤ ਜੀ ਨੇ ਮਾਈ ਤੋਂ ਕਾਕੇ ਦਾ ਹਾਲ ਪੁੱਛਿਆ। ਮਾਈ ਨੇ ਕਿਹਾ ਕਿ ਆਪ ਜਾਣੀ-ਜਾਣ ਹੋ ਅਤੇ ਕਾਕੇ ਦਾ ਮੁਰਦਾ ਸਰੀਰ ਮੰਜੀ 'ਤੇ ਲਿਟਾ ਦਿੱਤਾ। ਸੰਤ ਜੀ ਮਹਾਰਾਜ ਦੇ ਮੁੱਖ ਤੋਂ ਇਹ ਬਚਨ ਨਿਕਲਿਆ, "ਇਸ ਦਾ ਨਾਂ ਹੈ 'ਇਲਾਹੀ ਸੇਵਾ'": ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥  ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ (੬੪੭)  ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ (੧) ਇੱਕ ਵਾਰ ਸੰਤ ਅਤਰ ਸਿੰਘ ਜੀ ਨੇ ਮਾਈ ਭਾਗਭਰੀ ਨੂੰ ਕਿਹਾ ਕਿ ਅਸੀਂ ਪੁਲਾਹੀਆਂ ਦੇ ਦਰਖਤਾਂ ਹੇਠ ਹੀ ਕਿਤੇ ਬੈਠੇ ਹੋਵਾਂਗੇ, ਸਾਡਾ ਪ੍ਰਸ਼ਾਦਾ ਉੱਥੇ ਲੈ ਆਉਣਾ। ਮਾਈ ਨੇ ਚਤੁਰਾਈ ਅਤੇ ਸਿਆਣਪ ਦੀ ਮਤ ਦੇ ਅਧੀਨ ਹੋ ਕੇ ਕਿਹਾ, "ਮਹਾਰਾਜ ਜੀ! ਤੁਸੀਂ ਫ਼ਿਕਰ ਨਾ ਕਰੋ, ਮੈਂ ਆਪੇ ਹੀ ਲੋੜ (ਲੱਭ) ਲੈਸਾਂ।" ਅਗਲੇ ਦਿਨ ਪ੍ਰਸ਼ਾਦਾ ਲਿਆ ਕੇ ਮਾਈ ਨੇ ਸੰਤਾਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਸੰਤ ਜੀ ਨਜ਼ਰ ਨਹੀਂ ਆਏ। ਉਸ ਨੇ ਬੜੇ ਹੀ ਪ੍ਰੇਮ ਅਤੇ ਨਿਮਰਤਾ-ਸਹਿਤ ਖੜ੍ਹੇ ਹੋ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, "ਸੱਚੇ ਪਾਤਿਸ਼ਾਹ! ਆਪ ਜੀ ਦੇ ਗੁਰਮੁੱਖਾਂ ਦੀ ਅਸੀਂ ਅਲਪਗ ਜੀਵ ਬਰਾਬਰੀ ਨਹੀਂ ਕਰ ਸਕਦੇ। ਆਪ ਹੀ ਬਖਸ਼ਿਸ਼ ਕਰੋ।" ਅਰਦਾਸ ਉਪਰੰਤ ਜਦੋਂ ਮਾਈ ਨੇ ਨੇਤਰ ਖੋਲ੍ਹੇ ਤਾਂ ਸੰਤ ਜੀ ਉਸੇ ਜਗ੍ਹਾ 'ਤੇ ਹੀ ਨਜ਼ਰ ਆਏ। ਸੰਤਾਂ ਨੇ ਸਹਿਜ-ਸੁਭਾਇ ਮੁਸਕਰਾ ਕੇ ਕਿਹਾ ਕਿ ਅਸੀਂ ਤਾਂ ਇੱਥੇ ਹੀ ਸੀ, ਤੁਸੀਂ ਕਿੱਥੇ ਲੱਭਦੇ ਸੀ। ਮਾਈ ਨੇ ਬੇਨਤੀ ਕੀਤੀ ਕਿ ਇਹੋ ਜਿਹੇ ਇਲਾਹੀ ਕੌਤਕ ਸਾਡੀ ਅਕਲ ਸਮਝ ਤੋਂ ਬਹੁਤ ਪਰ੍ਹੇ ਹਨ: ਚਤੁਰਾਈ ਨ ਚਤੁਰਭੁਜੁ ਪਾਈਐ ॥ ਭੋਲੇ ਭਾਇ ਮਿਲੇ ਰਘੁਰਾਇਆ ॥ (੩੨੪) --- Send in a voice message: https://podcasters.spotify.com/pod/show/sant-attar-singh-ji/message2021-08-2803 minBaba Iqbal Singh JiBaba Iqbal Singh JiWhat is the Concept of Hell and Heaven according to Sikhism? - Baba Iqbal Singh JiSUBSCRIBED #PearlsOfWisdom #ShiromaniPanthRatan #BabaIqbalSinghJi  ਸਿੱਖ ਧਰਮ ਅਨੁਸਾਰ ਸਵਰਗ ਅਤੇ ਨਰਕ ਦੀ ਧਾਰਣਾ ਕੀ ਹੈ?   What is the concept of Hell and Heaven according to Sikhism? --- Support this podcast: https://podcasters.spotify.com/pod/show/babaiqbalsinghji/support2021-08-2101 minSant Teja Singh JiSant Teja Singh JiCambridge University Vich Padai, Lecture ate Gurmat Parchar | Sakhi - 13 | Sant Teja Singh Ji#Sakhi #SantTejaSinghJi  ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਾਈ, ਲੈਕਚਰ ਅਤੇ ਗੁਰਮਤਿ ਪ੍ਰਚਾਰ  ਸੰਤ ਤੇਜਾ ਸਿੰਘ ਜੀ ਨੇ ਵਿਚਾਰ ਕੀਤੀ ਕਿ ਅਮਰੀਕਾ ਵਿੱਚ ਐਮ.ਏ. ਦੀ ਪੜ੍ਹਾਈ ਪਹਿਲਾਂ ਕੀਤੀ ਜਾਵੇ ਤੇ ਕੈਂਬਰਿਜ ਵਿੱਚ ਡਿਗਰੀ ਪੂਰੀ ਕਰਨ ਦੀ ਛੇਵੀਂ ਟਰਮ ਠਹਿਰ ਕੇ ਕਰ ਲਵਾਂਗੇ। ਆਪ ਜੀ ਨੇ ਕੋਲੰਬੀਆ ਯੂਨੀਵਰਸਿਟੀ (ਨਿਊਯਾਰਕ) ਵਿੱਚ ਵਜ਼ੀਫ਼ਾ ਲਿਆ ਅਤੇ ਐਮ.ਏ. ਦੀ ਪੜ੍ਹਾਈ 1908 ਤੋਂ 1913 ਤਕ ਪੂਰੀ ਕੀਤੀ। ਇਸ ਦੌਰਾਨ ਆਪ ਜੀ ਨੇ ਕੈਨੇਡਾ ਦੇ ਰਹਿਣ ਵਾਲੇ ਹਿੰਦੁਸਤਾਨੀਆਂ ਦੀਆਂ ਔਕੜਾਂ ਦੂਰ ਕਰਾਈਆਂ ਅਤੇ ਅਮਰੀਕਾ, ਕੈਨੇਡਾ, ਇੰਗਲੈਂਡ ਆਦਿਕ ਵਿੱਚ ਪਹਿਲੇ ਗੁਰਦੁਆਰੇ ਅਸਥਾਪਤ ਕਰਾਏ। ਆਪ ਜੀ ਨੇ ਦੁਨੀਆਂ ਦੇ ਸਾਰੇ ਧਰਮਾਂ ਦੀਆਂ ਕਈ ਕਾਨਫਰੰਸਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਦਿੱਤਾ। ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਹੋਇਆਂ, ਇੱਕ ਪ੍ਰੋਫ਼ੈਸਰ ਦੀ ਖ਼ਾਸ ਪ੍ਰੇਰਨਾ 'ਤੇ, ਯੂਨੀਵਰਸਿਟੀ ਹਾਲ ਵਿੱਚ ਸੰਤ ਤੇਜਾ ਸਿੰਘ ਜੀ ਨੇ ਦੋ ਲੈਕਚਰ ਦਿੱਤੇ। ਇੱਕ ਲੈਕਚਰ ਭਗਤਾਂ ਅਤੇ ਗੁਰੂ ਨਾਨਕ ਸਾਹਿਬ ਉੱਤੇ ਤੇ ਦੂਜਾ ਉਸ ਵੇਲੇ ਦੇ ਹਿੰਦੁਸਤਾਨ ਉੱਤੇ। ਇਹ ਲੈਕਚਰ ਦਸ ਹਜ਼ਾਰ ਤੋਂ ਵੱਧ ਗੋਰੇ-ਗੋਰੀਆਂ ਨੇ ਸੁਣੇ। ਇਸ ਦੇ ਦੋ ਨਤੀਜੇ ਨਿਕਲੇ, ਪਹਿਲਾ ਇਹ ਕਿ ਅਖ਼ਬਾਰਾਂ ਰਾਹੀਂ ਵੈਨਕੂਵਰ (ਕੈਨੇਡਾ) ਵਿੱਚ ਹਿੰਦੁਸਤਾਨੀ ਭਰਾਵਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਵਿਦਵਾਨ ਭਰਾ ਨਿਊਯਾਰਕ ਆਇਆ ਹੋਇਆ ਹੈ ਅਤੇ ਸੰਪਰਕ ਕਰਕੇ ਸੰਗਤਾਂ ਨੇ ਸੰਤਾਂ ਨੂੰ ਔਕੜਾਂ ਸੁਲਝਾਉਣ ਲਈ ਕੈਨੇਡਾ ਬੁਲਾਇਆ। ਦੂਜਾ ਨਤੀਜਾ ਇਹ ਹੋਇਆ ਕਿ ਸੈਂਕੜੇ ਹੀ ਗੋਰੇ-ਗੋਰੀਆਂ ਗੁਰੂ ਨਾਨਕ ਦੇਵ ਜੀ ਦੇ ਸੱਚ ਦੇ ਮਾਰਗ 'ਤੇ ਚੱਲਣ ਲਈ ਸੰਤ ਜੀ ਨਾਲ ਸਤਿਸੰਗ ਕਰਨ ਲੱਗ ਪਏ ਅਤੇ ਵਾਹਿਗੁਰੂ ਗੁਰਮੰਤਰ ਦੇ ਅਭਿਆਸੀ ਬਣ ਗਏ: ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ (੩੦੬) --- Send in a voice message: https://podcasters.spotify.com/pod/show/sant-teja-singh-ji/message2021-08-2102 minSant Attar Singh JiSant Attar Singh JiKanoha Vikhe Atut Simran | Sakhi - 13 | Sant Attar Singh ji Mastuana WaleSUBSCRIBED #SantAttarSinghji #Sakhi #SantSamagam  ਕਨੋਹਾ ਵਿਖੇ ਅਤੁੱਟ ਸਿਮਰਨ   ਸੰਨ ੧੮੯੪ ਵਿੱਚ ਸੰਤ ਅਤਰ ਸਿੰਘ ਜੀ ਨੇ ਸੰਤ ਰਾਮ ਸਿੰਘ ਜੀ ਥਮ੍ਹਾਲੀ ਵਾਲਿਆਂ ਦੀ ਤੀਬਰ ਖਿੱਚ ਕਰਕੇ, ਕਨੋਹੇ ਪਿੰਡ ਪਾਸ ਇੱਕ ਬੜੇ ਭਾਰੀ ਸੱਪਾਂ ਵਾਲੇ ਜੰਗਲ ਵਿੱਚ ਨਾਮ-ਬਾਣੀ ਦਾ ਜਪ-ਤਪ ਆਰੰਭ ਕਰ ਦਿੱਤਾ, ਇਸ ਦਾ ਮਾਲਕ ਭਾਈ ਵਜ਼ੀਰ ਸਿੰਘ ਸੀ। ਭਾਈ ਵਜ਼ੀਰ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਮਾਈ ਭਾਗਭਰੀ ਦੇ ਪ੍ਰੇਮ-ਭਰੀ ਵੈਰਾਗਮਈ ਬੇਨਤੀ ਕਰਨ 'ਤੇ ਸੰਤ ਜੀ ਮਹਾਰਾਜ ਨੇ ਗੁਰਦੁਆਰਾ ਸਾਹਿਬ ਵਿੱਚ ਉੱਚੀ ਅਤੇ ਮਨਮੋਹਣੀ ਆਵਾਜ਼ ਵਿੱਚ ਲਗਾਤਾਰ ਇੱਕ-ਰਸ ਬਾਣੀ ਪੜ੍ਹ ਕੇ ਅਖੰਡ ਪਾਠ ਦਾ ਭੋਗ ਆਪ ਹੀ ਪਾਇਆ। ਇਸ ਸਮੇਂ ਸੰਤ ਜੀ ਬਹੁਤ ਹੀ ਘੱਟ ਗੱਲ-ਬਾਤ ਕਰਦੇ। ਸ੍ਰੀ ਅਖੰਡ ਪਾਠ ਉਪਰੰਤ ਝੰਗੀ ਵਿੱਚ ਪਹਿਲਾਂ ੪੦ ਦਿਨ ਬਿਨਾਂ ਕੁਝ ਖਾਧੇ-ਪੀਤੇ ਇੱਕ-ਰਸ ਸਮਾਧੀ-ਸਥਿਤ ਸਿਮਰਨ ਕੀਤਾ, ਫਿਰ ਛੇ ਮਹੀਨੇ ਅਤੇ ਉਪਰੰਤ ਇੱਕ ਸਾਲ ਪ੍ਰਭੂ ਦੇ ਨਾਮ ਵਿੱਚ ਲੀਨ ਹੋਏ ਸਮਾਧੀ-ਸਥਿਤ ਰਹੇ। ਉਸ ਝੰਗੀ ਵਿੱਚ ਬੜੇ ਭਿਆਨਕ ਸੱਪ ਰਹਿੰਦੇ ਸਨ, ਜਿਸ ਦੇ ਡਰ ਤੋਂ ਉੱਥੇ ਕੋਈ ਵੀ ਵਿਅਕਤੀ ਨਹੀਂ ਸੀ ਆਉਂਦਾ, ਜਿਸ ਕਰਕੇ ਸੰਤਾਂ ਦੇ ਇਕਾਂਤ-ਸਿਮਰਨ ਵਿੱਚ ਵਿਘਨ ਨਹੀਂ ਸੀ ਪੈਂਦਾ। ਭਾਈ ਵਜ਼ੀਰ ਸਿੰਘ ਅਤੇ ਮਾਈ ਭਾਗਭਰੀ ਨੇ ਸੰਤ ਜੀ ਮਹਾਰਾਜ ਦੀ ਅਤੁੱਟ ਸੇਵਾ ਕੀਤੀ। --- Send in a voice message: https://podcasters.spotify.com/pod/show/sant-attar-singh-ji/message2021-08-2101 minSant Attar Singh JiSant Attar Singh JiPralabdh Bhog | Sakhi - 12 | Sant Attar Singh ji Mastuana WaleSUBSCRIBED #SantAttarSinghji #Sakhi #SantSamagam  ਪ੍ਰਾਲੱਬਧ ਭੋਗ   ਸੰਤ ਜੀ ਪੰਜਾ ਸਾਹਿਬ ਦੇ ਦਰਸ਼ਨ ਕਰ, ਕੋਹਮਰੀ ਪਾਸ ਇੱਕ ਬੜੀ ਇਕਾਂਤ ਪਹਾੜੀ 'ਤੇ ਆਏ, ਜਿੱਥੇ ਇੱਕ ਸੁੰਦਰ ਚਸ਼ਮਾ ਸੀ। ਕਈ ਮੀਲ ਕਿਸੇ ਆਬਾਦੀ ਦਾ ਨਿਸ਼ਾਨ ਵੀ ਨਹੀਂ ਸੀ। ਸੰਤ ਜੀ ਮਹਾਰਾਜ ਬੜੇ ਪ੍ਰਸੰਨ ਹੋ ਕੇ ਬੈਠ ਗਏ ਕਿ ਹੁਣ ਪੂਰਨ ਇਕਾਂਤ ਵਿੱਚ ਸਿਮਰਨ ਦਾ ਸੰਕਲਪ ਪੂਰਾ ਹੋ ਜਾਵੇਗਾ। ਤਿੰਨ ਦਿਨ ਨਾਮ-ਬਾਣੀ ਸਿਮਰਨ ਵਿੱਚ ਲੀਨ ਰਹੇ। ਚੌਥੇ ਦਿਨ ਚਸ਼ਮੇ ਤੋਂ ਜਲ ਭਰਨ ਆਉਂਦੀ ਇੱਕ ਮਾਈ ਨੇ ਸੰਤ ਜੀ ਮਹਾਰਾਜ ਨੂੰ ਇੱਕ ਟੱਕ ਬੈਠਿਆਂ ਦੇਖ ਕੇ, ਮੱਕੀ ਦੇ ਪ੍ਰਸ਼ਾਦੇ 'ਤੇ ਸਾਗ ਲਿਆਂਦਾ ਅਤੇ ਛਕਣ ਲਈ ਬੇਨਤੀ ਕੀਤੀ। ਸੰਤ ਜੀ ਮਹਾਰਾਜ ਨੇ ਦੋਵੇਂ ਹੱਥ ਅੱਗੇ ਕਰ ਕੇ ਪ੍ਰਸ਼ਾਦੇ ਲਏ ਅਤੇ ਬੜੇ ਪ੍ਰੇਮ ਨਾਲ ਛਕੇ। ਸੰਤ ਜੀ ਨੇ ਸੋਚਿਆ ਕਿ ਕਰਤਾਰ ਦੇ ਹੁਕਮ ਵਿੱਚ ਜੀਆਂ ਦਾ ਪ੍ਰਾਲੱਬਧ ਭੋਗ ਹਰ ਥਾਂ 'ਤੇ ਉਨ੍ਹਾਂ ਨੂੰ ਮਿਲ ਜਾਂਦਾ ਹੈ। ਉਹ ਐਂਵੇਂ ਹੀ ਇਸ ਦੀ ਚਿੰਤਾ ਕਰਦੇ ਹਨ ਅਤੇ ਉਸ ਦੇ ਹੁਕਮ ਵਿੱਚ ਜੀਆਂ ਦਾ ਮੇਲ ਭੀ ਹੋ ਜਾਂਦਾ ਹੈ:   ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥ (੧੦) ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ (੯੫੫) --- Send in a voice message: https://podcasters.spotify.com/pod/show/sant-attar-singh-ji/message2021-08-1401 minBaba Iqbal Singh JiBaba Iqbal Singh JiIs there any Sachkhand in reality? | Shiromani Panth Ratan Baba Iqbal Singh Ji#PearlsOfWisdom #ShiromaniPanthRatan #BabaIqbalSinghJi  ਕੀ ਉੱਪਰ ਕਿਧਰੇ ਸੱਚਖੰਡ ਬਣਿਆ ਹੋਇਆ ਹੈ, ਜਿੱਥੇ ਪ੍ਰਮਾਤਮਾ ਰਹਿੰਦਾ ਹੈ?   Is there any Sachkhand in reality? --- Support this podcast: https://podcasters.spotify.com/pod/show/babaiqbalsinghji/support2021-08-1406 minSant Teja Singh JiSant Teja Singh JiCambridge University Ate Dastar | Sakhi - 12 | Sant Teja Singh Ji#Sakhi #SantTejaSinghJi  ਕੈਂਬਰਿਜ ਯੂਨੀਵਰਸਿਟੀ ਅਤੇ ਦਸਤਾਰ  1906 ਵਿੱਚ ਸੰਤ ਤੇਜਾ ਸਿੰਘ ਜੀ ਨੇ ਇੰਗਲੈਂਡ ਪਹੁੰਚ ਕੇ ਲੰਡਨ ਯੂਨੀਵਰਸਿਟੀ ਵਿੱਚ 'ਡਾਕਟਰ ਆਫ਼ ਸਾਇੰਸ' ਦੀ ਜਮਾਤ ਵਿੱਚ ਦਸਤਾਰ ਪਹਿਨ ਕੇ ਦਾਖ਼ਲਾ ਲਿਆ ਤਾਂ ਉੱਥੇ ਇੱਕ ਪ੍ਰੇਮੀ ਨੇ ਕਿਹਾ, "ਕੈਂਬਰਿਜ ਯੂਨੀਵਰਸਿਟੀ ਵਿੱਚ ਟੋਪੀ ਤੇ ਗਾਉਨ ਤੋਂ ਬਿਨਾਂ ਦਾਖ਼ਲ ਨਹੀਂ ਕਰਦੇ, ਤੁਸੀਂ ਉੱਥੇ ਦਾਖ਼ਲਾ ਕਿਉਂ ਨਹੀਂ ਲੈਂਦੇ? ਤੁਹਾਡਾ ਤਾਂ ਕੇਸਾਂ ਨਾਲ ਦਸਤਾਰ ਨੂੰ ਸਭ ਜਗ੍ਹਾ 'ਤੇ ਪ੍ਰਗਟ ਕਰਨ ਦਾ ਪ੍ਰਣ ਹੈ।" ਸੰਤ ਜੀ ਨੇ ਪਹਿਲੀ ਟਰਮ ਪੂਰੀ ਕਰ, ਕੈਂਬਰਿਜ ਯੂਨੀਵਰਸਿਟੀ ਦੇ ਟਿਊਟਰ ਜੈਕਸਨ ਨੂੰ ਬੜੀ ਯੁਕਤੀ ਨਾਲ, ਸਿੱਖ ਧਰਮ ਬਾਰੇ ਜਾਣਕਾਰੀ ਦੇ ਕੇ ਯੂਨੀਵਰਸਿਟੀ ਵਿੱਚ ਦਸਤਾਰ ਰੱਖਣ ਦੀ ਆਗਿਆ ਲੈ ਲਈ। ਇਹ ਪਹਿਲਾ ਅਵਸਰ ਸੀ ਕਿ ਇੱਕ ਸਿੱਖ ਵਿਦਿਆਰਥੀ, ਪਗੜੀ ਸਮੇਤ, ਇਸ ਪੁਰਾਣੇ ਸੁਤੰਤਰ ਵਿੱਦਿਆ ਦੇ ਕੇਂਦਰ ਵਿੱਚ, ਬਗ਼ੈਰ ਕਿਸੇ ਰੋਕ-ਟੋਕ ਦੇ, ਯੂਨੀਵਰਸਿਟੀ ਦੇ ਸਾਰੇ ਕੰਮਾਂ ਵਿੱਚ ਹਿੱਸਾ ਲੈਣ ਲੱਗ ਪਿਆ। ਆਪ ਨੇ ਡਿਗਰੀ ਦੀਆਂ ਛੇ ਟਰਮਾਂ ਵਿੱਚੋਂ ਪੰਜ, 1908 ਤਕ ਕਾਮਯਾਬੀ ਨਾਲ ਪੂਰੀਆਂ ਕੀਤੀਆਂ। ਇਸ ਤੋਂ ਬਾਅਦ ਇਸ ਯੂਨੀਵਰਸਿਟੀ ਵਿੱਚ ਹਰ ਸਿੱਖ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਕੇਸਾਂ ਅਤੇ ਦਸਤਾਰ ਨਾਲ ਦਾਖ਼ਲਾ ਮਿਲਦਾ ਹੈ। --- Send in a voice message: https://podcasters.spotify.com/pod/show/sant-teja-singh-ji/message2021-08-1401 minSant Teja Singh JiSant Teja Singh JiSant Attar Singh Ji De 4 Amolak Bachan | Sakhi - 11 | Sant Teja Singh Ji#Sakhi #SantTejaSinghJi  ਸੰਤ ਅਤਰ ਸਿੰਘ ਜੀ ਦੇ ਚਾਰ ਅਮੋਲਕ ਬਚਨ ਵਿਦੇਸ਼ ਜਾਣ ਤੋਂ ਪਹਿਲਾਂ ਸੰਤ ਅਤਰ ਸਿੰਘ ਜੀ ਨੇ ਇਹ ਬਚਨ (ਸੰਤ) ਭਾਈ ਤੇਜਾ ਸਿੰਘ ਜੀ ਨੂੰ ਕਹੇ, ਜੋ ਕਿ ਉਨ੍ਹਾਂ ਨੇ ਮਨ, ਬਚਨ ਅਤੇ ਕਰਮ ਕਰਕੇ ਕਮਾਏ:  1. ਸਾਬਤ ਸੂਰਤ ਕਾਇਮ ਰੱਖਣਾ । ਕਿਸੇ ਨਾਲ ਕੇਸਾਂ ਦੇ ਮੁਤੱਲਕ ਬਹਿਸ ਨਹੀਂ ਕਰਨੀ। ਜੇ ਕੋਈ ਪੁੱਛੇ ਕਿ ਕੇਸ ਕਿਉਂ ਰੱਖੇ ਹਨ ਤਾਂ ਕਹਿ ਦੇਣਾ, "ਭਾਈ! ਇਹ ਤਾਂ ਅਕਾਲ ਪੁਰਖ ਦੀ ਦੇਣ ਹਨ, ਅਸੀਂ ਕੀ ਬਣਾਇਆ ਹੈ?" ਅਥਵਾ ਇਹ ਅਸੀਂ ਨਹੀਂ ਬਣਾਏ। 2. ਜਿੱਥੇ ਜਾਣਾ, ਗੁਰਦੁਆਰੇ ਬਣਾਉਣੇ, ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਗੁਰਮਤਿ ਮਾਰਗ ਅਨੁਸਾਰ ਨਾਮ-ਬਾਣੀ ਜਪਾਉਣਾ ਅਤੇ ਸਤਿਸੰਗ ਕਰਾਉਣਾ। 3. ਉਨ੍ਹਾਂ ਦੇਸਾਂ ਦੇ ਲੋਕਾਂ ਨੂੰ ਸਾਡਾ ਸੁਨੇਹਾ ਦੇ ਦੇਣਾ ਕਿ ਰਿੱਧੀ-ਸਿੱਧੀ ਕੋਈ ਚੀਜ਼ ਨਹੀਂ, ਆਤਮ-ਪਦ ਇਸ ਤੋਂ ਬਹੁਤ ਪਰੇ ਹੈ। ਅਥਵਾ ਅੱਗੇ ਹੈ। 4. ਜਿਸ ਦਾ ਜੀਅ ਲੈਕਚਰ (ਕਥਾ) ਕਰਨ ਨੂੰ ਕਰੇ, ਉਹ ਲੈਕਚਰ ਨਾ ਕਰੇ, ਜਿਸ ਦਾ ਜੀਅ ਨਾ ਕਰੇ, ਉਹ ਕਰੇ। ਸੰਤ ਜੀ ਮਹਾਰਾਜ ਦੇ ਇਸ ਉਪਦੇਸ਼ ਦਾ ਭਾਵ ਇਹ ਸੀ ਕਿ ਜਦੋਂ ਇਨਸਾਨ ਦਾ ਦਿਲ ਲੈਕਚਰ ਕਰਨ ਨੂੰ ਕਰਦਾ ਹੈ ਤਾਂ ਉਹ ਉਸ ਦੀ ਆਪਣੀ ਹਉਮੈ ਤੇ ਅਕਲ ਦੇ ਅਨੁਸਾਰ ਹੁੰਦਾ ਹੈ। ਜਦੋਂ ਲੈਕਚਰ ਕਰਨ ਨੂੰ ਦਿਲ ਨਾ ਕਰੇ ਅਤੇ ਸੰਗਤ ਦੇ ਪ੍ਰੇਮ ਨਾਲ ਗੁਰਸਿੱਖ ਲੈਕਚਰ ਕਰਦਾ ਹੈ ਤਾਂ ਉਸ ਦੇ ਅੰਦਰੋਂ ਆਤਮ ਦੇਵ ਅਥਵਾ ਗੁਰੂ ਦੀ ਕਿਰਪਾ ਨਾਲ ਵਿਚਾਰ ਆਉਂਦੇ ਹਨ, ਜੋ ਉਸ ਦੀ ਹਉਮੈ ਤੇ ਅਕਲ ਤੋਂ ਰਹਿਤ ਹੁੰਦੇ ਹਨ, ਜਿਸ ਦਾ ਅਸਰ ਸੰਗਤਾਂ ਦੇ ਹਿਰਦੇ ਵਿੱਚ ਵੱਸ ਜਾਂਦਾ ਹੈ।  ਬਚਨੁ ਗੁਰੂ ਜੋ ਪੂਰੇ ਕਹਿਓ ਮੈ ਛੀਕਿ ਗਾਂਠਰੀ ਬਾਧਾ ॥ (੧੨੦੪) --- Send in a voice message: https://podcasters.spotify.com/pod/show/sant-teja-singh-ji/message2021-08-0702 minBaba Iqbal Singh JiBaba Iqbal Singh JiHow many times should we recite path for spiritual growth & shunning away from vices?#PearlsOfWisdom #BabaIqbalSinghJi  ਇਕ ਸਿੱਖ ਨੂੰ ਆਪਣੀ ਆਤਮਿਕਤਰੱਕੀ ਅਤੇ ਸੰਸਾਰਕਿ ਵਿਕਾਰਾਂ ਤੋਂ ਬਚਣ ਲਈ ਰੋਜ਼ਾਨਾ ਘੱਟੋ-ਘੱਟ ਕਿੰਨੇਸਮੇਂ ਲਈ ਨਾਮ ਬਾਣੀ ਸਿਮਰਨ ਦਾਅਭਿਆਸ ਕਰਨਾ ਚਾਹੀਦਾ ਹੈ??   How many times should we recite path for spiritual growth & shunning away from vices? --- Support this podcast: https://podcasters.spotify.com/pod/show/babaiqbalsinghji/support2021-08-0703 minSant Attar Singh JiSant Attar Singh JiDasan Guruan Di Kirpalu Drishti | Sakhi - 11 | Sant Attar Singh ji Mastuana Wale#SantAttarSinghji #Sakhi #SantSamagam  ਦਸਾਂ ਗੁਰੂਆਂ ਦੀ ਕਿਰਪਾਲੂ ਦ੍ਰਿਸ਼ਟੀ   ਸੰਤ ਅਤਰ ਸਿੰਘ ਜੀ ਫ਼ੌਜ ਤੋਂ ਨਾਮ ਕਟਵਾ ਕੇ ਟਾਂਗੇ ਤੇ ਸਵਾਰ ਹੋ, ਪੰਜਾ ਸਾਹਿਬ ਵੱਲ ਚਲ ਪਏ। ਟਾਂਗੇ ਵਿੱਚ ਬੈਠਿਆਂ ਆਪਣੇ ਇਰਦ-ਗਿਰਦ ਦਸੇ ਪਾਤਸ਼ਾਹੀਆਂ ਦਾ ਪ੍ਰਕਾਸ਼ ਅਨੁਭਵ ਕੀਤਾ ਅਤੇ ਅਰਸ਼ੀ ਆਵਾਜ਼ ਸੁਣੀ, "ਬੱਚਾ! ਅਸੀਂ ਹਰ ਵਕਤ ਤੇਰੇ ਅੰਗ-ਸੰਗ ਹਾਂ, ਅਸਾਂ ਤੈਨੂੰ ਆਪ, ਆਪਣੀ ਕਾਰ ਸੇਵਾ ਵਾਸਤੇ ਫ਼ੌਜ ਵਿੱਚੋਂ ਆਜ਼ਾਦ ਕਰਵਾਇਆ ਹੈ।"   ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ ॥ (੨੯੨)   ਰਸਤੇ ਵਿੱਚ ਸ਼ਾਹ ਦੀ ਢੇਰੀ ਪਿੰਡ ਵਿੱਚੋਂ ਜਾਂਦਿਆਂ ਹੋਇਆਂ ਇੱਕ ਬਜ਼ੁਰਗ ਭਾਈ ਸੁੰਦਰ ਸਿੰਘ ਜੀ ਪਾਸੋਂ ਪੰਜਾ ਸਾਹਿਬ ਦਾ ਰਸਤਾ ਪੁੱਛਿਆ ਤਾਂ ਉਸ ਨੇ ਕਿਹਾ, "ਸੰਤ ਜੀ, ਸਾਡੇ ਪਾਸ ਠਹਿਰੋ"। ਪਰ ਸੰਤ ਜੀ ਨੇ ਕਿਹਾ, "ਅਸੀਂ ਪੰਜਾ ਸਾਹਿਬ ਜਾਣਾ ਹੈ"। ਉਸ ਦੇ ਮੂੰਹੋਂ ਬੜੇ ਪ੍ਰੇਮ-ਸਤਿਕਾਰ ਅਤੇ ਸਹਿਜ-ਸੁਭਾਇ ਨਿਕਲਿਆ, "ਜਿੱਥੇ ਕੜਾਹ ਪ੍ਰਸ਼ਾਦਿ ਦੇ ਗੱਫੇ ਮਿਲਦੇ ਨੇ, ਸੰਤ ਉੱਥੇ ਹੀ ਜਾਂਦੇ ਨੇ, ਸਾਡੇ ਗਰੀਬਾਂ ਦੀ ਰੁੱਖੀ-ਸੁੱਖੀ ਰੋਟੀ ਕੌਣ ਕਬੂਲਦਾ ਏ।" ਉਸ ਦੇ ਪ੍ਰੇਮ ਦੀ ਭਾਵਨਾ ਵੇਖ ਕੇ ਸੰਤਾਂ ਦਾ ਹਿਰਦਾ ਦ੍ਰਵ ਗਿਆ। ਸੰਤ ਮਹਾਰਾਜ ਉਸ ਦੇ ਨਾਲ ਉਸ ਦੇ ਘਰ ਚਲੇ ਗਏ ਅਤੇ ਕਿਹਾ ਕਿ ਅਸੀਂ ਹੁਣ ਰੁੱਖੀ-ਸੁੱਖੀ ਰੋਟੀ ਖਾ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਾਂਗੇ। ਇੱਥੇ ਸੰਤ ਜੀ ਲਗਭਗ ਨੌ ਮਹੀਨੇ ਰਹੇ ਅਤੇ ਰਾਤ-ਦਿਨ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕੀਤੇ। ਇਸ ਸਮੇਂ ਮਾਈ ਰਾਧਾ (ਸੁਪਤਨੀ ਭਾਈ ਗੁਰਮੁਖ ਸਿੰਘ) ਨੇ ਸੰਤ ਜੀ ਦੀ ਆਪਣੇ ਬੱਚਿਆਂ ਵਾਂਗ ਬੜੇ ਪ੍ਰੇਮ ਨਾਲ ਸੇਵਾ ਕੀਤੀ। ਇੱਕ ਦਿਨ ਮਾਈ ਰਾਧਾ ਨੇ ਫੁੱਲੇ ਹੋਏ ਫੁਲਕੇ ਦੀ ਤਹਿ ਵਿੱਚ ਚੋਰੀ ਮੱਖਣ ਰੱਖ ਦਿੱਤਾ, ਤਾਂ ਜੋ ਰਾਤ-ਦਿਨੇ ਬਾਣੀ ਪੜ੍ਹਨ ਨਾਲ ਸੰਤਾਂ ਦਾ ਸਿਰ ਖੁਸ਼ਕ ਨਾ ਹੋ ਜਾਵੇ। ਸੰਤ ਜੀ ਮਹਾਰਾਜ ਨੇ ਫੁਲਕੇ ਦੀ ਤਹਿ ਫੁੱਲੀ ਹੋਈ ਦੇਖ ਕੇ ਜਦੋਂ ਫੁਲਕੇ ਦਾ ਫੜਦਾ ਲਾਹਿਆ ਤਾਂ ਮਾਈ ਨੂੰ ਇਹ ਕਹਿ ਕੇ ਫੁਲਕਾ ਵਾਪਸ ਕਰ ਦਿੱਤਾ ਕਿ ਆਪ ਜੀ ਦੇ ਪਤੀ ਨਾਲ ਸਾਡਾ ਬਚਨ ਰੁੱਖੀ-ਸੁੱਖੀ ਰੋਟੀ ਖਾ ਕੇ ਹੀ ਨਾਮ-ਬਾਣੀ ਸਿਮਰਨ ਕਰਨ ਦਾ ਸੀ। ਇੱਥੇ ਨੌ ਮਹੀਨੇ ਸਿਮਰਨ ਕਰਨ ਉਪਰੰਤ ਇੱਕ ਰਾਤ ਚੁਪ-ਚੁਪੀਤੇ ਹੀ ਪੰਜਾ ਸਾਹਿਬ ਆ ਗਏ। --- Send in a voice message: https://podcasters.spotify.com/pod/show/sant-attar-singh-ji/message2021-08-0702 minSant Teja Singh JiSant Teja Singh JiSant Attar Singh ji Maharaaj Da Aasha | Sakhi - 10 | Sant Teja Singh Ji#Sakhi #SantTejaSinghJi  ਸੰਤ ਅਤਰ ਸਿੰਘ ਜੀ ਮਹਾਰਾਜ ਦਾ ਆਸ਼ਾ  ਮਸਤੂਆਣੇ ਜੋੜ ਮੇਲੇ ਮਗਰੋਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ (ਸੰਤ) ਭਾਈ ਤੇਜਾ ਸਿੰਘ ਜੀ ਨਾਲ ਸਕੂਲ ਸੰਬੰਧੀ ਵਿਚਾਰਾਂ ਕੀਤੀਆਂ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫ਼ੁਰਮਾਇਆ, "ਸਾਡਾ ਆਸ਼ਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਆਤਮਿਕ ਵਿੱਦਿਆ ਤੇ ਪੱਛਮੀ ਸਾਇੰਸ ਵਿੱਦਿਆ ਦਾ ਸੰਯੋਗ ਹੋ ਜਾਵੇ। ਗੁਰਸਾਗਰ ਸਾਹਿਬ ਮਸਤੂਆਣੇ ਵਿੱਚ ਇੱਕ ਐਸਾ ਆਸ਼ਰਮ (ਸਕੂਲ ਜਾਂ ਕਾਲਜ) ਖੁਲ੍ਹ ਜਾਵੇ ਤਾਂ ਜੋ ਦੇਸ਼ ਦੇ ਵਿਦਿਆਰਥੀਆਂ, ਖ਼ਾਸ ਕਰਕੇ ਸਿੱਖ ਭੁਝੰਗੀਆਂ ਨੂੰ ਵਲਾਇਤ (ਇੰਗਲੈਂਡ) ਜਾਣ ਦੀ ਲੋੜ ਨਾ ਰਹੇ।" ਸੰਤਾਂ ਦਾ ਆਸ਼ਾ ਸਮਝ, ਭਾਈ ਤੇਜਾ ਸਿੰਘ ਜੀ ਨੇ ਅਮਰੀਕਾ ਜਾਣ ਦਾ ਸੰਕਲਪ ਪਰਗਟ ਕੀਤਾ। ਸੰਤਾਂ ਨੇ ਫ਼ੁਰਮਾਇਆ, "ਤੁਸੀਂ ਪ੍ਰਦੇਸ ਜਾ ਕੇ ਵਿੱਦਿਆ ਦੇ ਸਾਰੇ ਤਰੀਕੇ ਜ਼ਰੂਰ ਸਮਝੋ ਅਤੇ ਏਥੇ ਆ ਕੇ ਸੇਵਾ ਕਰੋ।" ਹੁਕਮ ਅਨੁਸਾਰ ਭਾਈ ਤੇਜਾ ਸਿੰਘ ਜੀ ਨੇ ਖ਼ਾਲਸਾ ਕਾਲਜ ਤੋਂ ਅਸਤੀਫ਼ਾ ਦੇ, ਪੱਛਮੀ ਮੁਲਕਾਂ ਵਿੱਚ ਜਾ ਕੇ ਪੜ੍ਹਾਈ ਕਰਨ ਅਤੇ ਗੁਰੂ ਨਾਨਕ ਦਾ ਸੰਦੇਸ਼ ਪਹੁੰਚਾਉਣ ਲਈ ਤਿਆਰੀ ਕਰ ਲਈ। --- Send in a voice message: https://podcasters.spotify.com/pod/show/sant-teja-singh-ji/message2021-07-3101 minBaba Iqbal Singh JiBaba Iqbal Singh JiIf our friend takes us to Temple or Mosque, Should we bow our head there or not? Baba Iqbal Singh Ji#PearlsOfWisdom #BabaIqbalSinghJi  ਕੀ ਇੱਕ ਸਿੱਖ ਨੂੰ ਜੇ ਕਿਤੇ ਮੰਦਰ-ਮਸੀਤ ਵਿਚ ਜਾਣਾ ਪੈ ਜਾਵੇ ਤਾਂ ਉਥੇ ਮੱਥਾ ਟੇਕਣਾ ਚਾਹੀਦਾ ਹੈ ਜਾਂ ਨਹੀ?   If our friend takes us to Temple or Mosque, Should we bow our head there or not? --- Support this podcast: https://podcasters.spotify.com/pod/show/babaiqbalsinghji/support2021-07-3102 minSant Attar Singh JiSant Attar Singh JiFauj Vicho Naukri Chadna | Sakhi - 10 | Sant Attar Singh ji Mastuana Wale#SantAttarSinghji #Sakhi  ਫ਼ੌਜ ਵਿੱਚੋਂ ਨੌਕਰੀ ਛੱਡਣਾ  ਸੰਤ ਅਤਰ ਸਿੰਘ ਜੀ ਨੂੰ ਚੀਮੇਂ ਤੋਂ ਪਤਾ ਲੱਗਾ ਕਿ ਫ਼ੌਜੀ ਅਫ਼ਸਰ ਉਨ੍ਹਾਂ ਨੂੰ ਫ਼ੌਜ ਵਿੱਚ ਹਾਜ਼ਰ ਹੋਣ ਵਾਸਤੇ ਢੂੰਡ-ਭਾਲ ਕਰ ਰਹੇ ਹਨ। ਸੰਤਾਂ ਨੇ ਇਹ ਇਰਾਦਾ ਕੀਤਾ ਕਿ ਹੁਣ ਫ਼ੌਜ ਵਿੱਚ ਹਾਜ਼ਰ ਹੋ ਕੇ ਨਾਮ ਕਟਵਾ ਲੈਣਾ ਹੈ ਅਤੇ ਪ੍ਰਭੂ ਦੇ ਸਿਮਰਨ ਵਿੱਚ ਪੂਰਾ ਜੀਵਨ ਲਾ ਦੇਣਾ ਹੈ। ਸੰਤ ਜੀ ਫ਼ੌਜ ਵਿੱਚ ਕਰਨਲ ਗੈਸਲੀ ਦੀ ਕੋਠੀ ਦੇ ਸਾਮ੍ਹਣੇ ਸਾਧ-ਬਿਰਤੀ ਵਿੱਚ ਤੇੜ ਕਛਹਿਰਾ ਅਤੇ ਸਿਰ 'ਤੇ ਦਸਤਾਰ ਨਾਲ ਹੀ ਹਾਜ਼ਰ ਹੋਏ। ਪਹਿਰੇਦਾਰ ਫ਼ੌਜੀਆਂ ਨੇ ਉਨ੍ਹਾਂ ਨੂੰ ਪਛਾਣ ਕੇ ਬੇਨਤੀ ਕੀਤੀ ਕਿ ਕਰਨਲ ਗੈਸਲੀ ਕੋਲ ਹਾਜ਼ਰ ਨਾ ਹੋਵੋ ਕਿਉਂਕਿ ਉਹ ਤੁਹਾਡਾ ਬੜਾ ਸਤਿਕਾਰ ਕਰਦਾ ਹੈ ਤੇ ਬਹੁਤ ਵਾਰੀ ਉਸ ਨੇ ਕਿਹਾ, "ਅਟਰ ਸਿੰਘ ਕੋ ਢੂੰਢ ਕਰ ਲਾਓ। ਵੋਹ ਹਮਾਰਾ ਬਹੁਤ ਅੱਛਾ ਸਿਪਾਹੀ ਥਾ ਔਰ ਚਾਂਦਮਾਰੀ ਮੇਂ ਬਰਗੇਡ ਮੇਂ ਅੱਵਲ ਨੰਬਰ ਪਰ ਆਇਆ ਥਾ। ਹਮ ਉਸ ਕੋ ਫ਼ੌਜ ਮੇਂ ਬੜਾ ਅਫ਼ਸਰ ਬਨਾਏਂਗੇ।" ਇਸ ਲਈ ਉਸ ਨੇ ਆਪ ਦਾ ਨਾਮ ਨਹੀਂ ਕਟਣਾ। ਆਪ ਇਸ ਤਰ੍ਹਾਂ ਹੀ ਵਾਪਸ ਚਲੇ ਜਾਓ ਅਤੇ ਕੁਛ ਸਮੇਂ ਤੋਂ ਬਾਅਦ ਹਾਜ਼ਰ ਨਾ ਹੋਣ 'ਤੇ ਤੁਹਾਡਾ ਨਾਮ ਆਪਣੇ ਆਪ ਕੱਟਿਆ ਜਾਵੇਗਾ। ਸੰਤ ਜੀ ਨੇ ਕਿਹਾ ਕਿ ਮੈਂ ਆਪਣਾ ਅਸੂਲ ਪੂਰਾ ਕਰਕੇ ਹੀ ਨਾਮ ਕਟਵਾਵਾਂਗਾ। ਕਰਨਲ ਗੈਸਲੀ ਆਇਆ ਤੇ ਉਸ ਨੇ ਸੰਤਾਂ ਨੂੰ ਕਿਹਾ, "ਕਿਸ ਨੇ ਹਮਾਰੇ ਬਹਾਦੁਰ ਸਿਪਾਹੀ ਕੋ ਬਿਗਾੜ ਦੀਆ ਹੈ, ਜਿਸ ਨੇ ਫ਼ੌਜ ਕੀ ਵਰਦੀ ਉਤਾਰ ਕਰ ਯਹ ਫ਼ਕੀਰੀ ਕੀ ਵਰਦੀ ਪਹਿਨ ਲੀ ਹੈ।" ਸੰਤਾਂ ਨੇ ਮੁਸਕਰਾ ਕੇ ਕਿਹਾ, "ਅਬ ਮੈਂ ਖ਼ੁਦਾ ਕਾ ਨੌਕਰ ਹੋ ਗਿਆ ਹੂੰ ਔਰ ਮੈਂਨੇ ਉਸ ਕੀ ਵਰਦੀ ਪਹਿਨ ਲੀ ਹੈ। ਅਬ ਮੈਂਨੇ ਫ਼ੌਜ ਮੇਂ ਨੌਕਰੀ ਨਹੀਂ ਕਰਨੀ।" ਕਰਨਲ ਨੇ ਕਿਹਾ ਕਿ ਉਨ੍ਹਾਂ ਨੂੰ ਫ਼ੌਜ ਵਿੱਚ ਬਹੁਤ ਵੱਡਾ ਸਰਦਾਰ ਬਣਾ ਦਿੱਤਾ ਜਾਏਗਾ ਪਰ ਸੰਤ ਜੀ ਦੇ ਇਨਕਾਰ ਕਰਨ 'ਤੇ ਕਰਨਲ ਨੇ ਸੰਤਾਂ ਨੂੰ ਕੁਆਟਰ ਗਾਰਡ (ਕੈਦ) ਵਿੱਚ ਭੇਜ ਦਿੱਤਾ ਕਿ ਸ਼ਾਇਦ ਸੰਤਾਂ ਦਾ ਮਨ ਬਦਲ ਜਾਏ। ਸੰਤ ਜੀ ਨੇ ਕੁਆਟਰ ਗਾਰਡ ਵਿੱਚ ਸਮਾਧੀ ਲਾ ਲਈ ਅਤੇ ਵਾਹਿਗੁਰੂ-ਨਾਮ ਵਿੱਚ ਲੀਨ ਹੋ ਗਏ। --- Send in a voice message: https://podcasters.spotify.com/pod/show/sant-attar-singh-ji/message2021-07-3103 minBaba Iqbal Singh JiBaba Iqbal Singh JiIn Gurdwara Baru Sahib why walls are unplastered & no colourful clothes for Shri Guru Granth Sahib?#PearlsOfWisdom #BabaIqbalSinghJi  ਗੁਰਦੁਆਰਾ ਬੜੂ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਉਪਰ ਰੰਗਦਾਰ ਰੁਮਾਲੇ ਕਿਉਂ ਨਹੀਂ ਪਾਏ ਜਾਂਦੇ ਅਤੇ ਅੱਗੇ ਫੁੱਲ ਆਦਿ ਸਜਾਵਟ ਵਾਲਾ ਸਮਾਨ ਕਿਉਂ ਨਹੀਂ ਰੱਖਿਆ ਜਾਂਦਾ ਅਤੇ ਗੁਰਦੁਆਰਾ ਸਾਹਿਬ ਨੂੰ ਅਜੇ ਤੱਕ ਪਲੱਸਤਰ ਜਾਂ ਸੰਗਮਰਮਰ ਕਿਉਂ ਨਹੀਂ ਲਗਵਾਇਆ ਗਿਆ? In Gurdwara Baru Sahib why walls are unplastered & no colourful clothes for Shri Guru Granth Sahib? --- Support this podcast: https://podcasters.spotify.com/pod/show/babaiqbalsinghji/support2021-07-2407 minSant Teja Singh JiSant Teja Singh JiSewa Vich Hazar Hona | Sakhi - 9 | Sant Teja Singh Ji#Sakhi #SantTejaSinghJi  ਸੇਵਾ ਵਿੱਚ ਹਾਜ਼ਰ ਹੋਣਾ  (ਸੰਤ) ਭਾਈ ਤੇਜਾ ਸਿੰਘ ਜੀ ਦੇ ਅੰਮ੍ਰਿਤ ਛਕਣ ਤੋਂ ਅਗਲੇ ਦਿਨ ਉਨ੍ਹਾਂ ਦੇ ਗ੍ਰਹਿ ਵਿਖੇ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਸਹਿਜ-ਸੁਭਾਏ ਬਚਨ ਕੀਤਾ, "ਭਾਈ! ਅਜੇ ਕੋਈ ਪਿੰਸੀਪਲ ਦਾ ਕੰਮ ਸਾਂਭਣ ਦੇ ਲਾਇਕ ਨਹੀਂ ਬਣਿਆ।" ਅਗਲੇ ਦਿਨ ਆਪ ਨੇ ਸੰਤ ਜੀ ਮਹਾਰਾਜ ਦੇ ਫੇਰ ਦਰਸ਼ਨ ਕੀਤੇ ਤੇ ਅਰਜ਼ ਕੀਤੀ, "ਮਹਾਰਾਜ! ਹੁਕਮ ਹੋਵੇ ਤਾਂ ਨੌਕਰੀ ਛੱਡ ਦੇਵਾਂ।" ਸੰਤ ਜੀ ਮਹਾਰਾਜ ਨੇ ਫ਼ੁਰਮਾਇਆ, "ਭਾਈ! ਅਜੇ ਛੱਡਣ ਦੀ ਲੋੜ ਨਹੀਂ। ਸਮਾਂ ਆਉਣ 'ਤੇ ਆਪੇ ਹੀ ਛੁੱਟ ਜਾਵੇਗੀ। ਅਸਾਂ ਗੁਰ-ਸਾਗਰ ਸਾਹਿਬ ਮਸਤੂਆਣੇ ਜੋੜ ਮੇਲਾ ਰੱਖਿਆ ਹੋਇਆ ਹੈ, ਉੱਥੇ ਜ਼ਰੂਰ ਆਉਣਾ।" ਮਸਤੂਆਣੇ ਜੋੜ ਮੇਲੇ 'ਤੇ ਸਕੂਲ ਖੋਲ੍ਹਣ ਦੇ ਗੁਰਮਤੇ 'ਤੇ ਸੰਗਤਾਂ ਨੇ ਮਾਇਆ ਦੇ ਖੁਲ੍ਹੇ ਗੱਫੇ ਅਰਦਾਸ ਕਰਾਏ। ਪ੍ਰੇਮ ਲਹਿਰ ਵਿੱਚ ਭਾਈ ਤੇਜਾ ਸਿੰਘ ਜੀ ਨੇ ਆਪਣਾ ਸਰੀਰ ਅਰਦਾਸ ਕਰਵਾ ਦਿੱਤਾ।  ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥ (੨੫੬) --- Send in a voice message: https://podcasters.spotify.com/pod/show/sant-teja-singh-ji/message2021-07-2401 minSant Attar Singh JiSant Attar Singh JiMata Bholi Ji De Darshan | Sakhi - 9 | Sant Attar Singh ji Mastuana Wale#SantAttarSinghji #Sakhi   ਮਾਤਾ ਭੋਲੀ ਜੀ ਦੇ ਦਰਸ਼ਨ  ਪਿੰਡ ਚੀਮੇਂ ਸੰਤ ਅਤਰ ਸਿੰਘ ਜੀ ਦੇ ਮਾਤਾ ਭੋਲੀ ਜੀ, ਸੰਤ ਪੁੱਤਰ ਦੇ ਦਰਸ਼ਨ ਲਈ ਹਰ ਵੇਲੇ ਬਹਿਬਲ ਰਹਿੰਦੇ। ਮਾਤਾ ਜੀ ਦੇ ਪ੍ਰੇਮ ਦੇ ਖਿੱਚੇ ਹੋਏ ਸੰਤ ਜੀ ਚੀਮੇਂ ਗਏ ਅਤੇ ਨਗਰ ਤੋਂ ਬਾਹਰ ਹੀ ਆਪਣੇ ਖੇਤਾਂ ਵਿੱਚ, ਪ੍ਰਭੂ-ਨਾਮ ਵਿੱਚ ਸਮਾਧੀ-ਸਥਿਤ ਹੋ ਗਏ। ਉਨ੍ਹਾਂ ਦੀ ਛੋਟੀ ਭੈਣ, ਜੋ ਉੱਥੇ ਡੰਗਰ ਚਾਰਦੀ ਸੀ, ਉਸ ਨੇ ਆਪਣੇ ਵੀਰ ਨੂੰ ਪਛਾਣ ਲਿਆ ਅਤੇ ਘਰ ਜਾ ਕੇ ਮਾਤਾ ਜੀ ਨੂੰ ਕਿਹਾ ਕਿ ਗੁਆਚਾ ਹੋਇਆ ਵੀਰ ਖੇਤਾਂ ਵਿੱਚ ਆਇਆ ਬੈਠਾ ਹੈ। ਮਾਤਾ ਜੀ ਸੰਤ ਪੁੱਤਰ ਦੇ ਪ੍ਰੇਮ ਵਿੱਚ ਬਹਿਬਲ ਹੋਏ ਜਲਦੀ-ਜਲਦੀ ਗਡਵੇ ਵਿੱਚ ਦੁੱਧ ਪਾ ਕੇ ਬੱਚੀ ਅਤੇ ਹੋਰ ਸੰਗਤ ਨੂੰ ਨਾਲ ਲੈ ਝੱਟ ਖੇਤਾਂ ਵਿੱਚ ਜਾ ਪਹੁੰਚੇ। ਸੰਤ ਜੀ, ਮਾਤਾ ਜੀ ਨੂੰ ਦੂਰੋਂ ਹੀ ਦੇਖ ਕੇ ਹੱਥ ਜੋੜ ਖੜੇ ਹੋ ਗਏ ਅਤੇ ਮਾਤਾ ਜੀ ਦੇ ਚਰਨ ਸਪਰਸ਼ ਕੀਤੇ। ਮਾਤਾ ਜੀ ਨੇ ਬੜੇ ਵੈਰਾਗ ਵਿੱਚ ਪੁੱਤਰ ਨੂੰ ਗਲੇ ਲਾ ਕੇ ਕਿਹਾ, "ਧੰਨ ਭਾਗ! ਤੇਰਾ ਸੱਤ ਸਾਲਾਂ ਬਾਅਦ ਮਿਲਾਪ ਹੋਇਆ ਹੈ। ਮੈਂ ਵਡਭਾਗੀ ਹਾਂ ਕਿ ਤੂੰ ਪ੍ਰਭੂ-ਸਿਮਰਨ ਵਿੱਚ ਲੱਗਾ ਹੈਂ ਪਰ ਹੁਣ ਇੱਥੇ ਰਹਿ ਕੇ ਹੀ ਨਾਮ-ਬਾਣੀ ਜਪ।" ਸੰਤਾਂ ਨੇ ਬੜੇ ਸਤਿਕਾਰ ਨਾਲ ਕਿਹਾ "ਸਤਿਬਚਨ" ਪਰ ਨਾਲ ਹੀ ਬੇਨਤੀ ਕੀਤੀ ਕਿ ਸਾਡੀ ਇੱਕ ਸ਼ਰਤ ਹੈ ਕਿ ਤੁਸੀਂ ਸਾਨੂੰ ਵਿਆਹ ਵਾਸਤੇ ਨਹੀਂ ਕਹੋਗੇ। ਮਾਤਾ ਜੀ ਨੇ ਕਿਹਾ ਕਿ ਮੈਂ ਬਿਲਕੁਲ ਨਹੀਂ ਆਖਾਂਗੀ। ਆਪ ਹਰ ਵਕਤ ਨਾਮ-ਸਿਮਰਨ ਵਿੱਚ ਰੱਤੇ ਰਹਿੰਦੇ। ਮਾਤਾ ਜੀ ਰੋਜ਼ ਪ੍ਰਸ਼ਾਦਾ ਲਿਆਉਂਦੇ ਤਾਂ ਸੰਤ ਜੀ ਪਹਿਲੇ ਉਨ੍ਹਾਂ ਨੂੰ ਜਪੁ ਜੀ ਸਾਹਿਬ ਦੀ ਇੱਕ ਪੌੜੀ ਕੰਠ ਕਰਵਾਉਂਦੇ ਤੇ ਫਿਰ ਪ੍ਰਸ਼ਾਦਾ ਛਕਦੇ। ਇਸ ਤਰ੍ਹਾਂ ਜਦੋਂ ਮਾਤਾ ਜੀ ਨੂੰ ਜਪੁ ਜੀ ਸਾਹਿਬ ਕੰਠ ਹੋ ਗਿਆ ਤਾਂ ਅਕਾਲ ਪੁਰਖ ਨੇ ਸੰਤਾਂ ਤੋਂ ਹੋਰ ਸੇਵਾ ਲੈਣ ਵਾਸਤੇ ਇਹ ਖੇਡ ਵਰਤਾਈ ਕਿ ਇੱਕ ਦਿਨ ਮਾਤਾ ਜੀ ਪੁੱਤਰ ਭਾਵਨਾ ਦੇ ਮੋਹ ਵੱਸ ਹੋ ਕੇ ਕਹਿਣ ਲੱਗੇ, "ਪੁੱਤਰ! ਜ਼ਮੀਨ ਬਹੁਤ ਹੈ, ਕਿੰਨਾ ਚੰਗਾ ਹੋਵੇ ਜੇ ਤੂੰ ਵਿਆਹ ਕਰਵਾ ਲਵੇਂ ਅਤੇ ਘਰ ਦੇ ਕੰਮ-ਕਾਜ ਦੇ ਨਾਲ ਭਜਨ-ਬੰਦਗੀ ਵੀ ਕਰਦਾ ਰਹੀਂ।" ਇਹ ਸੁਣ ਕੇ ਸੰਤ ਜੀ ਖਿੜ-ਖਿੜਾ ਕੇ ਬੜੇ ਹੱਸੇ ਅਤੇ ਕਿਹਾ ਕਿ ਮਾਤਾ ਜੀ, ਤੁਸੀਂ ਆਪਣਾ ਬਚਨ ਹਾਰ ਗਏ ਹੋ। ਅਸੀਂ ਹੁਣ ਅਕਾਲ ਪੁਰਖ ਦੇ ਹੁਕਮ ਵਿੱਚ ਏਥੋਂ ਚਾਲੇ ਪਾਵਾਂਗੇ। ਦੂਸਰੇ ਦਿਨ ਚੁਪ-ਚੁਪੀਤੇ ਹੀ ਰਾਤ ਨੂੰ ਚੱਲ ਕੇ ਸੰਤ ਜੀ ਭਾਈ ਰਾਮ ਸਿੰਘ ਜੀ ਕੋਲ ਸਿਆਲਕੋਟ ਪਹੁੰਚ ਗਏ। --- Send in a voice message: https://podcasters.spotify.com/pod/show/sant-attar-singh-ji/message2021-07-2403 minBaba Iqbal Singh JiBaba Iqbal Singh JiWhile doing Akhand Path Sahib should, we light lamps & keep coconuts etc or not?#PearlsOfWisdom #BabaIqbalSinghJi  ਜੋਤ ਦਾ ਸਿੱਖੀ ਵਿਚ ਕੀ ਸਥਾਨ ਹੈ,ਕੀ ਸਾਨੂੰ ਅਖੰਡ ਪਾਠ ਸਾਹਿਬ ਕਰਨਸਮੇਂ ਜੋਤ ਜਗਾਉਣੀ ਚਾਹੀਦੀ ਹੈ ਜਾਂ ਨਹੀਂਅਤੇ ਉਸ ਨੂੰ ਮੱਥਾ ਟੇਕਣਾ ਚਾਹੀਦਾ ਹੈਜਾਂ ਨਹੀਂ ਅਤੇ ਕੁੰਭ (ਘੜਾ) ਤੇ ਨਾਰੀਅਲਆਦਿ ਰੱਖਣਾ ਚਾਹੀਦਾ ਹੈ ਜਾਂ ਨਹੀ? While doing Akhand Path Sahib should, we light lamps & keep coconuts etc or not? --- Support this podcast: https://podcasters.spotify.com/pod/show/babaiqbalsinghji/support2021-07-1702 minSant Attar Singh JiSant Attar Singh JiSant Ram Singh ji Thamali Waliyea Da Mel | Sakhi - 8 | Sant Attar Singh ji Mastuana Wale#SantAttarSinghji #Sakhi  ਸੰਤ ਰਾਮ ਸਿੰਘ ਜੀ ਥਮ੍ਹਾਲੀ ਵਾਲਿਆਂ ਦਾ ਮੇਲ  ਰਿਸ਼ੀਕੇਸ਼ ਸੰਤ ਭਾਈ ਰਾਮ ਸਿੰਘ ਜੀ ਥਮ੍ਹਾਲੀ ਵਾਲੇ ਮਿਲੇ। ਸੰਤ ਅਤਰ ਸਿੰਘ ਜੀ ਨੇ ਉਨ੍ਹਾਂ ਨੂੰ ਕਿਸੇ ਸ਼ਾਂਤਮਈ ਇਕਾਂਤ ਥਾਂ 'ਤੇ ਸਿਮਰਨ-ਅਭਿਆਸ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਭਾਈ ਰਾਮ ਸਿੰਘ ਜੀ ਨੇ ਸਿਆਲਕੋਟ ਅਤੇ ਰਾਵਲ ਪਿੰਡੀ ਦੇ ਇਲਾਕਿਆਂ ਵਿੱਚ ਕੁਝ ਸਥਾਨ ਵੇਖਣ ਲਈ ਕਿਹਾ। ਸੰਤ ਜੀ ਰਿਸ਼ੀਕੇਸ਼ ਤੋਂ ਪੈਦਲ ਦੇਹਰਾਦੂਨ, ਪਾਉਂਟਾ ਸਾਹਿਬ, ਬੜੂ ਸਾਹਿਬ ਹੁੰਦੇ ਹੋਏ ਅਨੰਦਪੁਰ ਸਾਹਿਬ ਪੁੱਜੇ ਅਤੇ ਦਸ਼ਮੇਸ਼ ਪਿਤਾ ਜੀ ਦੇ ਗੁਰਦੁਆਰਿਆਂ ਦੀ ਯਾਤਰਾ ਕੀਤੀ। ਫਿਰ ਸਿਆਲਕੋਟ ਹੁੰਦੇ ਹੋਏ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਾਬਾ ਅਟੱਲ ਸਾਹਿਬ ਪਹੁੰਚੇ। ਸੰਤ ਜੀ ਇਥੇ ਤਿੰਨ ਦਿਨ ਪ੍ਰਭੂ ਦੇ ਨਾਮ-ਰੰਗ ਵਿੱਚ ਲੀਨ ਰਹੇ ਅਤੇ ਕਿਸੇ ਨੇ ਪ੍ਰਸ਼ਾਦਾ ਪਾਣੀ ਨਹੀਂ ਪੁਛਿਆ। ਚੌਥੇ ਦਿਨ ਇਹ ਸੰਕਲਪ ਆਉਣ 'ਤੇ "ਹੇ ਬਾਬਾ ਅਟੱਲ, ਪੱਕੀਆਂ-ਪਕਾਈਆਂ ਘੱਲ", ਤਾਂ ਤੁਰੰਤ ਹੀ ਕੁਝ ਮਿੰਟਾਂ ਅੰਦਰ ਇੱਕ ਪ੍ਰੇਮੀ ਨੇ ਆ ਕੇ ਸੰਤ ਜੀ ਦੇ ਸਾਮ੍ਹਣੇ ਪ੍ਰਸ਼ਾਦਾ ਰਖ ਦਿੱਤਾ। ਸੰਤ ਜੀ ਦੇ ਮੁਖ ਤੋਂ ਸਹਿਜੇ ਹੀ ਨਿਕਲਿਆ, "ਧੰਨ ਸਤਿਗੁਰੂ, ਧੰਨ ਤੇਰੀ ਮਾਣ-ਨਿਮਾਣੀ ਰਜ਼ਾ ਭਰੀ ਖੇਡ।" ਪ੍ਰੇਮੀ ਦੇ ਬੇਨਤੀ ਕਰਨ 'ਤੇ ਸੰਤ ਜੀ ਨੇ ਹੱਥ 'ਤੇ ਪ੍ਰਸ਼ਾਦਾ ਲੈ ਕੇ ਛਕਿਆ। ਇਥੋਂ ਸੰਤ ਜੀ ਆਪਣੇ ਪਿੰਡ ਚੀਮੇਂ ਆਏ। --- Send in a voice message: https://podcasters.spotify.com/pod/show/sant-attar-singh-ji/message2021-07-1701 minSant Teja Singh JiSant Teja Singh JiAkashvaani | Sakhi - 8 | Sant Teja Singh Ji#Sakhi #SantTejaSinghJi  ਅਕਾਸ਼ਬਾਣੀ  ਸੰਤ ਅਤਰ ਸਿੰਘ ਜੀ ਦੇ ਲਾਹੌਰ ਦਰਸ਼ਨਾਂ ਦੇ ਹਫ਼ਤਾ ਕੁ ਪਿੱਛੋਂ, ਤਰਨ ਤਾਰਨ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੇ ਦੀਵਾਨ ਵਿੱਚ, (ਸੰਤ) ਭਾਈ ਤੇਜਾ ਸਿੰਘ ਜੀ ਨੂੰ ਨਾਮ ਦੀ ਮਸਤੀ ਵਿੱਚ, ਅੰਮ੍ਰਿਤ ਛਕਣ ਦੀ ਅਕਾਸ਼ਬਾਣੀ ਹੋਈ। ਆਵਾਜ਼ ਸੁਣਦੇ ਸਾਰ ਆਪ ਦੇ ਹਿਰਦੇ ਵਿੱਚ ਐਸੀ ਖਿੱਚ ਪਈ ਕਿ ਆਪ ਉਸੇ ਵੇਲੇ ਸੰਤ ਅਤਰ ਸਿੰਘ ਜੀ ਪਾਸ ਹਾਜ਼ਰ ਹੋਏ। ਹੱਥ ਜੋੜ ਬੇਨਤੀ ਕਰ, ਆਪ ਜੀ ਨੇ ਪ੍ਰਵਾਰ ਸਹਿਤ ਸੰਤ ਜੀ ਰਾਹੀਂ, ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ-ਪਾਨ ਕਰ, ਨਾਮ ਦੀ ਪੂਰੀ ਵਿਧੀ ਪ੍ਰਾਪਤ ਕੀਤੀ ਅਤੇ ਨਿਰੰਜਣ ਸਿੰਘ ਮਹਿਤਾ ਤੋਂ 'ਤੇਜਾ ਸਿੰਘ' ਬਣੇ।  ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥ (੯੯੩)  ਅੰਮ੍ਰਿਤ ਤਿਆਰ ਹੋਣ ਦੌਰਾਨ ਆਪ ਦੇ ਰੋਮ-ਰੋਮ 'ਚੋਂ ਅੰਤਰ ਆਤਮੇ ਏਹੀ ਅਰਦਾਸ ਨਿਕਲਦੀ ਰਹੀ, "ਹੇ ਸੱਚੇ ਪਾਤਸ਼ਾਹ! ਤੂੰ ਆਪਣਾ ਅੰਮ੍ਰਿਤ ਬਖਸ਼ਣ ਲੱਗਾਂ ਹੈਂ, ਆਪਣੀ ਮਿਹਰ ਕਰਕੇ ਨਿਭਾ ਲੈਣਾ।" --- Send in a voice message: https://podcasters.spotify.com/pod/show/sant-teja-singh-ji/message2021-07-1701 minSant Attar Singh JiSant Attar Singh JiWaheguru Naam Japoun Lai Akashbaani | Sakhi - 7 | Sant Attar Singh ji Mastuana Wale#SantAttarSinghji #Sakhi ਵਾਹਿਗੁਰੂ ਨਾਮ ਜਪਾਉਣ ਲਈ ਅਕਾਸ਼ਬਾਣੀ  ਹਜ਼ੂਰ ਸਾਹਿਬ ਵੈਰਾਗ ਵਿੱਚ ਇਹ ਖ਼ਿਆਲ ਕਰਕੇ ਕਿ ਇਸ ਸਰੀਰ (ਖੱਲੜੇ) ਨੂੰ ਕੀ ਰੱਖਣਾ ਹੈ, ਇਹ ਜੀਵ-ਜੰਤੂਆਂ ਦਾ ਭੋਜਨ ਬਣ ਕੇ ਸਫਲਾ ਹੋ ਜਾਏ, ਸੰਤ ਜੀ ਨੇ ਗੋਦਾਵਰੀ ਦਰਿਆ ਵਿੱਚ ਛਾਲ ਮਾਰ ਦਿੱਤੀ, ਪਰ ਕਿਸੇ ਇਲਾਹੀ ਤਾਕਤ ਨੇ ਦਰਿਆ 'ਚੋਂ ਕੱਢ ਕੇ ਅਕਾਸ਼ਬਾਣੀ ਕੀਤੀ, "ਗੁਰਮੁਖਾ! ਤੂੰ ਤਾਂ ਦੁਨੀਆਂ ਵਿੱਚ ਵਾਹਿਗੁਰੂ ਨਾਮ ਜਪਾਉਣ ਵਾਸਤੇ ਆਇਆ ਹੈਂ।" ਇਸੇ ਤਰ੍ਹਾਂ ਇੱਕ ਰਾਤ ਸੰਤ ਜੀ ਰਿਸ਼ੀਕੇਸ਼, ਘੋਰ ਜੰਗਲ ਵਿੱਚ ਇੱਕ ਚਸ਼ਮੇ ਪਾਸ, ਜਿੱਥੇ ਰਾਤ ਨੂੰ ਸ਼ੇਰ ਆ ਕੇ ਪਾਣੀ ਪੀਂਦੇ ਸਨ, ਨਾਮ-ਰਸ ਵਿੱਚ ਮਗਨ ਹੋ ਗਏ ਅਤੇ ਮਨ ਵਿੱਚ ਵਿਚਾਰ ਆਈ ਕਿ ਇਹ ਸਰੀਰ ਤਾਂ ਰਹਿਣਾ ਨਹੀਂ, ਇਸ ਲਈ ਜੰਗਲੀ ਜਾਨਵਰਾਂ ਨੂੰ ਇਸ ਦਾ ਪ੍ਰਸ਼ਾਦਿ ਛਕਾ ਕੇ ਪ੍ਰਭੂ ਦੀ ਪ੍ਰਸੰਨਤਾ ਪ੍ਰਾਪਤ ਕਰੀਏ। ਕਈ ਸ਼ੇਰ ਪਾਣੀ ਪੀਣ ਆਏ, ਪਰ ਸੰਤ ਜੀ ਦੇ ਸਰੀਰ ਨੂੰ ਸੁੰਘ ਕੇ ਵਾਹਿਗੁਰੂ ਦਾ ਨਾਮ-ਰਸ ਮਾਣ ਕੇ ਚਲੇ ਗਏ। ਅੰਮ੍ਰਿਤ ਵੇਲੇ ਕਰਤਾਰ ਦੀ ਰਜ਼ਾ ਮੰਨ ਕੇ ਵਿਚਾਰ ਕੀਤਾ ਕਿ ਹੁਕਮੀ ਦਾ ਹੁਕਮ ਇਸ ਸਰੀਰ ਕੋਲੋਂ ਆਪ ਦੀ ਸੇਵਾ ਲੈਣ ਦਾ ਹੈ, ਤੇਰਾ ਕੰਮ ਹੁਕਮ ਮੰਨ ਕੇ ਸਤਿਗੁਰੂ ਜੀ ਦੀ ਰਜ਼ਾ ਵਿੱਚ ਹਾਜ਼ਰ ਰਹਿਣ ਦਾ ਹੈ। --- Send in a voice message: https://podcasters.spotify.com/pod/show/sant-attar-singh-ji/message2021-07-1001 minSant Teja Singh JiSant Teja Singh JiBhai Ehh Taa Premi Hai | Sakhi - 7 | Sant Teja Singh Ji#Sakhi #SantTejaSinghJi  ਭਾਈ! ਇਹ ਤਾਂ ਪ੍ਰੇਮੀ ਹੈ  ਮਸਤਾਨੀ ਦਸ਼ਾ ਵਿੱਚ (ਸੰਤ) ਭਾਈ ਤੇਜਾ ਸਿੰਘ ਜੀ, ਸੰਤ-ਮਿਲਾਪ ਦੀ ਖਿੱਚ ਕਰਕੇ, ਬ੍ਰਹਮ ਗਿਆਨੀ ਸੰਤ ਬਾਬਾ ਸ਼ਾਮ ਸਿੰਘ ਜੀ ਦੇ ਦਰਸ਼ਨ ਕਰਨ ਗਏ। ਸੰਤ ਬਾਬਾ ਸ਼ਾਮ ਸਿੰਘ ਜੀ ਦੇ ਬਚਨਾਂ ਕਰਕੇ ਆਪ ਜੀ ਨੂੰ ਪੂਰਬਲੇ ਜਨਮਾਂ ਦੇ ਸੰਜੋਗ ਅਨੁਸਾਰ ਸੰਨ 1906 ਵਿੱਚ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਲਾਹੌਰ ਪਹਿਲੀ ਵਾਰ ਦਰਸ਼ਨ ਹੋਏ। ਡਾ: ਭਾਈ ਜੋਧ ਸਿੰਘ, ਜੋ ਭਾਈ ਤੇਜਾ ਸਿੰਘ ਦੇ ਹੇਠਾਂ ਪ੍ਰੋਫੈਸਰ ਦਾ ਕੰਮ ਕਰਦੇ ਸਨ, ਨੇ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਦੱਸਿਆ ਕਿ ਇਹ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਹਨ। ਸੰਤਾਂ ਦੇ ਮੁਖਾਰਬਿੰਦ ਤੋਂ ਸਹਿਜ-ਸੁਭਾਏ ਨਿਕਲਿਆ, "ਭਾਈ! ਇਹ ਤਾਂ ਪ੍ਰੇਮੀ ਹੈ।" ਇਸ ਬਚਨ ਦੇ ਨਿਕਲਣ ਨਾਲ ਹੀ ਆਪ ਨੇ ਮਸਤਾਨੀ ਦਸ਼ਾ ਜਰ ਲਈ ਅਤੇ ਡਿਗਣਾ-ਢਹਿਣਾ ਬੰਦ ਹੋ ਗਿਆ। ਇਸ ਪਿੱਛੋਂ ਆਪ ਜੀ ਨੇ ਸੰਤ ਅਤਰ ਸਿੰਘ ਜੀ ਦੇ ਬਚਨਾਂ ਅਨੁਸਾਰ ਆਪਣਾ ਸਾਰਾ ਜੀਵਨ ਗੁਰਸਿੱਖੀ ਵਿੱਚ ਢਾਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬ੍ਰਹਮ- ਵਿੱਦਿਆ ਗ੍ਰਹਿਣ ਕੀਤੀ। ਕੁਝ ਦਿਨ ਲਾਹੌਰ ਸੰਤਾਂ ਦੇ ਚਰਨਾਂ ਵਿੱਚ ਰਹਿ ਕੇ ਆਪ ਵਾਪਸ ਅੰਮ੍ਰਿਤਸਰ ਆ ਗਏ। ਫਿਰ ਪ੍ਰਿੰਸੀਪਲ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋ ਗਏ।  ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ (੨੦੪ --- Send in a voice message: https://podcasters.spotify.com/pod/show/sant-teja-singh-ji/message2021-07-1001 minSant Teja Singh JiSant Teja Singh JiDase Patshahiya Hazar Nazar | Sakhi - 6 | Sant Teja Singh Ji#Sakhi #SantTejaSinghJi  ਦਸੇ ਪਾਤਸ਼ਾਹੀਆਂ ਹਾਜ਼ਰ-ਨਾਜ਼ਰ  ਮਸਤਾਨੀ ਦਸ਼ਾ ਵਿੱਚ ਸੰਤ ਤੇਜਾ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀ ਖਿੱਚ ਪ੍ਰਤੀਤ ਕੀਤੀ। ਉਸ ਸਮੇਂ ਆਪ ਜੀ ਦੇ ਪਰਿਵਾਰ ਦੇ ਜੀਅ, ਘਰ ਵਿੱਚ ਹੀ ਹਰ ਰੋਜ਼ ਵਾਰੀ-ਵਾਰੀ ਪਾਠ ਤੇ ਅਰਦਾਸ ਕਰਦੇ ਸਨ। ਇੱਕ ਦਿਨ ਮਾਤਾ ਜੀ ਦੀ ਵਾਰੀ ਆਈ। ਮਾਤਾ ਜੀ ਨੂੰ ਅਰਦਾਸ ਨਹੀਂ ਸੀ ਆਉਂਦੀ । ਸੰਤਾਂ ਨੇ ਬੇਨਤੀ ਕੀਤੀ, "ਮਾਤਾ ਜੀ! ਜਿਵੇਂ ਆਉਂਦੀ ਹੈ ਉਵੇਂ ਹੀ ਕਰ ਲਵੋ।" ਭੋਲੀ ਮਾਤਾ ਨੇ ਜਦੋਂ ਦਸਾਂ ਪਾਤਸ਼ਾਹੀਆਂ ਦੇ ਬਿਨਾਂ ਨਾਂ ਲਏ ਅਰਦਾਸ ਕੀਤੀ ਤਾਂ ਸੰਤ ਜੀ ਚੌਫ਼ਾਲ ਸੁਹਾਗੇ ਵਤ, ਮੱਥੇ ਭਾਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਸ ਤਰ੍ਹਾਂ ਡਿੱਗੇ ਜਿਵੇਂ ਪੂਰੇ ਸਰੀਰ ਦੇ ਅੰਗ-ਅੰਗ ਡੰਡਉਤ ਕਰ ਰਹੇ ਹੋਣ। ਹਿਰਦੇ ਵਿੱਚੋਂ ਦਸੇ ਪਾਤਸ਼ਾਹੀਆਂ ਦੇ ਨਾਵਾਂ ਦੀ ਇਲਾਹੀ ਧੁਨ ਨਿਕਲਣ ਤੋਂ ਬਾਅਦ ਹੀ ਖੜੇ ਹੋ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਦਲੀਲ-ਬਾਜ਼ ਅਤੇ ਪੱਛਮੀ ਵਿੱਦਿਆ ਦੇ ਮਾਦਾ-ਪ੍ਰਸਤ ਨੂੰ ਪਿਛਲੇ ਜਨਮ ਦੇ ਸ਼ੁਭ ਕਰਮਾਂ ਕਰਕੇ, ਅਧਿਆਤਮਿਕ ਤੌਰ 'ਤੇ ਅਨੁਭਵ ਕਰਵਾ ਦਿੱਤਾ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਦਸੇ ਪਾਤਸ਼ਾਹੀਆਂ ਹਾਜ਼ਰ-ਨਾਜ਼ਰ ਹੁੰਦੀਆਂ ਹਨ। --- Send in a voice message: https://podcasters.spotify.com/pod/show/sant-teja-singh-ji/message2021-07-0301 minSant Attar Singh JiSant Attar Singh JiAtut Simran Haridwar Ate Rishikesh | Sakhi - 6 | Sant Attar Singh ji Mastuana Wale#SantAttarSinghji #Sakhi  ਅਤੁੱਟ ਸਿਮਰਨ (ਹਰਦੁਆਰ ਅਤੇ ਰਿਸ਼ੀਕੇਸ਼)  ਦੋ ਸਾਲ ਹਜ਼ੂਰ ਸਾਹਿਬ ਜਪ-ਤਪ ਕਰਨ ਉਪਰੰਤ ਸੰਤ ਅਤਰ ਸਿੰਘ ਜੀ ਮਹਾਰਾਜ ਇੱਕ ਪ੍ਰੇਮੀ ਦੇ ਨਾਲ ਮੱਧ-ਪ੍ਰਦੇਸ਼ ਦੇ ਘਣੇ ਜੰਗਲਾਂ ਵਿੱਚੋਂ ਪੈਦਲ ਹੀ ਰਿਸ਼ੀਕੇਸ਼ ਜਾ ਰਹੇ ਸਨ। ਸਾਮ੍ਹਣੇ ਤੋਂ ਇੱਕ ਬੱਬਰ ਸ਼ੇਰ ਆ ਕੇ ਸੰਤਾਂ ਦੇ ਦਰਸ਼ਨ ਕਰਨ ਲੱਗ ਪਿਆ। ਨਾਲ ਦਾ ਪ੍ਰੇਮੀ ਐਨਾ ਡਰ ਗਿਆ ਕਿ ਸ਼ੇਰ ਨੇ ਸਾਨੂੰ ਖਾ ਲੈਣਾ ਹੈ, ਪਰ ਸੰਤ ਜੀ ਅਡੋਲ ਖੜ੍ਹੇ ਸਿਮਰਨ ਕਰਦੇ ਰਹੇ। ਸ਼ੇਰ, ਬਿੱਲੀ ਦੀ ਨਿਆਈਂ ਪੂਛ ਹਿਲਾਉਂਦਾ ਜੰਗਲ ਵੱਲ ਚਲਾ ਗਿਆ। ਸੰਤ ਜੀ ਮਹਾਰਾਜ ਨੇ ਨਾਲ ਦੇ ਪ੍ਰੇਮੀ ਨੂੰ ਕਿਹਾ ਕਿ ਸਰਬ-ਵਿਆਪੀ, ਸ਼ੇਰ ਦੇ ਰੂਪ ਵਿੱਚ ਦਰਸ਼ਨ ਦੇਣ ਆਇਆ ਸੀ। ਆਪਣਾ ਪ੍ਰੇਮ ਪੂਰਾ ਕਰ ਕੇ ਚਲਾ ਗਿਆ। ਸਾਨੂੰ ਐਸੇ ਖੂੰਖਾਰ ਜਾਨਵਰਾਂ ਤੋਂ ਡਰਨਾ ਨਹੀਂ ਚਾਹੀਦਾ, ਕਿਉਂਕਿ ਉਨ੍ਹਾਂ ਵਿੱਚ ਵੀ ਅਕਾਲ ਪੁਰਖ ਦੀ ਜੋਤ ਵੱਸਦੀ ਹੈ। ਰਿਸ਼ੀਕੇਸ਼ ਵਿਖੇ ਸੰਤ ਜੀ ਮਹਾਰਾਜ ਨੇ ਇੱਕ ਸਾਲ ਅਤੁੱਟ ਨਾਮ-ਅਭਿਆਸ ਕੀਤਾ। ਅੰਮ੍ਰਿਤ ਵੇਲੇ ਗੰਗਾ ਵਿੱਚ ਚੁੱਭੀ ਲਾ ਕੇ ਛੇਤੀ ਹੀ ਆਸਨ 'ਤੇ ਆ ਜਾਂਦੇ ਅਤੇ ਦੁਪਹਿਰ ਤਕ ਇੱਕ-ਰਸ, ਨਾਮ-ਬਾਣੀ ਵਿੱਚ ਮਸਤ ਰਹਿੰਦੇ। ਛੇਤ੍ਰ (ਲੰਗਰ) ਵਰਤਣ ਸਮੇਂ ਚੁੱਪ ਕਰਕੇ ਭੰਡਾਰੀ ਅੱਗੇ ਹੱਥ ਕਰ ਦਿੰਦੇ, ਮੂੰਹੋਂ ਨਾ ਬੋਲਦੇ। ਜੇ ਕੋਈ ਪ੍ਰਸ਼ਾਦਾ ਹੱਥ 'ਤੇ ਰੱਖ ਦਿੰਦਾ ਤਾਂ ਛਕ ਲੈਂਦੇ, ਨਹੀਂ ਤਾਂ ਗੰਗਾ-ਜਲ ਛਕ, ਫਿਰ ਅਭਿਆਸ ਵਿੱਚ ਜੁੱਟ ਜਾਂਦੇ। ਰਾਤ ਭੀ ਅਭਿਆਸ ਵਿੱਚ ਗੁਜ਼ਰਦੀ। ਜਦੋਂ ਨੀਂਦ ਜ਼ੋਰ ਪਾਉਂਦੀ ਤਾਂ ਬੈਠੇ-ਬੈਠੇ ਹੀ ਬਿਰਾਜ ਲੈਂਦੇ। --- Send in a voice message: https://podcasters.spotify.com/pod/show/sant-attar-singh-ji/message2021-07-0302 minSant Attar Singh JiSant Attar Singh JiDamdi Chamdi Da Prabhu Simran Vich Vighan | Sakhi - 5 | Sant Attar Singh ji Mastuana Wale#SantAttarSinghji #Sakhi  ਦਮੜੀ, ਚਮੜੀ ਦਾ ਪ੍ਰਭੂ ਸਿਮਰਨ ਵਿੱਚ ਵਿਘਨ  ਹਜ਼ੂਰ ਸਾਹਿਬ ਦੀ ਯਾਤਰਾ ਸਮੇਂ ਕਿਸੇ ਪ੍ਰੇਮੀ ਨੇ ਕੁਝ ਮਾਇਆ, ਕੱਪੜੇ ਵਿੱਚ ਲਪੇਟ ਕੇ ਸੰਤ ਜੀ ਮਹਾਰਾਜ ਦੇ ਲੱਕ ਨੂੰ ਬੰਨ੍ਹ ਦਿੱਤੀ। ਇਸ ਨੂੰ ਸੰਤ ਜੀ ਮਹਾਰਾਜ ਨੇ ਇੱਕ ਝਾੜੀ ਪਾਸ ਟੋਏ ਵਿੱਚ ਦੱਬ ਦਿੱਤਾ। ਬੰਦਗੀ ਕਰਦਿਆਂ-ਕਰਦਿਆਂ, ਕਈ ਵਾਰ ਧਿਆਨ ਟੋਏ ਵਿੱਚ ਦੱਬੀ ਮਾਇਆ ਵੱਲ ਚਲਾ ਜਾਂਦਾ। ਇੱਕ ਦਿਨ ਅਭਿਆਸ ਵਿੱਚ ਇਹ ਧਿਆਨ ਆਇਆ ਤਾਂ ਸੰਤ ਜੀ ਮਹਾਰਾਜ ਨੇ ਮਨ ਵਿੱਚ ਠਾਣ ਲਿਆ ਕਿ ਅੱਜ ਇਸ ਪ੍ਰੇਮਣ (ਮਾਇਆ) ਦਾ ਜੂੜ ਵੱਢ ਹੀ ਦੇਣਾ ਹੈ। ਸਿਮਰਨ ਉਪਰੰਤ ਟੋਏ ਪਾਸ ਜਾ ਕੇ ਉਹ ਗੰਢ ਕੱਢ ਲਿਆਂਦੀ ਅਤੇ ਗੋਦਾਵਰੀ ਦਰਿਆ ਵਿੱਚ ਸਾਰੀ ਮਾਇਆ ਦਾ ਛੱਟਾ ਦੇ ਦਿੱਤਾ। ਫਿਰ ਕਦੀ ਇਸ ਮਾਇਆ ਦਾ ਧਿਆਨ ਨਹੀਂ ਆਇਆ। ਇਸ ਗੱਲ ਰਾਹੀਂ ਸੰਤ ਜੀ ਮਹਾਰਾਜ ਨੇ ਦਰਸਾਇਆ ਕਿ ਬੰਦਗੀ ਦੀ ਸਫ਼ਲਤਾ ਵਿੱਚ ਦਮੜੀ (ਮਾਇਆ) ਅਤੇ ਚਮੜੀ (ਸਰੀਰਕ-ਸੁੰਦਰਤਾ), ਦੋ ਵੱਡੇ ਵਿਘਨ ਹੁੰਦੇ ਹਨ:  ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥ ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥ (੪੭੬)  ਇਸ ਸਮੇਂ ਸੰਤ ਜੀ ਪਾਸ ਤੇੜ ਪਹਿਨਿਆ ਕੇਵਲ ਇੱਕ ਕਛਹਿਰਾ (ਇਸ਼ਨਾਨ ਕਰਨ ਨਾਲ ਇਹ ਗਿੱਲਾ ਹੋਇਆ ਕਛਹਿਰਾ ਜਿਸਮ ਦੀ ਗਰਮੀ ਨਾਲ ਹੀ ਸੁੱਕ ਜਾਂਦਾ) ਅਤੇ ਛੋਟਾ ਭੂਰੀ ਦਾ ਦਸਤਾਰਾ ਹੁੰਦਾ। --- Send in a voice message: https://podcasters.spotify.com/pod/show/sant-attar-singh-ji/message2021-06-2602 minSant Teja Singh JiSant Teja Singh JiMastani Dasha | Sakhi - 5 | Sant Teja Singh Ji#Sakhi #SantTejaSinghJi  ਮਸਤਾਨੀ ਦਸ਼ਾ  ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥ ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥ (੭੨੮)  ਭਾਈ ਨਿਰੰਜਨ ਸਿੰਘ (ਸੰਤ ਤੇਜਾ ਸਿੰਘ ਜੀ) ਗੁਰਮਤਿ ਤੋਂ ਹੀਣ ਅੰਗਰੇਜ਼ੀ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹ ਕੇ ਨਾਸਤਕ ਹੋ ਗਏ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਕੀ ਟੇਕਣਾ ਸੀ, ਸਗੋਂ ਬੂਟਾਂ ਸਮੇਤ ਕਿਤਾਬ ਵਾਂਙੂੰ ਮੇਜ਼ 'ਤੇ ਰੱਖ ਕੇ ਉਸ ਦੀ ਸਟੱਡੀ ਕਰਦੇ (ਪੜ੍ਹਦੇ)। ਪਿਛਲੇ ਜਨਮ ਦੀ ਕਮਾਈ ਨੇ ਰੰਗ ਲਿਆਂਦਾ ਅਤੇ ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਬੱਚਿਆਂ ਦੀ ਨਿਸ਼ਕਾਮ ਸੇਵਾ ਕਰਕੇ ਗੁਰਮਤਿ ਵੱਲ ਝੁਕ ਗਏ। ਨਿਸ਼ਕਾਮ ਅਧਿਆਪਨ ਨਾਲ ਮਨ ਰੂਪੀ ਭਾਂਡਾ ਕੁਝ ਮਾਂਜਿਆ ਗਿਆ। ਸਰੀਰ ਜਿਹੜਾ ਕਿ ਮੱਥਾ ਟੇਕਣ ਤੋਂ ਵੀ ਮੁਨਕਰ ਸੀ, ਉਸ ਨੂੰ ਰੱਬੀ-ਕੀਰਤਨ ਅਤੇ ਗੁਰਬਾਣੀ ਮਿਕਨਾਤੀਸ (ਚੁੰਬਕ) ਦੀ ਤਰ੍ਹਾਂ ਖਿੱਚਣ ਲੱਗੀ। ਆਖ਼ਰ ਇਹ ਦਸ਼ਾ ਆ ਗਈ ਕਿ ਜਦ ਅਰਦਾਸ ਦੇ ਭੋਗ ਦੇ ਸ਼ਬਦ "ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ" ਕਹੇ ਜਾਂਦੇ ਤਦ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਡੰਡੋਉਤ ਅਵਸਥਾ ਵਿੱਚ ਚੌਫ਼ਾਲ ਡਿੱਗ ਪੈਂਦੇ ਤੇ ਸਾਰੀ ਦੁਨੀਆਂ ਫ਼ਨਾਹ ਹੋਈ ਭਾਸਦੀ। ਆਪ ਜੀ ਨੂੰ ਵਿਦਿਆਰਥੀ ਫੜ ਕੇ ਉਠਾਉਂਦੇ। ਦੋ ਚਾਰ ਦਿਨ ਮਗਰੋਂ ਇਹ ਕਰਮ ਪੱਕਾ ਦੇਖ ਕੇ ਵਿਦਿਆਰਥੀ ਅਰਦਾਸ ਦੇ ਸਮੇਂ ਆਪ ਜੀ ਨੂੰ ਪਹਿਲੋਂ ਹੀ ਫੜ ਲੈਂਦੇ ਅਤੇ ਡਿੱਗਣ ਨਾ ਦੇਂਦੇ ਤੇ ਹੌਲੀ-ਹੌਲੀ ਮੱਥਾ ਟਿਕਾ ਦਿੰਦੇ। ਕਈ ਵਾਰੀ ਆਪ ਜੀ ਲੋਕ-ਲਾਜ ਤੋਂ ਪਰ੍ਹੇ ਹੋ ਕੇ ਇੱਕ-ਰਸ, ਕਿਸੇ ਖ਼ਾਸ ਅਨੰਦ ਵਿੱਚ ਕਦੀ ਟਿੱਬੇ 'ਤੇ, ਕਦੀ ਘਾਹ ਦੇ ਖੁੱਲ੍ਹੇ ਮੈਦਾਨ ਵਿੱਚ ਤੇ ਕਦੀ ਮੰਜੇ 'ਤੇ ਲੇਟਣ ਲੱਗ ਪੈਂਦੇ। ਅੰਮ੍ਰਿਤ ਵੇਲੇ ਜਦ ਹਰਿਮੰਦਰ ਸਾਹਿਬ ਇਸ਼ਨਾਨ ਕਰਨ ਜਾਂਦੇ ਤਾਂ ਜਿਹੜਾ ਵੀ ਪ੍ਰੇਮੀ ਸਾਮ੍ਹਣੇ ਆਉਂਦਾ; ਸਿੱਖ, ਹਿੰਦੂ, ਮੁਸਲਮਾਨ ਤੇ ਭਾਵੇਂ ਕੋਈ ਨੀਵੀਂ ਜਾਤੀ ਦਾ ਗ਼ਰੀਬ, ਉਸ ਵਿੱਚ ਅਕਾਲ ਪੁਰਖ ਦੀ ਜੋਤ ਸਮਝ ਕੇ ਸੰਤ ਜੀ ਦੇ ਚਿੱਤ ਵਿੱਚ ਉਸ ਨੂੰ ਘੁੱਟ ਕੇ ਜੱਫੀ ਪਾ ਕੇ ਮਿਲਣ ਲਈ ਉਛਾਲਾ ਆਉਂਦਾ ਤੇ ਕਿੰਨਾ ਚਿਰ ਇਸੇ ਪ੍ਰੇਮ ਦੀ ਖੇਡ ਵਿੱਚ ਬੀਤ ਜਾਂਦਾ। --- Send in a voice message: https://podcasters.spotify.com/pod/show/sant-teja-singh-ji/message2021-06-2602 minBaba Iqbal Singh JiBaba Iqbal Singh JiShould we bow our head to Nishan Sahib? & Should we bow to Palki Sahib without Guru Granth Sahib ji?#PearlsOfWisdom #BabaIqbalSinghJi Should we bow our head to Nishan Sahib or not? And should we bow to Palki Sahib when Guru Granth Sahib Ji is not on it? ਕੀ ਸਾਨੂੰ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ ਹੈ ਜਾਂ ਨਹੀਂ ਅਤੇ ਕੀ ਸਾਨੂੰ ਗੁਰੂ ਜੀ ਦੇ ਚਰਨੀਂ ਮੱਥਾ ਟੇਕਣਾ ਚਾਹੀਦਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਾਹਿਬ ਉੱਤੇ ਨਹੀਂ ਹੁੰਦੇ? --- Support this podcast: https://podcasters.spotify.com/pod/show/babaiqbalsinghji/support2021-06-2606 minSant Attar Singh JiSant Attar Singh JiGurmukh Piyare Nu Parshada Chhakaao | Sakhi - 4 | Sant Attar Singh ji Mastuana Wale#SantAttarSinghji #Sakhi ਗੁਰਮੁੱਖ ਪਿਆਰੇ ਨੂੰ ਪ੍ਰਸ਼ਾਦਾ ਛਕਾਓ  ਹਜ਼ੂਰ ਸਾਹਿਬ ਵਿਖੇ ਇੱਕ ਵਾਰ ਸੰਤ ਜੀ ਨਗੀਨਾ ਘਾਟ ਤੋਂ ਤਕਰੀਬਨ ਪੰਜ ਕਿਲੋਮੀਟਰ ਦੇ ਫ਼ਾਸਲੇ 'ਤੇ ਗੋਦਾਵਰੀ ਦਰਿਆ ਦੇ ਗਲ-ਗਲ ਡੂੰਘੇ ਪਾਣੀ ਵਿੱਚ ਖੜ੍ਹੇ ਹੋ ਕੇ ਪ੍ਰਭੂ ਦੇ ਸਿਮਰਨ ਵਿੱਚ ਅੱਠ ਦਿਨ ਲੀਨ ਹੋਏ ਰਹੇ। ਵੱਡੇ ਪੁਜਾਰੀ ਭਾਈ ਨਾਨੂੰ ਸਿੰਘ ਜੀ ਨੂੰ ਸੁਪਨੇ ਵਿੱਚ ਕਰਤਾਰ ਦਾ ਹੁਕਮ ਹੋਇਆ ਕਿ ਗੁਰਮੁਖ ਪਿਆਰੇ ਨੂੰ ਜਾ ਕੇ ਪ੍ਰਸ਼ਾਦਾ ਛਕਾਓ। ਪੁਜਾਰੀ ਜੀ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਲੈ, ਗੋਦਾਵਰੀ ਦੇ ਕੰਢੇ-ਕੰਢੇ ਤੁਰ ਪਏ ਪਰ ਕਿਸੇ ਪ੍ਰੇਮੀ ਦੇ ਦਰਸ਼ਨ ਨਾ ਹੋਣ 'ਤੇ ਨਿਰਾਸ਼ ਹੀ ਵਾਪਸ ਆ ਗਏ। ਅਗਲੇ ਦਿਨ ਫਿਰ ਸੁਪਨੇ ਵਿੱਚ ਇਲਾਹੀ ਤਾਕਤ ਦੀ ਤਾੜਨਾ ਹੋਈ, "ਪਿਆਰੇ ਨੂੰ ਪ੍ਰਸ਼ਾਦਾ ਛਕਾਓ।" ਭਾਈ ਨਾਨੂੰ ਸਿੰਘ ਜੀ ਨੇ ਉਸੇ ਦਸ਼ਾ ਵਿੱਚ ਬੇਨਤੀ ਕੀਤੀ, "ਹਜ਼ੂਰ! ਕੁਝ ਸੁਹ-ਪਤਾ ਨਹੀਂ ਲੱਗਦਾ।" ਹੁਕਮ ਹੋਇਆ, "ਗੋਦਾਵਰੀ ਦੇ ਕੰਢੇ-ਕੰਢੇ ਹੋਰ ਅੱਗੇ ਜਾਓ, ਪਿਆਰਾ ਨਜ਼ਰੀਂ ਪੈ ਜਾਵੇਗਾ।" ਅਗਲੇ ਦਿਨ ਪੁਜਾਰੀ ਜੀ ਨੇ ਸੰਤ ਜੀ ਨੂੰ ਲੱਭ ਕੇ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ। ਸੰਤ ਜੀ ਮਹਾਰਾਜ ਦੇ ਪ੍ਰਸ਼ਾਦਾ ਛਕਣ ਤੋਂ ਨਾਂਹ ਕਰਨ 'ਤੇ ਭਾਈ ਨਾਨੂੰ ਜੀ ਨੇ ਬੇਨਤੀ ਕੀਤੀ ਕਿ ਜੇ ਤੁਸੀਂ ਪ੍ਰਸ਼ਾਦਾ ਨਾ ਛਕਿਆ ਤਾਂ ਮੈਨੂੰ ਰਾਤ ਨੂੰ ਇਲਾਹੀ ਤਾਕਤਾਂ ਸੌਣ ਨਹੀਂ ਦੇਣਗੀਆਂ। ਸੰਤਾਂ ਨੇ ਉਸ ਤੋਂ ਇਹ ਬਚਨ ਲੈ ਕੇ ਕਿ ਇਹ ਵਾਰਤਾ ਕਿਸੇ ਨੂੰ ਨਹੀਂ ਦੱਸਣਗੇ, ਹੱਥ 'ਤੇ ਪ੍ਰਸ਼ਾਦਾ ਲੈ ਕੇ ਛਕ ਲਿਆ ਅਤੇ ਫਿਰ ਨਾਮ-ਸਿਮਰਨ ਵਿੱਚ ਜੁੱਟ ਗਏ। --- Send in a voice message: https://podcasters.spotify.com/pod/show/sant-attar-singh-ji/message2021-06-1902 minBaba Iqbal Singh JiBaba Iqbal Singh JiShould we take our Selfies or not ?#PearlsOfWisdom #BabaIqbalSinghJi Should we take our Selfies or not? ਕੀ ਸਾਨੂੰ ਆਪਣੀ ਸੈਲਫੀ ਲੈਣੀ ਚਾਹੀਦੀ ਹੈ ਜਾਂ ਨਹੀਂ? --- Support this podcast: https://podcasters.spotify.com/pod/show/babaiqbalsinghji/support2021-06-1904 minSant Teja Singh JiSant Teja Singh JiVice Principal to Principal | Sakhi- 4 | Sant Teja Singh Ji#Sakhi #SantTejaSinghJi  ਵਾਈਸ-ਪ੍ਰਿੰਸੀਪਲ ਤੋਂ ਪ੍ਰਿੰਸੀਪਲ  (ਸੰਤ) ਭਾਈ ਤੇਜਾ ਸਿੰਘ ਜੀ ਨੇ 1904 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵਾਈਸ-ਪ੍ਰਿੰਸੀਪਲ ਦੀ ਸੇਵਾ ਸੰਭਾਲੀ। ਥੋੜ੍ਹੇ ਹੀ ਸਮੇਂ ਬਾਅਦ ਅੰਗਰੇਜ਼ ਪ੍ਰਿੰਸੀਪਲ ਇੰਗਲੈਂਡ ਚਲਾ ਗਿਆ ਅਤੇ ਮੈਨੇਜ਼ਮੈਂਟ ਨੇ ਭਾਈ ਤੇਜਾ ਸਿੰਘ ਜੀ ਨੂੰ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਦਿੱਤਾ। ਗੁਰ ਵਾਕ:  ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥ (੪੯੫)  ਦੇ ਅਸਰ ਕਰਕੇ ਆਪ ਨੇ ਲੂਣ ਮਹਿਕਮੇ ਦੀ ਪੱਕੀ ਤੇ ਉੱਚ-ਸੇਵਾ ਤੋਂ ਅਸਤੀਫ਼ਾ ਦੇ ਦਿੱਤਾ। ਮਨੁੱਖਤਾ ਦੀ ਸੇਵਾ ਅਤੇ ਪ੍ਰਭੂ-ਮਿਲਾਪ ਦੇ ਕਰਮ ਜਾਗ ਪਏ। ਇਸ ਤੀਬਰ ਖਿੱਚ ਨਾਲ ਆਪ ਜੀ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕਰ, ਸੰਤਾਂ ਦੀ ਸੇਵਾ ਵਿੱਚ ਪੂਰੀ ਤਰ੍ਹਾਂ ਸਮਰਪਿਤ ਹੋਏ ਅਤੇ ਅੰਤਰ ਆਤਮੇ ਇਸ ਸ਼ਬਦ ਨੂੰ ਕਮਾਉਣ ਦਾ ਪੂਰਾ-ਪੂਰਾ ਯਤਨ ਕੀਤਾ:  ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥ (੭੪੭) --- Send in a voice message: https://podcasters.spotify.com/pod/show/sant-teja-singh-ji/message2021-06-1901 minSant Teja Singh JiSant Teja Singh JiVakalat to Adhiyapan | Sakhi- 3 | Sant Teja Singh Ji#Sakhi #SantTejaSinghJi ਵਕਾਲਤ ਤੋਂ ਅਧਿਆਪਨ  ਸੰਤ ਤੇਜਾ ਸਿੰਘ ਜੀ ਨੇ ਸੰਨ 1901 ਵਿੱਚ ਗੁਜ਼ਰਾਂਵਾਲੇ ਵਕਾਲਤ ਸ਼ੁਰੂ ਕੀਤੀ ਪਰ ਇਹ ਸਮਝ ਕੇ, ਕਿ ਇਸ ਕੰਮ ਵਿੱਚ ਝੂਠ ਬੋਲਣਾ ਪੈਂਦਾ ਹੈ, ਥੋੜ੍ਹੇ ਦਿਨਾਂ ਵਿੱਚ ਹੀ ਛੱਡ ਦਿੱਤੀ। ਸੰਨ 1902 ਵਿੱਚ ਸਰਬ-ਹਿੰਦ ਉੱਤਰੀ ਭਾਰਤ ਦੇ ਲੂਣ ਮਹਿਕਮੇ ਦਾ ਇਮਤਿਹਾਨ ਦਿੱਤਾ ਅਤੇ ਪਹਿਲੇ ਨੰਬਰ 'ਤੇ ਸਹਾਇਕ ਸੁਪ੍ਰਿਟੈਂਡੈਂਟ ਚੁਣੇ ਗਏ। ਇਸ ਨੌਕਰੀ ਵਿੱਚ ਕੁਦਰਤੀ ਤੌਰ 'ਤੇ ਪੈਦਾ ਹੋਏ ਲੂਣ ਦੀ ਰਾਖੀ ਕਰਨੀ ਹੁੰਦੀ ਸੀ। ਗ਼ਰੀਬ ਲੋਕ ਜੋ ਇਸ ਲੂਣ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਇਕੱਠਾ ਕਰਕੇ ਰੋਜ਼ੀ ਕਮਾਉਂਦੇ ਸਨ, ਉਨ੍ਹਾਂ ਨੂੰ ਕੈਦ ਕਰਨਾ ਹੁੰਦਾ ਸੀ। ਇਸ ਲਈ ਇਸ ਨੌਕਰੀ ਤੋਂ ਵੀ ਆਪ ਦਾ ਦਿਲ ਉਪਰਾਮ ਹੋ ਗਿਆ। ਆਪ ਨੇ ਅਧਿਆਪਕ ਦਾ ਕਿੱਤਾ ਅਪਣਾਉਣ ਦਾ ਮਨ ਬਣਾ ਲਿਆ। ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਧਾਨ ਸ. ਸੁੰਦਰ ਸਿੰਘ ਜੀ ਮਜੀਠੀਆ ਨਾਲ ਪੱਤਰ-ਵਿਹਾਰ ਕੀਤਾ। ਨਿਯੁਕਤੀ-ਪੱਤਰ ਆਉਣ 'ਤੇ ਆਪ ਜੀ ਨੇ ਕਾਲਜ ਵਿੱਚ ਵਾਈਸ-ਪ੍ਰਿੰਸੀਪਲ ਦੇ ਆਹੁਦੇ 'ਤੇ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ। --- Send in a voice message: https://podcasters.spotify.com/pod/show/sant-teja-singh-ji/message2021-06-1201 minBaba Iqbal Singh JiBaba Iqbal Singh JiShould we watch TV or not?#PearlsOfWisdom #BabaIqbalSinghJi Should we watch TV or not?  There is a vast trend of Telivision now a days. Onw switches on the TV and what does the TV shoes? If there is gurbani streaming then he can listen to it. If you hear a religious concept by which you get motivated to move with the Almighty then there is no problem in watching that or you see a serial which is related to the Lord that inspires us. If the TV is showing shows like this than to meet the lord a devotee is praying i...2021-06-1203 minSant Attar Singh JiSant Attar Singh JiHajoor Sahib Yatra Ate Simran | Sakhi - 3 | Sant Attar Singh ji Mastuana Wale#SantAttarSinghji #Sakhi ਹਜ਼ੂਰ ਸਾਹਿਬ ਯਾਤਰਾ ਅਤੇ ਸਿਮਰਨ  ੧੮੮੭ ਵਿੱਚ ਆਪ ਨੇ ਫ਼ੌਜ ਤੋਂ ਰਿਜ਼ਰਵ ਅਥਵਾ ਆਰਜ਼ੀ ਤੌਰ 'ਤੇ ਛੁੱਟੀ ਲੈ ਲਈ ਅਤੇ ਘਰ ਦੀ ਬਜਾਏ ਸਿੱਧੇ ਡੇਰਾ ਗਾਜ਼ੀ ਖਾਂ (ਪਾਕਿਸਤਾਨ) ਤੋਂ ਸੈਂਕੜੇ ਮੀਲਾਂ ਦਾ ਪੈਦਲ ਸਫ਼ਰ ਕਰਕੇ ਹਜ਼ੂਰ ਸਾਹਿਬ ਪਹੁੰਚੇ। ਖੱਬਾ ਪੈਰ ਚੁੱਕਦੇ 'ਵਾਹਿ' ਆਖਦੇ ਅਤੇ ਸੱਜਾ ਪੈਰ ਚੁੱਕਦੇ ਤਾਂ 'ਗੁਰੂ' ਆਖਦੇ, ਜੋ ਉਨ੍ਹਾਂ ਦਾ ਨਾਮ-ਸਿਮਰਨ ਬਣ ਗਿਆ ਸੀ। ਇਸ ਤਰ੍ਹਾਂ ਸ਼ਬਦ-ਸੁਰਤ ਦੀ ਤਾਰ ਵਿੱਚ ਸੌ-ਸੌ ਕੋਹ (ਤਕਰੀਬਨ ੨੦੦ ਕਿਲੋਮੀਟਰ) ਤੋਂ ਵੱਧ ਰਾਤ-ਦਿਨ ਵਿੱਚ ਸਫ਼ਰ ਕਰ ਲੈਂਦੇ। ਇਹ ਸ਼ਬਦ ਦੀ ਇਲਾਹੀ ਤਾਕਤ ਦਾ ਹੀ ਰੰਗ ਹੈ। ਹਜ਼ੂਰ ਸਾਹਿਬ ਤਕਰੀਬਨ ਦੋ ਸਾਲ ਪੰਜਾਂ ਬਾਣੀਆਂ ਦੇ ਨਿੱਤਨੇਮ ਤੋਂ ਇਲਾਵਾ ਗੁਰ-ਮੰਤਰ, ਜਪੁਜੀ ਸਾਹਿਬ, ਸੁਖਮਨੀ ਸਾਹਿਬ, ਮੂਲ-ਮੰਤਰ ਅਤੇ ਜਾਪ ਸਾਹਿਬ ਵਿੱਚੋਂ ਚਾਚਰੀ ਛੰਦ॥ ਤ੍ਵ ਪ੍ਰਸਾਦਿ॥ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ॥ ਹਰੀਅੰ ਕਰੀਅੰ ਨ੍ਰਿਨਾਮੇ ਅਕਾਮੇ॥ ਅਤੇ ਗਉੜੀ ਮਹਲਾ ੫॥ ਥਿਰੁ ਘਰਿ ਬੈਸਹੁ ਹਰਿਜਨ ਪਿਆਰੇ (ਪੂਰਾ ਸ਼ਬਦ) ਗੁਰਬਾਣੀ ਸ਼ਬਦਾਂ ਅਤੇ ਨਾਮ-ਸਿਮਰਨ ਦੀ ਅਤੁੱਟ ਅਰਾਧਨਾ ਕੀਤੀ। ਸੇਵਕਾਂ ਪਾਸੋਂ ਇੱਕ ਮੋਟਾ ਪ੍ਰਸ਼ਾਦਾ, ਜਿਸ ਉੱਤੇ ਦਾਲ-ਸਬਜ਼ੀ ਰੱਖੀ ਹੁੰਦੀ, ਹੱਥ 'ਤੇ ਲੈ ਕੇ ਛਕ ਲੈਂਦੇ। ਸਾਰੀ-ਸਾਰੀ ਰਾਤ ਸਿਮਰਨ-ਅਭਿਆਸ ਕਰਦੇ, ਦਰਬਾਰ ਸਾਹਿਬ ਵਿੱਚ ਝਾੜੂ ਲਗਾਉਣ ਅਤੇ ਇਸ਼ਨਾਨ ਵਾਸਤੇ ਜਲ ਦੀ ਸੇਵਾ ਕਰਦੇ। --- Send in a voice message: https://podcasters.spotify.com/pod/show/sant-attar-singh-ji/message2021-06-1202 minSant Teja Singh JiSant Teja Singh JiDuniyavi Vidiya Di Sikhiya | Sakhi- 2 | Sant Teja Singh Ji#Sakhi #SantTejaSinghJi ਦੁਨਿਆਵੀ ਵਿੱਦਿਆ ਦੀ ਸਿੱਖਿਆ  ਸੰਤ ਤੇਜਾ ਸਿੰਘ ਜੀ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਵਿੱਚ ਹੀ ਮੀਆਂ ਮੁਹੰਮਦ ਦੀਨ ਪਾਸੋਂ ਪ੍ਰਾਪਤ ਕੀਤੀ। ਉਪਰੰਤ ਫ਼ਾਜ਼ਿਲਕਾ ਅਤੇ ਲਾਹੌਰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ। ਸੰਨ 1900 ਵਿੱਚ ਐਲ.ਐਲ.ਬੀ. ਅਤੇ 1901 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮ.ਏ. (ਅੰਗਰੇਜ਼ੀ) ਦੀ ਡਿਗਰੀ ਪਹਿਲੇ ਨੰਬਰ 'ਤੇ ਰਹਿ ਕੇ ਪ੍ਰਾਪਤ ਕੀਤੀ ਪਰ ਇਸ ਗੁਰਮਤਿ-ਹੀਣ ਪੱਛਮੀ ਵਿੱਦਿਆ ਨੇ ਉਨ੍ਹਾਂ ਨੂੰ ਨਾਸਤਕ ਕਰ ਦਿੱਤਾ। ਪੂਰਵ ਜਨਮਾਂ ਦੇ ਕਰਮਾਂ ਕਰਕੇ ਆਪ ਨਿਸ਼ਕਪਟ ਸਨ। ਆਪ ਝੂਠ ਬੋਲਣ ਤੋਂ ਨਫ਼ਰਤ ਕਰਦੇ ਅਤੇ ਹਠ-ਧਰਮੀ ਉੱਕੇ ਹੀ ਨਹੀਂ ਸਨ। ਸੰਤ ਜੀ ਸਦਾ ਹੀ ਗਰੀਬਾਂ ਦਾ ਦੁੱਖ ਦੇਖ ਕੇ ਦ੍ਰਵ ਜਾਂਦੇ ਤੇ ਆਪਣੇ ਫਰਜ਼ ਨੂੰ ਧਰਮ ਸਮਝ ਕੇ ਪੂਰਾ ਕਰਦੇ। ਇਹੀ ਗੁਣ ਸਨ, ਜਿਨ੍ਹਾਂ ਕਰਕੇ ਆਪ ਜੀ ਤਨ, ਮਨ ਅਤੇ ਧਨ ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰ ਕਰਕੇ ਬਚਨ ਕਮਾ ਸਕੇ। ਹੁਕਮ ਅੰਦਰ 1911 ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਵੀ ਆਪ ਜੀ ਨੇ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ। --- Send in a voice message: https://podcasters.spotify.com/pod/show/sant-teja-singh-ji/message2021-06-0501 minSant Attar Singh JiSant Attar Singh JiFauj Vich Bharti Hona | Sakhi - 2 | Sant Attar Singh ji Mastuana Wale#SantAttarSinghji #Sakhi ਫ਼ੌਜ ਵਿੱਚ ਭਰਤੀ ਹੋਣਾ  ਸੰਤ ਅਤਰ ਸਿੰਘ ਜੀ ਦੇ ਮਾਤਾ ਜੀ, ਸੰਤ ਜੀ ਨੂੰ ਫ਼ੌਜ ਵਿੱਚ ਭਰਤੀ ਹੋਣ ਵਾਸਤੇ ਆਗਿਆ ਨਹੀਂ ਸਨ ਦਿੰਦੇ, ਕਿਉਂਕਿ ਵੱਡਾ ਪੁੱਤਰ ਹੋਣ ਕਰਕੇ ਉਨ੍ਹਾਂ ਨੂੰ ਘਰ ਦਾ ਕੰਮ-ਕਾਜ ਬਹੁਤ ਸੀ। ਸੰਤ ਜੀ ਨੇ ਆਪਣੀ ਮਾਤਾ ਜੀ ਨੂੰ ਕਿਹਾ, "ਮਾਤਾ ਜੀ! ਅਸੀਂ ਬਹੁਤ ਵੱਡਾ ਅਹੁਦਾ (ਪਦਵੀ) ਪਾਉਣਾ ਹੈ। ਇਸ ਲਾਲਚ ਵਿੱਚ ਆ ਕੇ ਮਾਤਾ ਜੀ ਨੇ ਸੰਤਾਂ ਨੂੰ ਫ਼ੌਜ ਵਿੱਚ ਭਰਤੀ ਹੋਣ ਲਈ ਆਗਿਆ ਦੇ ਦਿੱਤੀ। ੧੮੮੩ ਵਿੱਚ ਕਰਤਾਰ ਦੇ ਅਗੰਮੀ ਹੁਕਮ ਵਿੱਚ, ਫ਼ੌਜ ਵਿੱਚ ਭਰਤੀ ਹੋ ਕੋਹਾਟ (ਪਾਕਿਸਤਾਨ) ੫੪ ਪਲਟਨ ਵਿੱਚ ਚਲੇ ਗਏ। ਪਲਟਨ ਵਿੱਚ ਜਦੋਂ ਮਾਰਚ ਕਰਦੇ ਤਾਂ 'ਲੈਫਟ-ਰਾਈਟ' ਦੀ ਥਾਂ 'ਤੇ ਆਪਣੇ ਮਨ ਵਿੱਚ ਖੱਬਾ ਪੈਰ ਚੁੱਕਦੇ 'ਵਾਹਿ' ਆਖਦੇ ਅਤੇ ਸੱਜਾ ਪੈਰ ਚੁੱਕਦੇ ਤਾਂ 'ਗੁਰੂ' ਆਖਦੇ। ਇਸੇ ਸਿਮਰਨ ਦੀ ਸ਼ਕਤੀ ਨਾਲ ਆਪ ਜੀ ਨੇ ਸਾਰੇ ਬ੍ਰਿਗੇਡ ਵਿੱਚ ਚਾਂਦਮਾਰੀ ਵਿੱਚੋਂ ਪਹਿਲੇ ਨੰਬਰ 'ਤੇ ਆ ਕੇ ਇਨਾਮ ਜਿੱਤਿਆ। ਘਰੋਂ ਮੰਗਣੀ ਬਾਰੇ ਚਿੱਠੀ ਆਉਣ 'ਤੇ ਵਾਪਸੀ ਡਾਕ ਉੱਤਰ ਦਿੱਤਾ ਕਿ ਸਾਨੂੰ ਅਕਾਲ ਪੁਰਖ ਦਾ ਹੁਕਮ ਵਿਆਹ ਕਰਾਉਣ ਦਾ ਨਹੀਂ। ਪਲਟਨ ਦੇ ਗੁਰਦੁਆਰੇ ਗ੍ਰੰਥੀ ਬਾਬਾ ਜੋਧ ਸਿੰਘ ਜੀ ਰਾਹੀਂ ਪੰਜਾਂ ਪਿਆਰਿਆਂ ਪਾਸੋਂ ਸੰਤ ਜੀ ਨੇ ਅੰਮ੍ਰਿਤ ਛਕਿਆ। ਫ਼ੌਜ ਦੀ ਡਿਊਟੀ ਦੇ ਨਾਲ-ਨਾਲ, ਗੁਰਦੁਆਰੇ ਵਿੱਚ ਬਾਬਾ ਜੋਧ ਸਿੰਘ ਜੀ ਗ੍ਰੰਥੀ ਦੀ ਅਤੁੱਟ ਸੇਵਾ ਅਤੇ ਨਾਮ-ਬਾਣੀ, ਸ਼ਬਦ-ਅਭਿਆਸ ਦੀ ਕਮਾਈ ਕੀਤੀ। --- Send in a voice message: https://podcasters.spotify.com/pod/show/sant-attar-singh-ji/message2021-06-0502 minSant Teja Singh JiSant Teja Singh JiJan Parupkari Aay | Sakhi- 1 | Sant Teja Singh Ji#Sakhi #SantTejaSinghJi ਜਨਮ  ਸੰਤ ਤੇਜਾ ਸਿੰਘ ਜੀ ਮਹਾਰਾਜ (ਨਿਰੰਜਨ ਸਿੰਘ ਮਹਿਤਾ) ਦਾ ਜਨਮ ਮਾਤਾ ਰਾਮ ਕੌਰ ਜੀ ਤੇ ਪਿਤਾ ਡਾਕਟਰ ਰੱਲਾ ਸਿੰਘ ਜੀ ਦੇ ਘਰ 14 ਮਈ 1877 ਨੂੰ ਏਮਨਾਬਾਦ ਦੇ ਪਿੰਡ ਬੱਲੋਵਾਲੀ, ਜਿਲ੍ਹਾ ਗੁਜਰਾਂਵਾਲਾ, ਪੰਜਾਬ (ਪਾਕਿਸਤਾਨ) ਵਿਖੇ ਹੋਇਆ। ਏਮਨਾਬਾਦ ਹੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਨੂੰ ਨਿਵਾਜਿਆ ਅਤੇ ਮਲਕ ਭਾਗੋ ਦਾ ਹੰਕਾਰ ਤੋੜ ਕੇ ਉਸ ਨੂੰ ਗੁਰਮਤਿ ਮਾਰਗ 'ਤੇ ਤੋਰਿਆ। ਭਾਈ ਰੱਲਾ ਸਿੰਘ ਜੀ ਲਾਹੌਰ ਦੀ ਕੇਂਦਰੀ ਜੇਲ੍ਹ ਦੇ ਡਾਕਟਰ ਸਨ। ਸੰਤ ਜੀ ਦੇ ਦਾਦਾ, ਬਾਬਾ ਨਾਨਕ ਚੰਦ ਜੀ ਇੱਕ ਪਵਿੱਤਰ ਸਖ਼ਸ਼ੀਅਤ ਸਨ। ਉਹ ਗਰੀਬਾਂ ਅਤੇ ਲੋੜਵੰਦਾਂ ਦੀ ਭੋਜਨ ਅਤੇ ਪੈਸੇ ਆਦਿ ਨਾਲ ਮਦਦ ਕਰਦੇ ਸਨ। ਉਨ੍ਹਾਂ ਦੀ ਉਦਾਰਤਾ ਕਰਕੇ ਲੋਕ ਉਨ੍ਹਾਂ ਨੂੰ ਨਾਨਕ ਸ਼ਾਹ ਕਿਹਾ ਕਰਦੇ ਸਨ। ਸੰਤ ਜੀ ਮਹਾਰਾਜ ਦੇ ਨਾਨਾ ਜੀ, ਬਾਬਾ ਭਾਗ ਸਿੰਘ ਜੀ ਵੀ ਪੂਰਨ ਗੁਰਸਿੱਖ ਸਨ ਅਤੇ ਰੋਜ਼ ਅੰਮ੍ਰਿਤ ਵੇਲੇ ਤਿੰਨ ਵਜੇ ਉੱਠ ਕੇ ਗੁਰਬਾਣੀ ਦਾ ਜਾਪ ਕਰਦੇ ਸਨ। ਉਹ ਆਪਣੇ ਹੱਥੀਂ ਗੁਰੂ ਸਾਹਿਬ ਜੀ ਦੇ ਸਰੂਪ ਦੀ ਲਿਖਾਈ ਵੀ ਕਰਿਆ ਕਰਦੇ ਸਨ। ਸੰਤ ਜੀ ਦੇ ਮਾਤਾ, ਬੀਬੀ ਰਾਮ ਕੌਰ ਜੀ ਨਿਮਰਤਾ ਅਤੇ ਸੰਤੋਖ ਦੀ ਮੂਰਤ ਸਨ। ਸੰਤ ਜੀ ਦਾ ਅਨੰਦ ਕਾਰਜ ਬੀਬੀ ਬਿਸ਼ਨ ਕੌਰ ਜੀ ਨਾਲ ਹੋਇਆ, ਜਿਨ੍ਹਾਂ ਨੇ ਸੰਤਾਂ ਦਾ ਬਹੁਤ ਸਾਥ ਦਿੱਤਾ। ਆਪ ਜੀ ਦੇ ਤਿੰਨ ਬੱਚੇ, ਭਾਈ ਮੁਕੰਦ ਸਿੰਘ, ਭਾਈ ਹਰੀ ਸਿੰਘ ਅਤੇ ਬੀਬੀ ਜੀਤ ਕੌਰ ਜੀ ਸਨ। ਭਾਈ ਹਰੀ ਸਿੰਘ ਜੀ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ। The Annual Samagam in the sweet memory of Sant Teja Singh ji shall be organized on 3rd July.  On this occasion, we are running a series on the life of Sant Teja Singh. Please do join us to know more about the life of Sant Teja Singh, a mystic star of the cosmos, the first global envoy of Sikhism. --- Send in a voice message: https://podcasters.spotify.com/pod/show/sant-teja-singh-ji/message2021-05-1702 minSant Attar Singh JiSant Attar Singh JiJan Parupkari Aay | Sakhi - 1 | Sant Attar Singh Ji Mastuana Wale#SantAttarSinghJi #Sakhi ਜਨ ਪਰਉਪਕਾਰੀ ਆਏ  ਜਨਮ: ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਵੀਹਵੀਂ ਸਦੀ ਦੇ ਉਹ ਮਹਾਨ ਮਹਾਂਪੁਰਸ਼ ਹੋਏ ਹਨ, ਜਿੰਨ੍ਹਾਂ ਦਾ ਜਿਕਰ ਸੌ ਸਾਖੀ ਵਿੱਚ 'ਅਤਰ ਸਿੰਘ ਸੂਰਾ' ਕਰਕੇ ਆਇਆ ਹੈ। ਆਪ ਦਾ ਜਨਮ ਪਿੰਡ ਚੀਮਾਂ, ਜ਼ਿਲ੍ਹਾ ਸੰਗਰੂਰ (ਪੰਜਾਬ) ਵਿਖੇ ੧੮੬੬ ਵਿੱਚ ਮਾਤਾ ਭੋਲੀ ਜੀ ਅਤੇ ਪਿਤਾ ਕਰਮ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ।  ਬਚਪਨ: ਛੋਟੀ ਉਮਰ ਵਿੱਚ ਹੀ ਆਪ ਜੀ ਲੀਰਾਂ ਦੀ ਮਾਲਾ ਬਣਾ ਕੇ ਨਾਮ ਜਪਦੇ। ਆਪ ਜੀ ਕਹਿੰਦੇ, "ਅਸੀਂ ਹੋਰ ਕੋਈ ਪੜ੍ਹਾਈ ਨਹੀਂ ਪੜ੍ਹਨੀ, ਸੱਚ ਦੀ ਹੀ ਪੜ੍ਹਾਈ ਪੜ੍ਹਾਂਗੇ"। ਆਪ ਜੀ ਕਿਸੇ ਵੀ ਸਕੂਲ ਵਿੱਚ ਨਹੀਂ ਪੜ੍ਹੇ, ਕੇਵਲ ਪਿੰਡ ਦੇ ਨਿਰਮਲਿਆਂ ਦੇ ਡੇਰੇ ਵਿੱਚੋਂ ਭਾਈ ਬੂਟਾ ਸਿੰਘ ਜੀ ਪਾਸੋਂ ਗੁਰਮੁਖੀ ਸਿੱਖੀ। ਵੱਡੇ ਹੋ ਕੇ ਖੇਤੀਬਾੜੀ, ਘਰ ਦਾ ਕੰਮ-ਕਾਜ ਕਰਦੇ ਅਤੇ ਡੰਗਰ ਚਾਰਦੇ। ਡੰਗਰ ਚਾਰਦਿਆਂ ਆਪ ਜੀ ਕਦੇ ਡੰਗਰਾਂ ਨੂੰ ਡੰਡੇ ਨਾਲ ਨਾ ਮਾਰਦੇ, ਸਗੋਂ ਕੱਪੜੇ ਨਾਲ ਹੀ ਹਿੱਕਦੇ। ਆਪ ਜੀ ਸਭ ਨਾਲ ਪ੍ਰੇਮ ਕਰਦੇ ਅਤੇ ਨਾਮ-ਰੰਗ ਵਿੱਚ ਮਸਤ ਰਹਿੰਦੇ। ਇੱਕ ਵਾਰੀ ਇੱਕ ਸਾਧੂ ਨੇ ਬਾਲਕ ਸੰਤ, ਜੋ ਡੰਗਰ ਚਾਰਦਿਆਂ ਸੁੱਤਾ ਹੋਇਆ ਸੀ, ਦੇ ਚਰਨਾਂ ਦੀ ਪਦਮ-ਰੇਖਾ ਦੇਖ ਕੇ ਨਮਸਕਾਰ ਕੀਤੀ ਤੇ ਕਿਹਾ, "ਇਹ ਇੱਕ ਬੜਾ ਭਾਰੀ ਮਹਾਂਪੁਰਸ਼ ਹੋਵੇਗਾ, ਜਿਸ ਅੱਗੇ ਰਾਜੇ-ਮਹਾਰਾਜੇ ਵੀ ਨਿਵਣਗੇ।" --- Send in a voice message: https://podcasters.spotify.com/pod/show/sant-attar-singh-ji/message2021-05-1702 minBaba Iqbal Singh JiBaba Iqbal Singh JiWe should put photographs of Saints, Lords in our home or not, according to Sikhism?#PearlsOfWisdoms​ #BabaIqbalSinghJi​ We should put photographs of Saints, Lords in our home or not, according to Sikhism?  There is a very common question among ordinary people that what is the importance or significance of photographs? Shall the photos be displayed or worshiped or not? Some people even do this, they keep photo of a highly enlightened being or Guru Sahib in front of them and they worship it. This is all Idol Worship. Worshipping a photo is illogical and myths. But if someone worship the photo with a pure heart that Maharaj I need your blessings and enlig...2021-05-1506 minBaba Iqbal Singh JiBaba Iqbal Singh JiWhat is the importance of Sewa & Simran and What is more important?#PearlsOfWisdom​ #BabaIqbalSinghJi​ What is the importance of Sewa & Simran & What is more important?  "Seva Karat Hoi Nihakame" "Tis Kau Hot Parapat Suame" After performing sewa you should not say you did it, rather you should say o' Lord you made me do this. And when you realize this that God made me do this O Lord I am not able to do it on my own. Then only he will get the blessings of Almighty. He becomes a devotee and says Maharaj has guided me to do all this only God has done not me. There are two r...2021-05-0808 minBaba Iqbal Singh JiBaba Iqbal Singh JiShould we wear coat pant or not? Does Bana impact the condition of our conscious or not?#PearlsOfWisdom​ #BabaIqbalSinghJi​ Should we wear coat pant or not? Does Bana impact the condition of our conscious or not?  There is a lot of difference between the clothes we wear and the Baana we attain. Whenever we wear the Baana, we should wear it as a blessing of Guru Sahib. Baana represents our surrender to Guru the simple and clean uniform. So, that people don’t think of that as something to be focused or representing fashion. If you wear simple clothes with no extra elements it will have influence on your mind and soul and if you wea...2021-05-0115 minBaba Iqbal Singh JiBaba Iqbal Singh JiAs per Gurmat what is the importance of Karah Prasad and its impact on the condition of mind?#PearlsOfWisdoms​ #BabaIqbalSinghJi​ What is the importance of Karah Prashad as per Gurmat and does it make any impcat on the condition of mind when you have Karah Prashad?  When we bake the "Karah Prashad" then the five 'Baani" are recited. The way to bake the "Karha Prashad" of the old times is that while baking the "Karha Prashad" the man recite the "Baani" and the 'Baani' and the 'baani' enters the 'karha Prashad'. The "Baani" enters inside then it no longer remains a common eatable or like other sweet eatables being sold at the shop. In that when...2021-04-2404 minBaba Iqbal Singh JiBaba Iqbal Singh JiWhile reciting Path if your conscious is distracted, then should recitation be continued or stopped?#PearlsOfWisdoms​ #BabaIqbalSinghJi​ In this case we should not stop. We should continue doing ‘paath’ If we stop doing ‘paath’ then it would be a defeated mentality. We have lost then. Yes, the spiritual vibrations arrive. Gurmukho, when we do ‘paath’. This is natural that. The five thieves inside us. Lust, Rage, Anger, Attachment and Conceit, They are inside us. We are busy in other issues. So, we don’t come to know about them. We are busy in universal issues, business etc. So we don’t come to  know about these thieves. When we sit alone. And we recite the ‘baani’...2021-04-1703 minBaba Iqbal Singh JiBaba Iqbal Singh JiShould you recite path in Gathering or is it to be done alone?#PearlsOfWisdoms​ #BabaIqbalSinghJi​ Should you recite path in Gathering or is it to be done alone ?   A devotee or a student of spirituality moving on the divine path firstly when he is not in a positive ‘Sangat’. He is not able to focus on the Almighty. When he is in a sangat. He observes them and is inspired by them and he is motivated that if  they are doing why not I? That’s why being in a ‘Sangat’ is very important in the first. There is effect of the Sangat on him. He observes that They are reciting ‘baani’...2021-04-1003 minBaba Iqbal Singh JiBaba Iqbal Singh JiThose who can not recite pure Bani, should they recite Bani or not?#PearlsOfWisdoms #BabaIqbalSinghJi   This is a good question. The one who hasn’t understood the meaning of gurbani. He is a new face. He is told to recite. The concept  is O God’s beings The overall concept is. “Sach Kaho Sun Leyo Sabhe” “Jin Prem kiyo Tin Hi Prabh Paayo” The effect of love is away from ‘Me’ Beyond Ego. Egoless, So, someone recites the baani with love. He has not got the teachings of baani. And he recites with love. Even if he does not understand the words grammatically. The meaning Guru Sahib has explained in that. What is t...2021-03-2209 minBaba Iqbal Singh JiBaba Iqbal Singh JiHow does Bani enter the Water and how is it converted into Amrit? Pearls Of Wisdoms | Baba Iqbal Singh Ji#PearlsOfWisdom #BabaIqbalSinghJi #AkalAcademy #BaruSahib How does Baani enter the Water and how is it converted into Amrit?  There is a common question among people. That we recite the Five ‘Baanis’ After we put the sugar balls in water. we put the sugar balls in water. we recite the Five ‘Baanis’ Then it becomes Amrit. How does it become amrit. When we read out the five ‘Baanis’ The meaning of the sugar balls is That the water gets more suitable. To recite the ‘baani’ with it. When we recite the baani. It enters the water of sugar balls. Enters inside and...2021-02-2003 minBaba Iqbal Singh JiBaba Iqbal Singh JiHow to control the Feeling of Lust? Pearls Of Wisdoms | Baba Iqbal Singh ji#PearlsOfWisdom #BabaIqbalSinghJi #AkalAcademy #BaruSahib How to control the Feeling of Lust?  Lust is such a issue that the important issue is. It spoils everything. It finishes the familiars and strangers. The person is busy in ‘lust’ the journey of lust begins with From where the life of a man is spoiled. When a man is involved in sex. All the negative values enter inside him. And the attachment also arises. The only way to get rid of lust is Love the ‘Baani’Love the ‘Baani’ and say. "Sab Meh Jot Jot Hai Soye" "Tis De Chanan, Sab Meh Chanan Ho...2021-02-1303 minBaba Iqbal Singh JiBaba Iqbal Singh JiWhat is more beneficial in reciting Baani, slowly or speedily ?#PearlsOfWisdom #BabaIqbalSinghJi #BaruSahib #AkalAcademy What is the more beneficial reciting Baani slowly or to recite it in speed?  When we read the Baani. It should be read aloud in the beginning. Not like you read your book. And not like reading the newspapers etc. ‘Baani’ should be read out with love. We should understand. “Waho Waho Baani Nirankar Hai.” This is a phenomenon of the almighty. You have to love the ‘Baani’ What is ‘Baani’ The ‘Vaak’(advice)  of the almighty It is the phenomenon of the almighty Maharaj, I am joining with you. With the ‘Baani’ And you will read the Baan...2021-02-0602 minBaba Iqbal Singh JiBaba Iqbal Singh JiWhich of the five vices affect the human worst?#PearlsOfWisdom #BabaIqbalSinghJi #AkalAcademy #BaruSahib There are the 5 thieves. Among them, The greed Greed gives birth to other things. Maharaj has said, "Lobhi Ka Vaesaho N Keejai" The greed, Whoever would have greed, he would get attracted to lust. The greedy would think to have lust. When he has lust. And his wish doesn’t get fulfilled. Then he has anger. Anger originates with age. The deeds he does with greed are. Firstly he does work. And he collects lot of money. If there is no money. There would be no lust. The meaning of lust is comforts. Wh...2021-01-3005 minBaba Iqbal Singh JiBaba Iqbal Singh JiDoes partaking Amrit affect our spiritual life or not?#PealrsOfWisdom #BabaIqbalSinghJi #Barusahib #AkalAcademy The amrit is not an ordinary water made with sugar balls. The sugar balls are put inside it. The sugar inside dissolves and becomes a form of water itself. When we hold the Khanda (iron knife) the five ‘Baanis’ with concentration.The baanis read out by the five ‘pyaaras’.Enter the water They merge in the water. The Baanis which enter in that. It doesn’t remain an ordinary water.Not an ordinary water with sugar balls. Why has it become ‘Amrit’? Because the “Amrit” of the almighty is inside it. That forms ‘Amrit’ The name of t...2021-01-2308 minBaba Iqbal Singh JiBaba Iqbal Singh JiWhich is the best time to recite path and Why is it Best?#PearlsOfWisdom #BabaIqbalSinghJi #BaruSahib #BestTime #ReciteGurbani Which is the best time to recite path and Why is it Best?  Some people ask which is the best time to do paath. Firstly the primary being the one who recently joined this path. student of spirituality.He should do paath on such timings.Like morning in the ‘Amrit Vela’ three hours before the sun rises.What happens at that time is All the highly enlightened beings of the entire world they are meditating at that time. They recite the almighty’s name. There are spiritual vibrations formed in the whole world...2021-01-1802 minBaba Iqbal Singh JiBaba Iqbal Singh JiHow loud should the chanting of Waheguru should be and whr should we attach our intuitive conscious? | Baba Iqbal Singh Ji#BabaIqbalSinghJi #PearlsOfWisdom #BaruSahib #AkalAcademy How loud should the chanting of Waheguru Gurmantar should be and where should we attach our intuitive conscious?  Some people say that.‘Waheguru’ should be recited in a high pitch Or should it be recited in a low pitch.  And where should our consciousness should be? What should be done? Listen The complete Student of spirituality. The ones who walks on the path of divinity. The student. He thinks That recitation of Gurmantar ‘waheguru ‘ at first Should be done aloud. So that our mind which is lost in random thoughts. Should onl...2021-01-0904 minBaba Iqbal Singh JiBaba Iqbal Singh JiWhat is the difference between recitation of Gurbani and chanting of Waheguru Gurmantar? | Baba Iqbal SIngh Ji- Baru SahibThe thoughts of Shiromani Panth Ratan Baba Iqbal Singh Ji  Baba Iqbal Singh ji, founder of Kalgidhar Trust, Baru Sahib. He has been awarded by Sikh lifetime achievement award in 2016. He has been answering various queries of Sikhs related to Sikhism, it's cultures and ways to reach the Almighty. There are various questions which he is answering to lead the common people on the way of spirituality, returning them from the blind faiths of superstitions. He is guiding us all towards the ways to meet the eternal Lord. These are his ways of living life. Let us explore and l...2021-01-0514 min